ਸੁਰਜੀਤ ਖ਼ਾਨ ਨੇ ਆਪਣੇ ਪੁੱਤਰ ਦੇ ਵਿਆਹ ‘ਚ ਪਾਇਆ ਖੂਬ ਭੰਗੜਾ, ਵੀਡੀਓ ਆਇਆ ਸਾਹਮਣੇ
ਸੁਰਜੀਤ ਖ਼ਾਨ ਦੇ ਪੁੱਤਰ ਦਾ ਬੀਤੇ ਦਿਨੀਂ ਵਿਆਹ ਹੋਇਆ ਹੈ। ਜਿਸ ‘ਚ ਪੰਜਾਬੀ ਇੰਡਸਟਰੀ ਦੇ ਤਮਾਮ ਸਿਤਾਰੇ ਸ਼ਾਮਿਲ ਹੋਏ ਸਨ । ਜਿਸ ‘ਚ ਗਾਇਕਾ ਗੁਰਲੇਜ ਅਖਤਰ, ਕੁਲਵਿੰਦਰ ਕੈਲੀ, ਜੀ ਖ਼ਾਨ, ਜਸਮੀਨ ਅਖਤਰ, ਭੁਪਿੰਦਰ ਗਿੱਲ ਸਣੇ ਕਈ ਗਾਇਕਾਂ ਨੇ ਹਾਜ਼ਰੀ ਲਵਾਈ ਸੀ । ਇਸ ਤੋਂ ਇਲਾਵਾ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗੀਤਕਾਰ ਸ਼ਮਸ਼ੇਰ ਸੰਧੂ ਵੀ ਇਸ ਵਿਆਹ ‘ਚ ਪਹੁੰਚੇ ਸਨ ।
ਸੁਰਜੀਤ ਖ਼ਾਨ ਦੇ ਪੁੱਤਰ ਦਾ ਬੀਤੇ ਦਿਨੀਂ ਵਿਆਹ ਹੋਇਆ ਹੈ। ਜਿਸ ‘ਚ ਪੰਜਾਬੀ ਇੰਡਸਟਰੀ ਦੇ ਤਮਾਮ ਸਿਤਾਰੇ ਸ਼ਾਮਿਲ ਹੋਏ ਸਨ । ਜਿਸ ‘ਚ ਗਾਇਕਾ ਗੁਰਲੇਜ ਅਖਤਰ, ਕੁਲਵਿੰਦਰ ਕੈਲੀ, ਜੀ ਖ਼ਾਨ, ਜਸਮੀਨ ਅਖਤਰ, ਭੁਪਿੰਦਰ ਗਿੱਲ ਸਣੇ ਕਈ ਗਾਇਕਾਂ ਨੇ ਹਾਜ਼ਰੀ ਲਵਾਈ ਸੀ । ਇਸ ਤੋਂ ਇਲਾਵਾ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗੀਤਕਾਰ ਸ਼ਮਸ਼ੇਰ ਸੰਧੂ ਵੀ ਇਸ ਵਿਆਹ ‘ਚ ਪਹੁੰਚੇ ਸਨ । ਇਸ ਵਿਆਹ ਦੇ ਕਈ ਵੀਡੀਓਜ਼ ਅਤੇ ਤਸਵੀਰਾਂ ਸਾਹਮਣੇ ਆ ਰਹੀਆਂ ਹਨ । ਜਿਸ ‘ਚ ਸੁਰਜੀਤ ਖ਼ਾਨ ਦਾ ਪਰਿਵਾਰ ਵਿਆਹ ‘ਚ ਨੱਚਦਾ ਹੋਇਆ ਨਜ਼ਰ ਆ ਰਿਹਾ ਹੈ। ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ।
_d8d1d3874b46692c5e6d174b7f823f98_1280X720.webp)
ਕਈ ਗਾਇਕਾਂ ਨੇ ਕੀਤਾ ਪਰਫਾਰਮ
ਸੁਰਜੀਤ ਖ਼ਾਨ ਦੇ ਪੁੱਤਰ ਦੇ ਵਿਆਹ ‘ਚ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆ ਨੇ ਆਪੋ ਆਪਣੀ ਪਰਫਾਰਮੈਂਸ ਦੇ ਨਾਲ ਸਮਾਂ ਬੰਨਿਆ। ਜਿਸ ‘ਚ ਹਰਜੀਤ ਹਰਮਨ ਗਾਇਕਾ ਗੁਰਲੇਜ ਅਖਤਰ ਤੇ ਭੁਪਿੰਦਰ ਗਿੱਲ ਨੇ ਵੀ ਆਪੋ ਆਪਣੀ ਪਰਫਾਰਮੈਂਸ ਦੇ ਨਾਲ ਸਮਾਂ ਬੰਨਿਆ ।

ਸੁਰਜੀਤ ਖ਼ਾਨ ਦਾ ਵਰਕ ਫ੍ਰੰਟ
ਸੁਰਜੀਤ ਖ਼ਾਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਜਿਸ ‘ਚ ‘ਕਾਤੋਂ ਡਰ ਡਰ ਲਾਉਂਦੀ ਏ ਤੂੰ’, ‘ਜੁੱਤੀ ਚੂੰ ਚੂੰ ਕਰਦੀ ਏ’, ‘ਆਜਾ ਤੈਨੂੰ ਸਾਹਾਂ ਦੇ ਟਾਂਕੇ ‘ਚ ਪਰੋ ਲਵਾਂ’ ਸਣੇ ਕਈ ਹਿੱਟ ਗੀਤ ਗਾਏ ਹਨ । ਉਹ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਇੰਡਸਟਰੀ ‘ਚ ਸਰਗਰਮ ਹਨ ।