ਸੁਨੰਦਾ ਸ਼ਰਮਾ ਨੇ ਕਿਹਾ ਹਰ ਵੇਲੇ ਪ੍ਰਮਾਤਮਾ ਦਾ ਕਰਨਾ ਚਾਹੀਦਾ ਹੈ ਸ਼ੁਕਰਾਨਾ, “ਮੈਨੂੰ ਪ੍ਰਮਾਤਮਾ ਨੇ ਉਮੀਦ ਤੋਂ ਕਿਤੇ ਵੱਧ ਦਿੱਤਾ”

ਗਾਇਕਾ ਸੁਨੰਦਾ ਸ਼ਰਮਾ ਵੀ ਉਸ ਪ੍ਰਮਾਤਮਾ ਵੱਲੋਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਦੀ ਨਹੀਂ ਥੱਕਦੀ ।ਗਾਇਕਾ ਇਨ੍ਹੀਂ ਦਿਨੀ ਹਿਮਾਚਲ ਪ੍ਰਦੇਸ਼ ਦੀਆਂ ਹੁਸੀਨ ਵਾਦੀਆਂ ‘ਚ ਆਪਣੇ ਪਰਿਵਾਰ ਦੇ ਨਾਲ ਘੁੰਮਣ ਗਈ ਹੋਈ ਹੈ। ਸੁਨੰਦਾ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਵੀ ਸਾਂਝਾ ਕੀਤਾ ਹੈ।

By  Shaminder Kaur Kaler July 2nd 2026 11:05 AM

ਸ਼ੁਕਰਾਨਾ ਇਨਸਾਨ ਨੂੰ ਹਰ ਵੇਲੇ ਕਰਨਾ ਚਾਹੀਦਾ ਹੈ। ਕਿਉਂਕਿ ਕੁਦਰਤ ਨੇ ਸਾਨੂੰ ਕਈ ਦਾਤਾਂ ਦੇ ਨਾਲ ਨਵਾਜ਼ਿਆ ਹੈ। ਪਰ ਉਨ੍ਹਾਂ ਦਾ ਸ਼ੁਕਰਾਨਾ ਕਰਨ ਦੀ ਬਜਾਏ ਅਸੀਂ ਉਨ੍ਹਾਂ ਚੀਜ਼ਾਂ ਦਾ ਰੋਣਾ ਰੋਂਦੇ ਰਹਿੰਦੇ ਹਾਂ ਜੋ ਸਾਨੂੰ ਨਹੀਂ ਮਿਲੀਆਂ। ਪਰ ਰੋਣ ਦੀ ਬਜਾਏ ਸਾਨੂੰ ਹਰ ਵੇਲੇ ਉਸ ਪ੍ਰਮਾਤਮਾ ਦਾ ਸ਼ੁਕਰ ਕਰਨਾ ਚਾਹੀਦਾ ਹੈ। ਕਿਉਂਕਿ ਜਿਸ ਨੂੰ ਸ਼ੁਕਰਾਨਾ ਕਰਨਾ ਆ ਗਿਆ ਉਸ ਨੇ ਸਮਝ ਲਓ ਦੁਨੀਆ ਜਿੱਤ ਲਈ ।


ਗਾਇਕਾ ਸੁਨੰਦਾ ਸ਼ਰਮਾ ਵੀ ਉਸ ਪ੍ਰਮਾਤਮਾ ਵੱਲੋਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਦੀ ਨਹੀਂ ਥੱਕਦੀ ।ਗਾਇਕਾ ਇਨ੍ਹੀਂ ਦਿਨੀ ਹਿਮਾਚਲ ਪ੍ਰਦੇਸ਼ ਦੀਆਂ ਹੁਸੀਨ ਵਾਦੀਆਂ ‘ਚ ਆਪਣੇ ਪਰਿਵਾਰ ਦੇ ਨਾਲ ਘੁੰਮਣ ਗਈ ਹੋਈ ਹੈ। ਸੁਨੰਦਾ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਵੀ ਸਾਂਝਾ ਕੀਤਾ ਹੈ। ਜਿਸ ‘ਚ ਉਹ ਹਿਮਾਚਲ ਪ੍ਰਦੇਸ਼ ਦੀਆਂ ਪਹਾੜੀਆਂ ‘ਚ ਪਕੌੜਿਆਂ ਦਾ ਅਨੰਦ ਮਾਣ ਰਹੀ ਹੈ।


ਇਸ ਦੇ ਨਾਲ ਹੀ ਗਾਇਕਾ ਨੇ ਕਿਹਾ ਕਿ ਜਿਸ ਨੂੰ ਸ਼ੁਕਰ ਕਰਨਾ ਆ ਗਿਆ ਉਸ ਨੂੰ ਸਭ ਕੁਝ ਮਿਲ ਜਾਣਾ ਹੈ। ਇਸ ਲਈ ਹਰ ਵੇਲੇ ਪ੍ਰਮਾਤਮਾ ਦਾ ਸ਼ੁਕਰੀਆ ਅਦਾ ਕਰਨਾ ਚਾਹੀਦਾ ਹੈ।ਉਸ ਨੇ ਰਿਜ਼ਕ ਦੇਣਾ ਹੈ ਅਤੇ ਰਸਤੇ ਵੀ ਖੁਦ ਖੋਲ੍ਹ ਦੇਣੇ ਹਨ ਅਤੇ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਅਤੇ ਮੈਨੂੰ ਤਾਂ ਉਮੀਦ ਤੋਂ ਕਿਤੇ ਵੱਧ ਮਿਲਿਆ ਹੈ। ਸੁਨੰਦਾ ਸ਼ਰਮਾ ਦੇ ਵਲੋਂ ਸਾਂਝੇ ਕੀਤੇ ਗਏ ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ।

 

© Copyright Galactic Television & Communications Pvt. Ltd. 2026. All rights reserved.