ਗਾਇਕ ਖੁਦਾਬਖਸ਼ ਨੇ ਆਪਣੀ ਮਾਂ ਨੂੰ ਦਿੱਤਾ ਤੋਹਫ਼ਾ, ਭੈਣ ਅਫਸਾਨਾ ਖ਼ਾਨ ਨੇ ਵੀ ਵੀਡੀਓ ਕੀਤਾ ਸਾਂਝਾ

ਖੁਦਾਬਖਸ਼ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਹਸਿ ‘ਚ ਉਸ ਨੇ ਆਪਣੀ ਮਾਂ ਨੂੰ ਮਦਰਸ ਡੇਅ ‘ਤੇ ਵਾਲੀਆਂ ਗਿਫਟ ਕੀਤੀਆਂ ਹਨ। ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਗਾਇਕ ਆਪਣੀ ਮਾਂ ਨੂੰ ਈਅਰ ਰਿੰਗਸ ਭੇਂਟ ਕੀਤੀਆਂ ਹਨ।

By  Shaminder Kaur Kaler May 11th 2026 03:48 PM

ਖੁਦਾਬਖਸ਼ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਹਸਿ ‘ਚ ਉਸ ਨੇ ਆਪਣੀ ਮਾਂ ਨੂੰ ਮਦਰਸ ਡੇਅ ‘ਤੇ ਵਾਲੀਆਂ ਗਿਫਟ ਕੀਤੀਆਂ ਹਨ। ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਗਾਇਕ ਆਪਣੀ ਮਾਂ ਨੂੰ ਈਅਰ ਰਿੰਗਸ ਭੇਂਟ ਕੀਤੀਆਂ ਹਨ। ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਗਾਇਕ ਆਪਣੀ ਮਾਂ ਨੂੰ ਕੰਨਾਂ ‘ਚ ਵਾਲੀਆਂ ਪਾਉਂਦਾ ਹੋਇਆ ਨਜ਼ਰ ਆ ਰਿਹਾ ਹੈ।

ਸੋਸ਼ਲ ਮੀਡੀਆ ‘ਤੇ ਉਨ੍ਹਾਂ ਦਾ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦੇ ਰਹੇ ਹਨ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ “ਦੇਖਿਆ ਨਹੀਂ ਬਸ ਸੁਣਿਆ ਏ ਰੱਬ ਸੋਹਣਾ ਏ। ਪਰ ਰੱਬ ਜਮਾਂ ਮਾਂ ਵਰਗਾ ਹੋਣਾ ਏ, ਰੱਬ ਮੇਰੀ ਮਾਂ ਨੂੰ ਲੰਮੀ ਉਮਰ ਦੇਵੇ’। ਖੁਦਾਬਖਸ਼ ਦੀ ਇਸ ਪੋਸਟ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ। 

ਅਫਸਾਨਾ ਖ਼ਾਨ ਨੇ ਵੀ ਸਾਂਝਾ ਕੀਤਾ ਵੀਡੀਓ 

ਖੁਦਾਬਖਸ਼ ਦੇ ਨਾਲ-ਨਾਲ ਉਨ੍ਹਾਂ ਦੀ ਭੈਣ ਅਫਸਾਨਾ ਖ਼ਾਨ ਨੇ ਵੀ ਇੱਕ ਵੀਡੀਓ ਆਪਣੀ ਮਾਂ ਦੇ ਨਾਲ ਸਾਂਝਾ ਕੀਤਾ ਹੈ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਲਿਖਿਆ “ਮਾਂ ਤੇਰਾ ਪਿਆਰ ਮੇਰੀ ਵੱਡੀ ਤਾਕਤ ਹੈ ਅਤੇ ਤੇਰੀਆਂ ਦੁਆਵਾਂ”। ਅਫਸਾਨਾ ਖ਼ਾਨ ਦੇ ਇਸ ਵੀਡੀਓ ‘ਤੇ ਵੀ ਫੈਨਸ ਪਿਆਰ ਦੀ ਵਰਖਾ ਕਰ ਰਹੇ ਹਨ । 

Related Post

ਰੇਸ਼ਮ ਸਿੰਘ ਅਨਮੋਲ ਨੇ ਖਰਾਬ ਫਿਊਲ ਨੂੰ ਲੈ ਕੇ ਸ਼ੇਅਰ ਕੀਤਾ ਸੀ ਵੀਡੀਓ, ਗਾਇਕ ਨੇ ਕਿਹਾ ‘ਕਈ ਲੋਕਾਂ ਨੇ ਦਿੱਤੀਆਂ ਧਮਕੀਆਂ’
"ਤੂੰ ਸਭ ਤੋਂ ਬਦਸੂਰਤ ਔਰਤ ਹੈ" ਅਪਰਾ ਮਹਿਤਾ ਨੇ ਪਤੀ ਦਰਸ਼ਨ ਜਰੀਵਾਲਾ ਦੇ 20 ਸਾਲ ਪੁਰਾਣੇ ਤੰਜ ਦਾ ਕੀਤਾ ਖੁਲਾਸਾ
ਵਿੱਕੀ ਕੌਸ਼ਲ ਨੇ ਕੈਟਰੀਨਾ ਕੈਫ ਦੇ ਬਰਥਡੇ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ
ਕੇ ਐੱਸ ਮੱਖਣ ਦੇ ਨਾਂਅ ‘ਤੇ ਬਣੇ ਕਈ ਫੇਕ ਇੰਸਟਾਗ੍ਰਾਮ ਅਕਾਊਂਟ, ਗਾਇਕ ਨੇ ਵੀਡੀਓ ਸਾਂਝਾ ਕਰਕੇ ਕਿਹਾ ‘ਕੋਈ ਵਾਦ ਵਿਵਾਦ ਕਰਦਾ ਹੈ ਤਾਂ ਉਸ ਲਈ ਖੁਦ ਹੋਵੇਗਾ ਜ਼ਿੰਮੇਵਾਰ’
ਸੁਦੇਸ਼ ਲਹਿਰੀ ਦਾ ਅੰਮ੍ਰਿਤਸਰ ‘ਚ ਹੈ ਆਲੀਸ਼ਾਨ ਘਰ, ਕਾਮੇਡੀਅਨ ਨੇ ਦਿਖਾਈ ਘਰ ਦੇ ਅੰਦਰ ਦੀ ਝਲਕ
ਸੋਸ਼ਲ ਮੀਡੀਆ ‘ਤੇ ਗਾਈਸ ਵੀਰੇ ਦੇ ਨਾਂਅ ਨਾਲ ਮਸ਼ਹੂਰ ਮੀਨੂ ਸੀਰਾ ਪਰਿਵਾਰ ਸਣੇ ਪਹਾੜੀ ਵਾਦੀਆਂ ‘ਚ ਵੈਕੇਸ਼ਨ ‘ਤੇ ਪਹੁੰਚੀ

© Copyright Galactic Television & Communications Pvt. Ltd. 2026. All rights reserved.