ਮਨਕਿਰਤ ਔਲਖ ਦੇ ਗਾਣੇ ਕੋਈ ਕਰ ਰਿਹਾ ਲੀਕ, ਗਾਇਕ ਨੇ ਲਾਈਵ ਹੋ ਕੇ ਦੱਸੀ ਪ੍ਰੇਸ਼ਾਨੀ
ਮਨਕਿਰਤ ਔਲਖ ਪੰਜਾਬੀ ਇੰਡਸਟਰੀ ਦੇ ਨਾਮਵਰ ਗਾਇਕਾਂ ‘ਚ ਆਉਂਦੇ ਹਨ । ਉਹਨਾਂ ਦੇ ਹੁਣ ਤੱਕ ਕਈ ਹਿੱਟ ਗੀਤ ਆਏ ਹਨ ਅਤੇ ਇਨ੍ਹਾਂ ਗੀਤਾਂ ਨੂੰ ਸਰੋਤਿਆਂ ਦਾ ਵੀ ਭਰਪੂਰ ਪਿਆਰ ਮਿਲਦਾ ਹੈ। ਪਰ ਇਨ੍ਹੀਂ ਦਿਨੀਂ ਉਹ ਪ੍ਰੇਸ਼ਾਨ ਹਨ ਅਤੇ ਉਨ੍ਹਾਂ ਦੀ ਪ੍ਰੇਸ਼ਾਨੀ ਦੀ ਵਜ੍ਹਾ ਹੈ ਉਨ੍ਹਾਂ ਦੇ ਗੀਤਾਂ ਦਾ ਲੀਕ ਹੋਣਾ । ਕਿਉਂਕਿ ਰਿਲੀਜ਼ ਹੋਣ ਤੋਂ ਪਹਿਲਾਂ ਹੀ ਇਹ ਗੀਤ ਲੋਕਾਂ ਤੱਕ ਪਹੁੰਚ ਰਹੇ ਹਨ ।
ਮਨਕਿਰਤ ਔਲਖ (Mankirt Aulakh) ਪੰਜਾਬੀ ਇੰਡਸਟਰੀ ਦੇ ਨਾਮਵਰ ਗਾਇਕਾਂ ‘ਚ ਆਉਂਦੇ ਹਨ । ਉਹਨਾਂ ਦੇ ਹੁਣ ਤੱਕ ਕਈ ਹਿੱਟ ਗੀਤ ਆਏ ਹਨ ਅਤੇ ਇਨ੍ਹਾਂ ਗੀਤਾਂ ਨੂੰ ਸਰੋਤਿਆਂ ਦਾ ਵੀ ਭਰਪੂਰ ਪਿਆਰ ਮਿਲਦਾ ਹੈ। ਪਰ ਇਨ੍ਹੀਂ ਦਿਨੀਂ ਉਹ ਪ੍ਰੇਸ਼ਾਨ ਹਨ ਅਤੇ ਉਨ੍ਹਾਂ ਦੀ ਪ੍ਰੇਸ਼ਾਨੀ ਦੀ ਵਜ੍ਹਾ ਹੈ ਉਨ੍ਹਾਂ ਦੇ ਗੀਤਾਂ ਦਾ ਲੀਕ ਹੋਣਾ । ਕਿਉਂਕਿ ਰਿਲੀਜ਼ ਹੋਣ ਤੋਂ ਪਹਿਲਾਂ ਹੀ ਇਹ ਗੀਤ ਲੋਕਾਂ ਤੱਕ ਪਹੁੰਚ ਰਹੇ ਹਨ । ਜਿਸ ਨੂੰ ਲੈ ਕੇ ਮਨਕਿਰਤ ਔਲਖ ਪ੍ਰੇਸ਼ਾਨ ਹਨ । ਮਨਕਿਰਤ ਔਲਖ ਨੇ ਲਾਈਵ ਆ ਕੇ ਆਪਣੀ ਪ੍ਰੇਸ਼ਾਨ ਫੈਨਸ ਦੇ ਨਾਲ ਸਾਂਝੀ ਕੀਤੀ ਹੈ।
_dda0afea745e0dbbfe780b4e42e4fa2f_1280X720.webp)
ਉਨ੍ਹਾਂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਉਹ ਦੱਸ ਰਹੇ ਹਨ ਕਿ ਕੋਈ ਉਨ੍ਹਾਂ ਦੇ ਗਾਣੇ ਲੀਕ ਕਰ ਰਿਹਾ ਹੈ।ਮਨਕਿਰਤ ਔਲਖ ਨੇ ਕਿਹਾ ਕਿ ਸ਼ਾਇਦ ਟੀਮ ‘ਚ ਵੀ ਕੋਈ ਸਮੱਸਿਆ ਹੋ ਸਕਦੀ ਹੈ। ਗੀਤ ਐਂਟਰਟੇਨਮੈਂਟ ਦੇ ਲਈ ਹੁੰਦਾ ਹੈ, ਪਰ ਜੋ ਵੀ ਇਹ ਕਰ ਰਿਹਾ ਹੈ ਉਹ ਠੀਕ ਨਹੀਂ ਹੈ।ਉਨ੍ਹਾਂ ਨੇ ਅਜਿਹਾ ਕਰਨ ਤੋਂ ਵਰਜਿਆ ਹੈ ਤੇ ਕਿਹਾ ਹੈ ਕਿ ਮੈਂ ਬਹੁਤ ਰੁੱਝਿਆ ਹੋਇਆ ਹਾਂ ਜਿਸ ਕਾਰਨ ਮੈਂ ਗਾਣੇ ਨਹੀਂ ਕਰ ਸਕਿਆ । ਪਰ ਜੇ ਤੁਸੀਂ ਏਦਾਂ ਹੀ ਲੀਕ ਕਰਨੇ ਹਨ ਤਾਂ ਮੈਂ ਈਪੀ ਜਾਂ ਫਿਰ ਇੱਕ ਕੈਸੇਟ ਹੀ ਇਨ੍ਹਾਂ ਸਾਰੇ ਗੀਤਾਂ ਦੀ ਕੱਢ ਦਿੰਦਾ ਹਾਂ। ਮਨਕਿਰਤ ਔਲਖ ਨੇ ਕਿਹਾ ਹੈ ਬਿਨਾਂ ਪੈਸਿਆਂ ਤੋਂ ਵਕੀਲ ਨਾ ਬਣੋ ।
_4bb17d32867e04e16d4f4842655d53f2_1280X720.webp)
ਮਨਕਿਰਤ ਔਲਖ ਦਾ ਵਰਕ ਫ੍ਰੰਟ
ਮਨਕਿਰਤ ਔਲਖ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਬੀਤੇ ਦਿਨ ਹੀ ਗੀਤ ਰਿਲੀਜ਼ ਹੋਇਆ ਹੈ। ‘ਇਸ਼ਕ-ਏ-ਪਾਕ’ ਟਾਈਟਲ ਹੇਠ ਰਿਲੀਜ਼ ਹੋਏ ਇਸ ਗੀਤ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਤੋਂ ਇਲਾਵਾ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਦਾ ਗੀਤ ‘ਅਸਲਾ’ ਰਿਲੀਜ਼ ਹੋਇਆ ਸੀ । ਜਿਸ ਨੂੰ ਸਰੋਤਿਆਂ ਵੱਲੋਂ ਪਸੰਦ ਕੀਤਾ ਗਿਆ ਹੈ।