ਏਆਈ ਨਾਲ ਬਣਾਈ ਤਸਵੀਰ ਨਾਲ ਇੱਕ ਵਾਰ ਫਿਰ ਸ਼੍ਰੀ ਦਰਬਾਰ ਸਾਹਿਬ ਦੀ ਬੇਅਦਬੀ, ਤਸਵੀਰ ’ਚ ਦਿਖਾਏ ਗਏ ਬਾਲੀਵੁੱਡ ਤੇ ਕ੍ਰਿਕੇਟ ਦੀ ਦੁਨੀਆਂ ਦੇ ਕਈ ਸਿਤਾਰੇ

ਆਰਟੀਫਿਸ਼ੀਅਲ ਇੰਟੈਲੀਜੈਂਸ ਯਾਨੀ AI ਨਾਲ ਸ਼੍ਰੀ ਦਰਬਾਰ ਸਾਹਿਬ ਦੀ ਬਣਾਈ ਗਈ ਇੱਕ ਹੋਰ ਫੋਟੋ ਨੂੰ ਲੈ ਕੇ ਨਵਾਂ ਵਿਵਾਦ ਛਿੜ ਗਿਆ ਹੈ । ਲੋਕ ਇਸ ਫੋਟੋ ਨੂੰ ਸ਼੍ਰੀ ਦਰਬਾਰ ਸਾਹਿਬ ਦੀ ਬੇਅਦਬੀ ਦੱਸ ਰਹੇ ਹਨ । ਇਹ ਫੋਟੋ ਇੱਕ ਫੇਸਬੁੱਕ ਪੇਜ ਤੇ ਸ਼ੇਅਰ ਕੀਤੀ ਗਈ ਹੈ । ਇਸ ਫੋਟੋ ਵਿੱਚ ਭਾਰਤੀ ਕ੍ਰਿਕੇਟ ਟੀਮ ਦੇ ਕੁਝ ਖਿਡਾਰੀਆਂ ਨੂੰ ਨੰਗੇ ਸਿਰ ਵਿਖਾਇਆ ਗਿਆ ਹੈ ।

By  Shaminder Kaur Kaler March 21st 2026 12:36 PM -- Updated: March 21st 2026 12:47 PM

ਆਰਟੀਫਿਸ਼ੀਅਲ ਇੰਟੈਲੀਜੈਂਸ ਯਾਨੀ AI ਨਾਲ ਸ਼੍ਰੀ ਦਰਬਾਰ ਸਾਹਿਬ ਦੀ ਬਣਾਈ ਗਈ ਇੱਕ ਹੋਰ ਫੋਟੋ ਨੂੰ ਲੈ ਕੇ ਨਵਾਂ ਵਿਵਾਦ ਛਿੜ ਗਿਆ ਹੈ । ਲੋਕ ਇਸ ਫੋਟੋ ਨੂੰ ਸ਼੍ਰੀ ਦਰਬਾਰ ਸਾਹਿਬ ਦੀ ਬੇਅਦਬੀ ਦੱਸ ਰਹੇ ਹਨ । ਇਹ ਫੋਟੋ ਇੱਕ ਫੇਸਬੁੱਕ ਪੇਜ ਤੇ ਸ਼ੇਅਰ ਕੀਤੀ ਗਈ ਹੈ । ਇਸ ਫੋਟੋ ਵਿੱਚ ਭਾਰਤੀ ਕ੍ਰਿਕੇਟ ਟੀਮ ਦੇ ਕੁਝ ਖਿਡਾਰੀਆਂ ਨੂੰ ਨੰਗੇ ਸਿਰ  ਵਿਖਾਇਆ  ਗਿਆ ਹੈ । ਜਦੋਂ ਕਿ ਕਿਸੇ ਵੀ ਗੁਰਦੁਆਰਾ ਸਾਹਿਬ ਵਿੱਚ ਸਿਰ ਢੱਕਣਾ ਜਰੂਰੀ ਹੈ, ਤੇ ਇਹ ਗੁਰਦੁਆਰਾ ਸਾਹਿਬ ਦੀ ਮਰਿਆਦਾ ਹੈ । ਪਰ ਇਸ ਤਸਵੀਰ ਵਿੱਚ ਇਹ ਮਰਿਆਦਾ ਭੰਗ ਕੀਤੀ ਗਈ ਹੈ ।


ਤਸਵੀਰਾਂ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਵਿੱਚ ਭਾਰਤੀ ਕ੍ਰਿਕੇਟ ਟੀਮ ਦੇ ਖਿਡਾਰੀ ਤੇ ਬਾਲੀਵੁੱਡ ਦੇ ਸਿਤਾਰੇ ਨਜ਼ਰ ਆ ਰਹੇ ਹਨ । ਤਸਵੀਰਾਂ ਵਿੱਚ ਯੁਵਰਾਜ ਸਿੰਘ ਤੇ ਹਾਰਦਿਕ ਪਾਡਿਆ ਨੂੰ ਨੰਗੇ ਸਿਰ ਦਿਖਾਇਆ ਗਿਆ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸ ਤਰ੍ਹਾਂ ਦਾ ਇਹ ਪਹਿਲਾ ਮਾਮਲਾ ਨਹੀਂ ਇਸ ਤੋਂ ਪਹਿਲਾਂ ਵੀ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ ।


ਕੁਝ ਦਿਨ ਪਹਿਲਾਂ ਹੀ ਇੱਕ ਕੰਕਾਲ ਨੂੰ ਸ਼੍ਰੀ ਦਰਬਾਰ ਸਾਹਿਬ ਵਿੱਚ ਦਿਖਾਇਆ ਗਿਆ ਸੀ, ਜਿਸ ਤੇ ਸ਼ਰੋਮਣੀ ਕਮੇਟੀ ਨੇ ਸਖਤ ਨੋਟਿਸ ਲਿਆ ਸੀ । ਹੁਣ ਇੱਸ ਮਾਮਲੇ ’ਤੇ ਵੀ ਸ਼੍ਰੋਮਣੀ ਕਮੇਟੀ ਨੇ ਸਖਤ ਇਤਰਾਜ ਜਤਾਇਆ ਤੇ ਸਬੰਧਿਤ ਵਿਭਾਗਾਂ ਨੂੰ ਸ਼ਿਕਾਇਤ ਦਰਜ ਕਰਵਾਈ ਹੈ । ਸੋ ਇਹ ਮਾਮਲਾ ਗੰਭੀਰ ਹੈ ਕਿਉਕਿ ਇਸ ਤਰ੍ਹਾਂ ਦੇ ਮਾਮਲਿਆਂ ਕਰਕੇ ਬਹੁਤ ਸਾਰੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ ।


© Copyright Galactic Television & Communications Pvt. Ltd. 2026. All rights reserved.