ਐਮੀ ਵਿਰਕ ਤੇ ਰੂਪੀ ਗਿੱਲ ਦੀ ਫ਼ਿਲਮ ‘ਚੜਦੀਕਲਾ’ ਦਾ ਪੋਸਟਰ ਹੋਇਆ ਜਾਰੀ, ਜਾਣੋ ਕਦੋਂ ਰਿਲੀਜ਼ ਹੋ ਰਹੀ ਫ਼ਿਲਮ
ਐਮੀ ਵਿਰਕ ਤੇ ਰੂਪੀ ਗਿੱਲ ਦੀ ਫ਼ਿਲਮ ‘ਚੜਦੀਕਲਾ’ ‘ਚ ਇੱਕਠੇ ਨਜ਼ਰ ਆਉਣਗੇ । ਇਸ ਫ਼ਿਲਮ ਦੀ ਪ੍ਰਮੋਸ਼ਨ ਫ਼ਿਲਮ ਅਦਾਕਾਰਾਂ ਦੇ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ।ਇਸ ਫ਼ਿਲਮ ਦਾ ਪੋਸਟਰ ਵੀ ਅਦਾਕਾਰਾ ਰੂਪੀ ਗਿੱਲ ਦੇ ਵੱਲੋਂ ਸਾਂਝਾ ਕੀਤਾ ਗਿਆ ਹੈ।
ਐਮੀ ਵਿਰਕ ਤੇ ਰੂਪੀ ਗਿੱਲ ਦੀ ਫ਼ਿਲਮ ‘ਚੜਦੀਕਲਾ’ ‘ਚ ਇੱਕਠੇ ਨਜ਼ਰ ਆਉਣਗੇ । ਇਸ ਫ਼ਿਲਮ ਦੀ ਪ੍ਰਮੋਸ਼ਨ ਫ਼ਿਲਮ ਅਦਾਕਾਰਾਂ ਦੇ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ।ਇਸ ਫ਼ਿਲਮ ਦਾ ਪੋਸਟਰ ਵੀ ਅਦਾਕਾਰਾ ਰੂਪੀ ਗਿੱਲ ਦੇ ਵੱਲੋਂ ਸਾਂਝਾ ਕੀਤਾ ਗਿਆ ਹੈ। ਇਸ ਪੋਸਟ ‘ਚ ਲਿਖਿਆ ਗਿਆ ਹੈ ‘ਜ਼ਖਮਾਂ ਤੋਂ ਚੜਦੀਕਲਾ ਤੱਕ । ਪੰਜਾਬ ਤੇ ਪੰਜਾਬੀਅਤ ਦੀ ਕਹਾਣੀ ਸਿਨੇਮਾਂ ਘਰਾਂ ‘ਚ ਉੱਨਤੀ ਮਈ 2026 ਨੂੰ’।

ਰੂਪੀ ਗਿੱਲ ਤੇ ਐਮੀ ਵਿਰਕ ਇਸ ਫ਼ਿਲਮ ਦੇ ਮੁੱਖ ਕਿਰਦਾਰਾਂ ‘ਚ ਨਜ਼ਰ ਆਉਣਗੇ । ਫ਼ਿਲਮ ਨੂੰ ਲੈ ਕੇ ਫੈਨਸ ਵੀ ਕਾਫੀ ਐਕਸਾਈਟਡ ਹਨ । ਇਸ ਤੋਂ ਪਹਿਲਾਂ ਫ਼ਿਲਮ ਦੇ ਸਿਤਾਰੇ ਜ਼ੋਰ ਸ਼ੋਰ ਦੇ ਨਾਲ ਫ਼ਿਲਮ ਦੀ ਪ੍ਰਮੋਸ਼ਨ ‘ਚ ਜੁੱਟੇ ਹੋਏ ਹਨ ।

ਰੂਪੀ ਗਿੱਲ ਦਾ ਵਰਕ ਫ੍ਰੰਟ
ਰੂਪੀ ਗਿੱਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ।
ਇਸ ਤੋਂ ਪਹਿਲਾਂ ਉਨ੍ਹਾਂ ਦੀਆਂ ਕਈ ਫ਼ਿਲਮਾਂ ਰਿਲੀਜ਼ ਹੋਈਆਂ ਹਨ । ਜਿਸ ‘ਚ ਮਿੱਠੜੇ, ਰਜਨੀ, ਲਾਈਏ ਜੇ ਯਾਰੀਆਂ, ਪਰਿੰਦਾ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ।
ਇਨ੍ਹਾਂ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਹਮੇਸ਼ਾ ਹੀ ਉਨ੍ਹਾਂ ਨੇ ਦਿਲ ਜਿੱਤਿਆ ਹੈ। ਹਰ ਫ਼ਿਲਮ ‘ਚ ਰੁਪਿੰਦਰ ਰੂਪੀ ਵੱਖਰੇ ਕਿਰਦਾਰ ‘ਚ ਨਜ਼ਰ ਆਏ ਹਨ । ਐਮੀ ਵਿਰਕ ਵੀ ਪਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਗਾਇਕਾਂ ਤੇ ਅਦਾਕਾਰਾਂ ਚੋਂ ਇੱਕ ਹਨ। ਹੁਣ ਤੱਕ ਉਹ ਕਈ ਫ਼ਿਲਮਾਂ ਕਰ ਚੁੱਕੇ ਹਨ ਜਿਸ ‘ਚ ਨਿੱਕਾ ਜ਼ੈਲਦਾਰ,ਕਿਸਮਤ, ਸੌਂਕਣ ਸੌਂਕਣੇ, ਮੌੜ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ।