ਇਸ ਬੀਬੀ ਦਾ ਡਾਂਸ ਵੀਡੀਓ ਸੋਸ਼ਲ ਮੀਡੀਆ ‘ਤੇ ਛਾਇਆ, ਹਰ ਕੋਈ ਕਰ ਰਿਹਾ ਤਾਰੀਫ
ਸੋਸ਼ਲ ਮੀਡੀਆ ਅਜਿਹਾ ਜ਼ਰੀਆ ਬਣ ਚੁੱਕਿਆ ਹੈ, ਜਿੱਥੇ ਦੇਸ਼ ਵਿਦੇਸ਼ ਦੀ ਜਾਣਕਾਰੀ ਮਿੰਟਾਂ ‘ਚ ਇੱਕ ਦੂਜੇ ਕੋਲ ਪਹੁੰਚ ਜਾਂਦੀ ਹੈ।ਇਸ ਦੇ ਨਾਲ ਹੀ ਅਜਿਹੇ ਲੋਕ ਵੀ ਆਪਣੇ ਹੁਨਰ ਨੂੰ ਦੁਨੀਆ ਨੂੰ ਵਿਖਾ ਸਕਦੇ ਨੇ, ਜਿਨ੍ਹਾਂ ਕੋਲ ਆਪਣਾ ਹੁਨਰ ਵਿਖਾਉਣ ਦਾ ਕੋਈ ਪਲੈਟਫਾਰਮ ਨਹੀਂ ਹੁੰਦਾ । ਅੱਜ ਅਸੀਂ ਤੁਹਾਨੂੰ ਅਜਿਹਾ ਹੀ ਇੱਕ ਵਾਇਰਲ ਵੀਡੀਓ ਵਿਖਾਉਣ ਜਾ ਰਹੇ ਹਾਂ ।
ਸੋਸ਼ਲ ਮੀਡੀਆ ਤੇ ਆਏ ਦਿਨ ਕੋਈ ਨਾ ਕੋਈ ਵੀਡੀਓ ਵਾਇਰਲ (Video Viral) ਹੁੰਦਾ ਰਹਿੰਦਾ ਹੈ । ਜੋ ਅਕਸਰ ਦਰਸ਼ਕਾਂ ਦੇ ਖਿੱਚ ਦਾ ਕੇਂਦਰ ਬਣ ਜਾਂਦੀ ਹੈ। ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਹੀ ਵੀਡੀਓ ਵਿਖਾਉਣ ਜਾ ਰਹੇ ਹਾਂ ਜੋ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਆਕ੍ਰਸ਼ਿਤ ਕਰ ਰਿਹਾ ਹੈ। ਇਹ ਵੀਡੀਓ ਇੱਕ ਸਧਾਰਣ ਜਿਹੀ ਮਹਿਲਾ ਦਾ ਹੈ। ਜੋ ਕਿ ਆਪਣੇ ਡਾਂਸ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਦੀ ਹੋਈ ਨਜ਼ਰ ਆ ਰਹੀ ਹੈ।
ਹਰਜੀਤ ਹਰਮਨ ਦੇ ਗੀਤ ‘ਤੇ ਕੀਤਾ ਡਾਂਸ
ਮਹਿਲਾ ਕਿਸੇ ਵਿਆਹ ਸਮਾਗਮ ‘ਚ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ ਅਤੇ ਪੰਜਾਬੀ ਗੀਤ ‘ਰੂਪ ਮਾਰੇ ਲਿਸ਼ਕਾਰੇ, ਕੁਝ ਸੋਚ ਮੁਟਿਆਰੇ’ ਗੀਤ ਤੇ ਠੁਮਕੇ ਲਗਾਉਂਦੀ ਹੋਈ ਦਿਖਾਈ ਦੇ ਰਹੀ ਹੈ। ਮਹਿਲਾ ਦਾ ਡਾਂਸ ਏਨਾਂ ਕੁ ਵਧੀਆ ਹੈ ਕਿ ਕੋਈ ਵੀ ਤਾਰੀਫ ਕੀਤੇ ਬਿਨਾਂ ਨਹੀਂ ਰਹਿ ਪਾਇਆ ਅਤੇ ਹਰ ਕਿਸੇ ਨੇ ਇਸ ਵੀਡੀਓ ਤੇ ਆਪੋ ਆਪਣੇ ਰਿਐਕਸ਼ਨ ਦਿੱਤੇ ।ਕਿਸੇ ਨੇ ਲਿਖਿਆ ‘ਸੋਹਣੀ ਦਾ ਸੋਹਣਾ ਡਾਂਸ’ ਕਿਸੇ ਨੇ ਹਾਰਟ ਵਾਲਾ ਇਮੋਜੀ ਪੋਸਟ ਕੀਤਾ । ਸੋਸ਼ਲ ਮੀਡੀਆ ਤੇ ਇਸ ਮਹਿਲਾ ਦਾ ਡਾਂਸ ਵੀਡੀਓ ਵਾਇਰਲ ਹੋ ਰਿਹਾ ਹੈ।
ਆਏ ਦਿਨ ਸਾਹਮਣੇ ਆਉਂਦੇ ਹਨ ਅਜਿਹੇ ਵੀਡੀਓ
ਸੋਸ਼ਲ ਮੀਡੀਆ ਤੇ ਆਏ ਦਿਨ ਅਜਿਹੇ ਵੀਡੀਓ ਸਾਹਮਣੇ ਆਉਂਦੇ ਰਹਿੰਦੇ ਹਨ । ਬੀਤੇ ਦਿਨੀਂ ਇੱਕ ਬੱਚੀ ਦਾ ਵੀਡੀਓ ਸਾਹਮਣੇ ਆਇਆ ਸੀ । ਜਿਸ ਦੇ ਡਾਂਸ ਨੇ ਹਰ ਪਾਸੇ ਤਹਿਲਕਾ ਮਚਾ ਦਿੱਤਾ ਸੀ ।