ਗਾਇਕ ਨਿੰਜਾ ਨੇ ਵੀ ਦੋਸਤਾਂ ਦੇ ਨਾਲ ਖੇਡੀ ਹੋਲੀ, ਮਨਕਿਰਤ ਔਲਖ ਤੇ ਰੁਪਿੰਦਰ ਹਾਂਡਾ ਨੇ ਹੋਲੀ ਤੇ ਕੀਤਾ ਲਾਈਵ ਪਰਫਾਰਮ
ਪੰਜਾਬੀ ਸਿਤਾਰਿਆਂ ਨੇ ਬੀਤੇ ਦਿਨ ਹੋਲੀ ਦਾ ਤਿਉਹਾਰ ਮਨਾਇਆ । ਜਿਸ ਦੀਆਂ ਤਸਵੀਰਾਂ ਅਤੇ ਵੀਡੀਓ ਕਲਾਕਾਰਾਂ ਦੇ ਵੱਲੋਂ ਆਪੋ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆ ਗਈਆਂ ਹਨ । ਗਾਇਕ ਨਿੰਜਾ ਵੀ ਆਪਣੇ ਦੋਸਤਾਂ ਦੇ ਨਾਲ ਹੋਲੀ ਦਾ ਤਿਉਹਾਰ ਮਨਾਉਂਦੇ ਹੋਏ ਨਜ਼ਰ ਆਏ ।
ਪੰਜਾਬੀ ਸਿਤਾਰਿਆਂ ਨੇ ਬੀਤੇ ਦਿਨ ਹੋਲੀ (Holi 2026) ਦਾ ਤਿਉਹਾਰ ਮਨਾਇਆ । ਜਿਸ ਦੀਆਂ ਤਸਵੀਰਾਂ ਅਤੇ ਵੀਡੀਓ ਕਲਾਕਾਰਾਂ ਦੇ ਵੱਲੋਂ ਆਪੋ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆ ਗਈਆਂ ਹਨ । ਗਾਇਕ ਨਿੰਜਾ ਵੀ ਆਪਣੇ ਦੋਸਤਾਂ ਦੇ ਨਾਲ ਹੋਲੀ ਦਾ ਤਿਉਹਾਰ ਮਨਾਉਂਦੇ ਹੋਏ ਨਜ਼ਰ ਆਏ ।ਜਿਸ ਦਾ ਗਾਇਕ ਨੇ ਇਕ ਵੀਡੀਓ ਵੀ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋi ਕ ਨਿੰਜਾ ਤੇ ਉਸ ਦੇ ਦੋਸਤ ਆਪਸ ‘ਚ ਇੱਕ ਦੂਜੇ ਨੂੰ ਰੰਗ ਲਗਾਉਂਦੇ ਹੋਏ ਨਜ਼ਰ ਆ ਰਹੇ ਹਨ ।
ਮਨਕਿਰਤ ਔਲਖ ਨੇ ਕੀਤਾ ਲਾਈਵ ਸ਼ੋਅ
ਮਨਕਿਰਤ ਔਲਖ ਨੇ ਹੋਲੀ ਦੇ ਮੌਕੇ ‘ਤੇ ਲਾਈਵ ਸ਼ੋਅ ਕੀਤਾ ਅਤੇ ਹੋਲੀ ਦੇ ਜਸ਼ਨ ਉਨ੍ਹਾਂ ਨੇ ਸਰੋਤਿਆਂ ਦੇ ਨਾਲ ਮਿਲ ਕੇ ਮਨਾਏ । ਜਿਸ ਦੇ ਕਈ ਵੀਡੀਓ ਵੀ ਸਾਹਮਣੇ ਆਏ ਹਨ । ਸਰੋਤੇ ਉਨ੍ਹਾਂ ਦੇ ਗੀਤਾਂ ‘ਤੇ ਡਾਂਸ ਕਰਦੇ ਹੋਏ ਦਿਖਾਈ ਦਿੱਤੇ । ਇਸ ਦੇ ਨਾਲ ਹੀ ਉਨ੍ਹਾਂ ਦੇ ਸ਼ੋਅ ‘ਚ ਵੱਡੀ ਗਿਣਤੀ ‘ਚ ਦਰਸ਼ਕ ਵੀ ਮੌਜੂਦ ਰਹੇ ।
ਰੁਪਿੰਦਰ ਹਾਂਡਾ ਨੇ ਹੋਲੀ ਮੌਕੇ ਕੀਤਾ ਪਰਫਾਰਮ
ਗਾਇਕਾ ਰੁਪਿੰਦਰ ਹਾਂਡਾ ਨੇ ਵੀ ਹੋਲੀ ਦੇ ਮੌਕੇ ‘ਤੇ ਪਰਫਾਰਮ ਕੀਤਾ । ਜਿਸ ਦਾ ਇੱਕ ਵੀਡੀਓ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕਾ ਆਪਣੇ ਪ੍ਰਸਿੱਧ ਗੀਤ ‘ਕਾਲੀ ਐਕਟਿਵਾ’ ਸਰੋਤਿਆਂ ਨੂੰ ਗਾ ਕੇ ਸੁਣਾ ਰਹੀ ਹੈ।