ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਿਹਾ ਇਸ ਬੱਚੀ ਦੇ ਡਾਂਸ ਦਾ ਵੀਡੀਓ, ਤੁਸੀਂ ਵੀ ਵੇਖੋ ਕਿਊਟ ਅਦਾਵਾਂ

ਸੋਸ਼ਲ ਮੀਡੀਆ ਤੇ ਇੱਕ ਬੱਚੀ ਦੇ ਡਾਂਸ ਵੀਡੀਓ ਵਾਇਰਲ ਹੋ ਰਿਹਾ ਹੈ। ਜੋ ਕਿ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਹੈ।

By  Shaminder Kaur Kaler October 31st 2025 02:48 PM

ਸੋਸ਼ਲ ਮੀਡੀਆ ਤੇ ਆਏ ਦਿਨ ਕੋਈ ਨਾ ਕੋਈ ਵੀਡੀਓ ਵਾਇਰਲ (Video Viral) ਹੁੰਦਾ ਰਹਿੰਦਾ ਹੈ। ਜੋ ਲੋਕਾਂ ਨੂੰ ਕਾਫੀ ਪਸੰਦ ਆਉਂਦਾ ਹੈ। ਇਨ੍ਹੀਂ ਦਿਨੀਂ ਇੱਕ ਬੱਚੀ ਦੇ ਡਾਂਸ ਦਾ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ।ਜਿਸ ‘ਚ ਬੱਚੀ ਆਪਣੇ ਡਾਂਸ ਦੇ ਨਾਲ ਹਰ ਕਿਸੇ ਦਾ ਦਿਲ ਜਿੱਤਦੀ ਹੋਈ ਨਜ਼ਰ ਆ ਰਹੀ ਹੈ । ਬੱਚੀ ਦੀਆਂ ਕਿਊਟ ਅਦਾਵਾਂ ਦਾ ਹਰ ਕੋਈ ਫੈਨ ਹੋ ਗਿਆ ਹੈ। ਇਹ ਬੱਚੀ ਨਸੀਬੋ ਲਾਲ ਦੇ ਗੀਤ ਤੇ ਗਿੱਧਾ ਪਾਉਂਦੀ ਹੋਈ ਦਿਖਾਈ ਦੇ ਰਹੀ ਹੈ। 

ਸੋਸ਼ਲ ਮੀਡੀਆ ਲੋਕਾਂ ਲਈ ਬਣਿਆ ਪਲੇਟਫਾਰਮ 

ਸੋਸ਼ਲ ਮੀਡੀਆ ਲੋਕਾਂ ਲਈ ਇੱਕ ਅਜਿਹਾ ਜ਼ਰੀਆ ਬਣ ਚੁੱਕਿਆ ਹੈ। ਜਿੱਥੇ ਲੋਕ ਆਪਣੀ ਪ੍ਰਤਿਭਾ ਨੂੰ ਦੁਨੀਆ ਦੇ ਸਾਹਮਣੇ ਲਿਆ ਰਹੇ ਹਨ । ਸੋਸ਼ਲ ਮੀਡੀਆ ਤੇ ਆ ਕੇ ਹੁਣ ਤੱਕ ਕਈ ਲੋਕ ਸਟਾਰ ਬਣ ਚੁੱਕੇ ਹਨ । ਜਿਸ ‘ਚ ਰੇਲਵੇ ਸਟੇਸ਼ਨ ਦੇ ਬਾਹਰ ਗਾਉਣ ਵਾਲੀ ਰਾਨੂੰ ਮੰਡਲ ਵੀ ਸ਼ਾਮਿਲ ਹੈ । ਜਿਸ ਨੇ ਆਪਣੀ ਗਾਇਕੀ ਦੇ ਨਾਲ ਹਰ ਕਿਸੇ ਦਾ ਦਿਲ ਜਿੱਤਿਆ ਸੀ । ਇਸ ਤੋਂ ਇਲਾਵਾ ਇੱਕ ਕੁੰਭ ਮੇਲੇ ਦੇ ਦੌਰਾਨ ਵੀ ਇੱਕ ਕੁੜੀ ਦਾ ਵੀਡੀਓ ਵਾਇਰਲ ਹੋਇਆ ਸੀ । ਜਿਸ ਤੋਂ ਬਾਅਦ ਉਹ ਏਨੀਂ ਕੁ ਪਸੰਦ ਕੀਤੀ ਗਈ ਕਿ ਉਸ ਕੁੜੀ ਨੂੰ ਹੁਣ ਬਾਲੀਵੁੱਡ ਦੀਆਂ ਫ਼ਿਲਮਾਂ ‘ਚ ਕੰਮ ਕਰਨ ਦਾ ਮੌਕਾ ਮਿਲਿਆ ਹੈ। 

© Copyright Galactic Television & Communications Pvt. Ltd. 2026. All rights reserved.