ਗਾਇਕ ਹਰਫ ਚੀਮਾ ਆਪਣੇ ਸਕੂਲ ‘ਚ ਪਹੁੰਚੇ, ਪੁਰਾਣੀਆਂ ਯਾਦਾਂ ਕੀਤੀਆਂ ਤਾਜ਼ਾ

ਗਾਇਕ ਹਰਫ ਚੀਮਾ ਆਪਣੇ ਸਕੂਲ ‘ਚ ਪਹੁੰਚੇ । ਜਿੱਥੇ ਉਨ੍ਹਾਂ ਨੇ ਆਪਣੇ ਸਕੂਲ ਦੇ ਦਿਨਾਂ ਨੂੰ ਯਾਦ ਕੀਤਾ । ਸਕੂਲ ‘ਚ ਉਨ੍ਹਾਂ ਨੇ ਬੱਚਿਆਂ ਦੇ ਨਾਲ ਗੀਤ ਵੀ ਗਾਇਆ । ਹਰਫ ਚੀਮਾ ਨੂੰ ਵੇਖ ਕੇ ਸਕੂਲ ਦੇ ਬੱਚੇ ਵੀ ਕਾਫੀ ਐਕਸਾਈਟਡ ਨਜ਼ਰ ਆਏ ਅਤੇ ਹਰਫ ਚੀਮਾ ਦੇ ਗਾਉਣ ‘ਚ ਉਨ੍ਹਾਂ ਦਾ ਸਾਥ ਦਿੱਤਾ ।

By  Shaminder Kaur Kaler December 18th 2025 01:31 PM -- Updated: December 18th 2025 01:35 PM

ਗਾਇਕ ਹਰਫ ਚੀਮਾ (Harf Cheema) ਆਪਣੇ ਸਕੂਲ ‘ਚ ਪਹੁੰਚੇ । ਜਿੱਥੇ ਉਨ੍ਹਾਂ ਨੇ ਆਪਣੇ ਸਕੂਲ ਦੇ ਦਿਨਾਂ ਨੂੰ ਯਾਦ ਕੀਤਾ । ਸਕੂਲ ‘ਚ ਉਨ੍ਹਾਂ ਨੇ ਬੱਚਿਆਂ ਦੇ ਨਾਲ ਗੀਤ ਵੀ ਗਾਇਆ । ਹਰਫ ਚੀਮਾ ਨੂੰ ਵੇਖ ਕੇ ਸਕੂਲ ਦੇ ਬੱਚੇ ਵੀ ਕਾਫੀ ਐਕਸਾਈਟਡ ਨਜ਼ਰ ਆਏ ਅਤੇ ਹਰਫ ਚੀਮਾ ਦੇ ਗਾਉਣ ‘ਚ ਉਨ੍ਹਾਂ ਦਾ ਸਾਥ ਦਿੱਤਾ । ਸੋਸ਼ਲ ਮੀਡੀਆ ਤੇ ਹਰਫ ਚੀਮਾ ਦੇ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਦਿਖਾਈ ਦੇ ਰਹੇ ਹਨ ।


ਹਰਫ ਚੀਮਾ ਦਾ ਵਰਕ ਫ੍ਰੰਟ 

ਹਰਫ ਚੀਮਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਉਨ੍ਹਾਂ ਨੇ ਕਿਸਾਨ ਅੰਦੋਲਨ ‘ਚ ਵੀ ਵਧ ਚ੍ਹੜ ਕੇ ਭਾਗ ਲਿਆ ਸੀ ਅਤੇ ਕਿਸਾਨਾਂ ਨੂੰ ਹੱਲਾਸ਼ੇਰੀ ਦੇਣ ਦੇ ਲਈ ਕਈ ਗੀਤ ਵੀ ਗਾਏ ਸਨ ।

ਉਨ੍ਹਾਂ ਦੇ ਹਿੱਟ ਗੀਤਾਂ ਦੀ ਗਿਣਤੀ ਅਣਗਿਣਤ ਹੈ, ਪਰ ਇੱਥੇ ਉਨ੍ਹਾਂ ਦੇ ਕੁਝ ਕੁ ਗੀਤਾਂ ਦਾ ਜ਼ਿਕਰ ਕਰਾਂਗੇ ਜਿਸ ‘ਚ ਡਿਫੈਂਡਰ, ਹੱਲਾ ਗੁੱਲਾ, ਗੱਲਬਾਤ, ਜੱਟਵਾਦ, ਦੇਸੀ ਟੱਚ ਸਣੇ ਕਈ ਗੀਤ ਸ਼ਾਮਿਲ ਹਨ । 

ਹਰਫ ਚੀਮਾ ਦੀ ਨਿੱਜੀ ਜ਼ਿੰਦਗੀ 

ਹਰਫ ਚੀਮਾ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਵਿਆਹ ਹੋ ਚੁੱਕਿਆ ਹੈ। ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ਤੇ ਕਾਫੀ ਵਾੋੲਰਲ ਹੋਈਆਂ ਸਨ । ਇਸ ਵਿਆਹ ਪੰਜਾਬੀ ਇੰਡਸਟਰੀ ਦੇ ਕਈ ਸਿਤਾਰੇ ਸ਼ਾਮਿਲ ਹੋਏ ਸਨ । 

© Copyright Galactic Television & Communications Pvt. Ltd. 2026. All rights reserved.