ਗੁਰਦੁਆਰਾ ਸਾਹਿਬ ‘ਚ ਗੁਰੁ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ‘ਤੇ ਮੱਥਾ ਟੇਕਣ ਪਹੁੰਚੀ ਸੁਨੰਦਾ ਸ਼ਰਮਾ, ਵੀਡੀਓ ਆਇਆ ਸਾਹਮਣੇ
ਸੁਨੰਦਾ ਸ਼ਰਮਾ ਨੇ ਗੁਰੁ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ‘ਤੇ ਗੁਰਦੁਆਰਾ ਸਾਹਿਬ ‘ਚ ਮੱਥਾ ਟੇਕਣ ਦੇ ਲਈ ਪਹੁੰਚੀ । ਜਿਸ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ ।
ਗੁਰੁ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ‘ਤੇ ਪੰਜਾਬੀ ਸੈਲੀਬ੍ਰੇਟੀਜ਼ ਵੀ ਗੁਰਦੁਆਰਾ ਸਾਹਿਬ ਪਹੁੰਚੇ ਅਤੇ ਗੁਰੁ ਘਰ ਦਾ ਆਸ਼ੀਰਵਾਦ ਲਿਆ । ਗਾਇਕਾ ਸੁਨੰਦਾ ਸ਼ਰਮਾ (Sunanda Sharma) ਵੀ ਗੁਰਦੁਆਰਾ ਸਾਹਿਬ ‘ਚ ਮੱਥਾ ਟੇਕਣ ਦੇ ਲਈ ਪਹੁੰਚੇ ਹਨ । ਜਿਸ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕਾ ਮੱਥਾ ਟੇਕਣ ਦੇ ਲਈ ਗੁਰਦੁਆਰਾ ਸਾਹਿਬ ‘ਚ ਜਾ ਰਹੀ ਹੈ। ਗਾਇਕਾ ਨੇ ਗੁਰਦੁਆਰਾ ਸਾਹਿਬ ‘ਚ ਪਹੁੰਚ ਕੇ ਮੱਥਾ ਟੇਕਿਆ ਅਤੇ ਗੁਰਬਾਣੀ ਤੇ ਸ਼ਬਦ ਕੀਰਤਨ ਦਾ ਅਨੰਦ ਮਾਣਿਆ । ਇਸ ਮੌਕੇ ਗਾਇਕਾ ਨੇ ਲਾਲ ਰੰਗ ਦਾ ਸੂਟ ਪਾਇਆ ਹੋਇਆ ਸੀ ਅਤੇ ਸਿਰ ‘ਤੇ ਚੁੰਨੀ ਲਈ ਹੋਈ ਸੀ ।
_63ae517ce1b4cf2eac18b6996a98b895_1280X720.webp)
ਆਪਣੇ ਚੁਲਬੁਲੇ ਅੰਦਾਜ਼ ਲਈ ਜਾਣੀ ਜਾਂਦੀ ਹੈ ਗਾਇਕਾ
ਗਾਇਕਾ ਸੁਨੰਦਾ ਸ਼ਰਮਾ ਆਪਣੇ ਚੁਲਬੁਲੇ ਅੰਦਾਜ਼ ਦੇ ਲਈ ਜਾਣੀ ਜਾਂਦੀ ਹੈ। ਉਹ ਅਕਸਰ ਕਦੇ ਆਪਣੇ ਮੰਮੀ ਨਾਲ ਅਤੇ ਕਦੇ ਆਪਣੇ ਚੀਚੀ ਦੇ ਨਾਲ ਮਸਤੀ ਕਰਦੀ ਹੋਈ ਦਿਖਾਈ ਦਿੰਦੀ ਹੈ। ਇਸ ਦੇ ਨਾਲ ਹੀ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਵੀ ਅਕਸਰ ਮਸਤੀ ਕਰਦੀ ਰਹਿੰਦੀ ਹੈ।

ਗਾਉਣ ਦੇ ਨਾਲ-ਨਾਲ ਖਾਣਾ ਬਨਾਉਣ ਦੀ ਵੀ ਸ਼ੁਕੀਨ ਹੈ ਸੁਨੰਦਾ
ਸੁਨੰਦਾ ਸ਼ਰਮਾ ਗਾਇਕੀ, ਸ਼ਾਇਰੀ ਤੇ ਅਦਾਕਾਰੀ ਦੇ ਨਾਲ-ਨਾਲ ਕਿਚਨ ‘ਚ ਵੀ ਹੱਥ ਅਜ਼ਮਾਉਂਦੀ ਹੋਈ ਨਜ਼ਰ ਆਉਂਦੀ ਹੈ। ਉਸ ਨੂੰ ਖਾਣਾ ਬਨਾਉਣ ਦਾ ਵੀ ਸ਼ੌਂਕ ਹੈ ਅਤੇ ਕਿਚਨ ‘ਚ ਅਕਸਰ ਉਹ ਵੱਖ ਵੱਖ ਤਰ੍ਹਾਂ ਦੀਆਂ ਡਿਸ਼ੇਜ਼ ਬਣਾਉਂਦੀ ਦਿਖਾਈ ਦਿੰਦੀ ਹੈ।