ਗਿੱਪੀ ਗਰੇਵਾਲ ਦੇ ਪੁੱਤਰ ਏਕਮ ਗਰੇਵਾਲ ਦੀ ਪਹਿਲੀ ਫ਼ਿਲਮ ‘ਡੈਡ ਐਂਡ’ ਦਾ ਫਸਟ ਲੁੱਕ ਆਇਆ ਸਾਹਮਣੇ,ਏਕਮ ਦੀ ਲੁੱਕ ਨੇ ਸਭ ਨੂੰ ਕੀਤਾ ਹੈਰਾਨ
ਗਿੱਪੀ ਗਰੇਵਾਲ ਦੇ ਪੁੱਤਰ ਏਕਮ ਗਰੇਵਾਲ ਦੀ ਫ਼ਿਲਮ ‘ਡੈਡ ਐਂਡ’ ਦਾ ਫਸਟ ਲੁੱਕ ਸਾਹਮਣੇ ਆਇਆ ਹੈ। ਜਿਸ ‘ਚ ਏਕਮ ਗਰੇਵਾਲ ਦੀ ਲੁੱਕ ਨੂੰ ਵੇਖ ਕੇ ਹਰ ਕੋਈ ਹੈਰਾਨ ਰਹਿ ਗਿਆ । ਇਸ ਫ਼ਿਲਮ ਦਾ ਛੋਟਾ ਜਿਹਾ ਕਲਿੱਪ ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ।
ਗਿੱਪੀ ਗਰੇਵਾਲ ਦੇ ਪੁੱਤਰ ਏਕਮ ਗਰੇਵਾਲ ਦੀ ਫ਼ਿਲਮ ‘ਡੈਡ ਐਂਡ’ ਦਾ ਫਸਟ ਲੁੱਕ ਸਾਹਮਣੇ ਆਇਆ ਹੈ। ਜਿਸ ‘ਚ ਏਕਮ ਗਰੇਵਾਲ ਦੀ ਲੁੱਕ ਨੂੰ ਵੇਖ ਕੇ ਹਰ ਕੋਈ ਹੈਰਾਨ ਰਹਿ ਗਿਆ । ਇਸ ਫ਼ਿਲਮ ਦਾ ਛੋਟਾ ਜਿਹਾ ਕਲਿੱਪ ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਜਿਸ ਦੀ ਸ਼ੁਰੂਆਤ ਪ੍ਰਿੰਸ ਕੰਵਲਜੀਤ ਦੇ ਡਾਇਲੌਗ ਦੇ ਨਾਲ ਹੁੰਦੀ ਹੈ। ਇਸ ਦੇ ਨਾਲ ਹੀ ਏਕਮ ਗਰੇਵਾਲ ਦੀ ਲੁੱਕ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਇਸ ਫ਼ਿਲਮ ‘ਚ ਰਘਵੀਰ ਬੋਲੀ ਸਣੇ ਹੋਰ ਕਈ ਕਲਾਕਾਰ ਵੀ ਦਿਖਾਈ ਦੇਣਗੇ ।ਫ਼ਿਲਮ ਅਗਲੇ ਸਾਲ ਰਿਲੀਜ਼ ਹੋਵੇਗੀ ।

ਗਿੱਪੀ ਗਰੇਵਾਲ ਦਾ ਵਰਕ ਫ੍ਰੰਟ
ਗਿੱਪੀ ਗਰੇਵਾਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਪੰਜਾਬੀ ਇੰਡਸਟਰੀ ਨੂੰ ਦੇ ਰਹੇ ਹਨ । ਉਨ੍ਹਾਂ ਦਾ ਪੁੱਤਰ ਸ਼ਿੰਦਾ ਗਰੇਵਾਲ ਦਾ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕਿਆ ਹੈ।
ਪਰ ਹੁਣ ਵੱਡਾ ਪੁੱਤਰ ਏਕਮ ਗਰੇਵਾਲ ਵੀ ਪਿਤਾ ਦੇ ਨਕਸ਼ੇ ਕਦਮ ‘ਤੇ ਚੱਲਦਾ ਹੋਇਆ ਅਦਾਕਾਰੀ ਦੇ ਖੇਤਰ ‘ਚ ਨਿੱਤਰ ਚੁੱਕਿਆ ਹੈ।ਫੈਨਸ ਵੀ ਉਨ੍ਹਾਂ ਦੇ ਪੁੱਤਰ ਦੀ ਪਹਿਲੀ ਫ਼ਿਲਮ ਵੇਖਣ ਦੇ ਲਈ ਐਕਸਾਈਟਡ ਹਨ । ਫ਼ਿਲਮ ਦੀ ਕਹਾਣੀ ਨੌਜਵਾਨਾਂ ‘ਚ ਨਸ਼ਿਆਂ ਦੇ ਵਧ ਰਹੇ ਚਲਨ ਨੂੰ ਦਰਸਾਉਂਦੀ । ਜਿਹੋ ਜਿਹਾ ਕਿ ਫ਼ਿਲਮ ਦੇ ਫਸਟ ਲੁੱਕ ‘ਚ ਦਿਖਾਇਆ ਗਿਆ ਹੈ।