ਸੁਲਤਾਨਾ ਨੂਰਾਂ ਨੇ ਦੱਸਿਆ ਕਿ ਕਿਉਂ ਨਹੀਂ ਗਈ ਪਿਤਾ ਦਾ ਹਾਲ ਚਾਲ ਜਾਨਣ, ਵੀਡੀਓ ਪਾਉਣ ਵਾਲੇ ਨੂੰ ਦਿੱਤੀ ਨਸੀਹਤ
ਸੁਲਤਾਨਾ ਨੂਰਾਂ ਇਨ੍ਹੀਂ ਦਿਨੀਂ ਆਪਣੇ ਪਿਤਾ ਦੀ ਸਿਹਤ ਨੂੰ ਲੈ ਕੇ ਬਹੁਤ ਚਿੰਤਿਤ ਹੈ। ਉਨ੍ਹਾਂ ਦੇ ਪਿਤਾ ਜੀ ਕਿਡਨੀ ਦੀ ਬੀਮਾਰੀ ਦੇ ਨਾਲ ਜੂਝ ਰਹੇ ਹਨ ਅਤੇ ਹਸਪਤਾਲ ‘ਚ ਜ਼ੇਰੇ ਇਲਾਜ ਹਨ । ਉਨ੍ਹਾਂ ਦਾ ਪਰਿਵਾਰ ਇਨ੍ਹੀਂ ਦਿਨੀਂ ਆਰਥਿਕ ਤੌਰ ‘ਤੇ ਪ੍ਰੇਸ਼ਾਨੀਆਂ ਦੇ ਨਾਲ ਜੂਝ ਰਿਹਾ ਹੈ ਅਤੇ ਬੀਤੇ ਦਿਨੀਂ ਸੁਲਤਾਨਾ ਨੂਰਾਂ ਦੇ ਭਰਾ ਦੇ ਵੱਲੋਂ ਇੱਕ ਵੀਡੀਓ ਸਾਂਝਾ ਕਰਦੇ ਹੋਏ ਮਦਦ ਦੀ ਅਪੀਲ ਵੀ ਕੀਤੀ ਗਈ ਸੀ ।
ਸੁਲਤਾਨਾ ਨੂਰਾਂ (Sultana Nooran) ਇਨ੍ਹੀਂ ਦਿਨੀਂ ਆਪਣੇ ਪਿਤਾ ਦੀ ਸਿਹਤ ਨੂੰ ਲੈ ਕੇ ਬਹੁਤ ਚਿੰਤਿਤ ਹੈ। ਉਨ੍ਹਾਂ ਦੇ ਪਿਤਾ ਜੀ ਕਿਡਨੀ ਦੀ ਬੀਮਾਰੀ ਦੇ ਨਾਲ ਜੂਝ ਰਹੇ ਹਨ ਅਤੇ ਹਸਪਤਾਲ ‘ਚ ਜ਼ੇਰੇ ਇਲਾਜ ਹਨ । ਉਨ੍ਹਾਂ ਦਾ ਪਰਿਵਾਰ ਇਨ੍ਹੀਂ ਦਿਨੀਂ ਆਰਥਿਕ ਤੌਰ ‘ਤੇ ਪ੍ਰੇਸ਼ਾਨੀਆਂ ਦੇ ਨਾਲ ਜੂਝ ਰਿਹਾ ਹੈ ਅਤੇ ਬੀਤੇ ਦਿਨੀਂ ਸੁਲਤਾਨਾ ਨੂਰਾਂ ਦੇ ਭਰਾ ਦੇ ਵੱਲੋਂ ਇੱਕ ਵੀਡੀਓ ਸਾਂਝਾ ਕਰਦੇ ਹੋਏ ਮਦਦ ਦੀ ਅਪੀਲ ਵੀ ਕੀਤੀ ਗਈ ਸੀ ।

ਜਿਸ ਤੋਂ ਬਾਅਦ ਹੁਣ ਸੁਲਤਾਨਾ ਨੂਰਾਂ ਵੀ ਸਾਹਮਣੇ ਆਈ ਹੈ ਅਤੇ ਉਸ ਨੇ ਦੱਸਿਆ ਹੈ ਕਿ ਉਹ ਹਾਲੇ ਤੱਕ ਕਿਉਂ ਆਪਣੇ ਪਿਤਾ ਦੇ ਕੋਲ ਉਨ੍ਹਾਂ ਦਾ ਹਾਲ ਚਾਲ ਜਾਨਣ ਦੇ ਲਈ ਕਿਉਂ ਨਹੀਂ ਗਈ ।

ਸੁਲਤਾਨਾ ਨੂਰਾਂ ਦਾ ਹੋਇਆ ਸੀ ਐਕਸੀਡੈਂਟ
ਸੁਲਤਾਨਾ ਨੂਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਕੁਝ ਸਮਾਂ ਪਹਿਲਾਂ ਐਕਸੀਡੈਂਟ ਹੋ ਗਿਆ ਸੀ । ਜਿਸ ਕਾਰਨ ਉਹ ਵੀ ਮੌਤ ਦੇ ਮੂੰਹੋਂ ਬਚੇ ਹਨ ।ਇਹੀ ਕਾਰਨ ਹੈ ਕਿ ਉਹ ਆਪਣੇ ਪਿਤਾ ਦਾ ਹਾਲ ਚਾਲ ਜਾਨਣ ਦੇ ਲਈ ਨਹੀਂ ਜਾ ਸਕੇ ।

ਇਸ ਦੇ ਨਾਲ ਹੀ ਗਾਇਕਾ ਨੇ ਕਿਹਾ ਕਿ ਉਹ ਆਪਣੇ ਮਾਪਿਆਂ ਦਾ ਦੇਣ ਸਾਰੀ ਜ਼ਿੰਦਗੀ ਨਹੀਂ ਦੇ ਸਕਦੇ ਅਤੇ ਉਨ੍ਹਾਂ ਨੇ ਆਪਣੀ ਉਮਰ ਵੀ ਮਾਪਿਆਂ ਨੂੰ ਲੱਗ ਜਾਣ ਦੀ ਗੱਲ ਆਖੀ ਹੈ।

ਵੀਡੀਓ ਪਾਉਣ ਵਾਲੇ ਨੂੰ ਨਸੀਤਹ
ਸੁਲਤਾਨਾ ਨੂਰਾਂ ਨੇ ਉਨ੍ਹਾਂ ਦੇ ਪਰਿਵਾਰ ਦਾ ਵੀਡੀਓ ਪਾਉਣ ਵਾਲੇ ਨੂੰ ਵੀ ਨਸੀਹਤ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ‘ਪੁੱਤ ਏਦਾਂ ਦੀ ਵੀਡੀਓ ਨੀ ਪਾਈਦੀ ਕਿਸੇ ਦੀ ।ਪਹਿਲਾਂ ਵੇਖ ਲਿਆ ਕਰੋ ਕਿ ਕੌਣ ਨਾਲ ਖੜ੍ਹਾ ਹੈ ਅਤੇ ਕੌਣ ਨਹੀਂ ਖੜ੍ਹਾ। ਮੈਂ ਤਾਂ ਸਾਰੀ ਉਮਰ ਹੀ ਉਨ੍ਹਾਂ ਦੇ ਨਾਲ ਖੜ੍ਹੀ ਹਾਂ ਅਤੇ ਹਮੇਸ਼ਾ ਉਨ੍ਹਾਂ ਦੀ ਸੇਵਾ ਕੀਤੀ ਹੈ।