ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਇਸ ਗੋਰੇ ਦਾ ਸਰਦਾਰੀ ਲੁੱਕ, ਵੀਡੀਓ ਹੋ ਰਿਹਾ ਵਾਇਰਲ

ਸੋਸ਼ਲ ਮੀਡੀਆ ਤੇ ਆਏ ਦਿਨ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦਾ ਰਹਿੰਦਾ ਜੋ ਕਿ ਦਰਸ਼ਕਾਂ ਨੂੰ ਬਹੁਤ ਜ਼ਿਆਦਾ ਪਸੰਦ ਆਉਂਦਾ ਹੈ। ਹੁਣ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਇੱਕ ਵਿਦੇਸ਼ੀ ਦਾ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਗੋਰੇ ਨੂੰ ਪੱਗ ਬੰਨਦਾ ਹੋਇਆ ਸਰਦਾਰ ਨਜ਼ਰ ਆ ਰਿਹਾ ਹੈ।

By  Shaminder Kaur Kaler February 13th 2026 04:54 PM -- Updated: February 13th 2026 04:55 PM

ਸੋਸ਼ਲ ਮੀਡੀਆ (Social Media) ਤੇ ਆਏ ਦਿਨ ਕੋਈ ਨਾ ਕੋਈ ਵੀਡੀਓ ਵਾਇਰਲ (Video Viral) ਹੁੰਦਾ ਰਹਿੰਦਾ ਜੋ ਕਿ ਦਰਸ਼ਕਾਂ ਨੂੰ ਬਹੁਤ ਜ਼ਿਆਦਾ ਪਸੰਦ ਆਉਂਦਾ ਹੈ। ਹੁਣ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਇੱਕ ਵਿਦੇਸ਼ੀ ਦਾ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਗੋਰੇ ਨੂੰ ਪੱਗ ਬੰਨਦਾ ਹੋਇਆ ਸਰਦਾਰ ਨਜ਼ਰ ਆ ਰਿਹਾ ਹੈ। ਪਹਿਲਾਂ ਇਸ ਸ਼ਖਸ ਨੇ ਵਾਲਾਂ ‘ਚ ਕਈ ਸਟਾਈਲ ਬਣਾ ਰੱਖੇ ਸਨ । ਪਰ ਦਸਤਾਰ ਸਿਰ ‘ਤੇ ਸਜਾਈ ਤਾਂ ਉਸ ਦਾ ਰੌਅਬ ਹੀ ਵੱਖਰਾ ਸੀ ।


ਜਿਉਂ ਹੀ ਇਸ ਸ਼ਖਸ ਨੇ ਸਿਰ ‘ਤੇ ਦਸਤਾਰ ਸਜਾ ਕੇ ਖੁਦ ਨੂੰ ਸ਼ੀਸ਼ੇ ‘ਚ ਵੇਖਿਆ ਤਾਂ ਇਹ ਗੋਰਾ ਖੁਦ ਵੀ ਹੈਰਾਨ ਰਹਿ ਗਿਆ । ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ ।

ਪੰਜਾਬੀ ਸੱਭਿਆਚਾਰ ਤੇ ਪਹਿਰਾਵੇ ਨੂੰ ਅਪਣਾ ਰਹੇ ਲੋਕ 

ਪੰਜਾਬੀ ਸੱਭਿਆਚਾਰ ਤੇ ਵਿਰਸਾ ਏਨਾਂ ਕੁ ਅਮੀਰ ਹੈ ਕਿ ਹਰ ਕੋਈ ਇਸ ਨੂੰ ਅਪਣਾ ਰਿਹਾ ਹੈ। ਵਿਦੇਸ਼ੀ ਵੀ ਹੁਣ ਪੰਜਾਬੀ ਸੱਭਿਆਚਾਰ ਨੂੰ ਅਪਣਾ ਰਹੇ ਹਨ । ਕਈ ਵਿਦੇਸ਼ੀ ਮਹਿਲਾਵਾਂ ਨੇ ਤਾਂ ਪੰਜਾਬੀ ਮੁੰਡਿਆਂ ਦੇ ਨਾਲ ਵੀ ਵਿਆਹ ਕਰਵਾਏ ਹਨ ਤੇ ਪੰਜਾਬ ਆ ਕੇ ਵੱਸ ਗਏ ਹਨ ।ਇਸ ਦੇ ਨਾਲ ਹੀ ਕਈ ਵਿਦੇਸ਼ੀ ਸੋਸ਼ਲ ਮੀਡੀਆ ਸਟਾਰ ਪੰਜਾਬੀ ਗੀਤਾਂ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਹਨ ।ਕਿੱਲੀ ਪੌਲ ਵੀ ਇੱਕ ਅਜਿਹਾ ਹੀ ਸੋਸ਼ਲ ਮੀਡੀਆ ਸਟਾਰ ਹੈ। ਜੋ ਆਪਣੇ ਪੰਜਾਬੀ ਗੀਤਾਂ ‘ਤੇ ਅਕਸਰ ਵੀਡੀਓ ਬਣਾਉਂਦਾ ਹੈ।    

© Copyright Galactic Television & Communications Pvt. Ltd. 2026. All rights reserved.