ਗਾਇਕ ਜੀ ਖ਼ਾਨ ਦੇ ਸ਼ੋਅ ਦੌਰਾਨ ਗਾਇਬ ਹੋ ਗਏ ਬੂਟ, ਸ਼ੋਅ ਤੋਂ ਬਾਅਦ ਬੂਟ ਨਾ ਮਿਲਣ ‘ਤੇ ਪ੍ਰੇਸ਼ਾਨ ਹੋਇਆ ਗਾਇਕ

ਗਾਇਕ ਜੀ ਖ਼ਾਨ ਆਪਣੀ ਵਧੀਆ ਗਾਇਕੀ ਦੇ ਲਈ ਜਾਣੇ ਜਾਂਦੇ ਹਨ । ਪੰਜਾਬ ‘ਚ ਇਨ੍ਹੀਂ ਦਿਨੀਂ ਉਹ ਇੱਕ ਤੋਂ ਬਾਅਦ ਇੱਕ ਸ਼ੋਅ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਰਹੇ ਹਨ। ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ਅਤੇ ਲਗਾਤਾਰ ਉਹ ਲਗਾਤਾਰ ਸੰਗੀਤ ਦੇ ਖੇਤਰ ‘ਚ ਸਰਗਰਮ ਹਨ ।

By  Shaminder Kaur Kaler January 31st 2026 11:40 AM -- Updated: January 31st 2026 11:56 AM

ਗਾਇਕ ਜੀ ਖ਼ਾਨ (G Khan) ਆਪਣੀ ਵਧੀਆ ਗਾਇਕੀ ਦੇ ਲਈ ਜਾਣੇ ਜਾਂਦੇ ਹਨ । ਪੰਜਾਬ ‘ਚ ਇਨ੍ਹੀਂ ਦਿਨੀਂ ਉਹ ਇੱਕ ਤੋਂ ਬਾਅਦ ਇੱਕ ਸ਼ੋਅ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਰਹੇ ਹਨ। ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ਅਤੇ ਲਗਾਤਾਰ ਉਹ ਲਗਾਤਾਰ ਸੰਗੀਤ ਦੇ ਖੇਤਰ ‘ਚ ਸਰਗਰਮ ਹਨ । ਉਹ ਆਪਣੀ ਕਾਮਯਾਬੀ ਦਾ ਸਿਹਰਾ ਗੈਰੀ ਸੰਧੂ ਨੂੰ ਦਿੰਦੇ ਹਨ। ਕਿਉਂਕਿ ਗੈਰੀ ਸੰਧੂ ਹੀ ਉਨ੍ਹਾਂ ਨੂੰ ਗਾਇਕੀ ਦੇ ਖੇਤਰ ‘ਚ ਅੱਗੇ ਲੈ ਕੇ ਆਏ ਸਨ।


ਜੀ ਖ਼ਾਨ ਨੇ ਗਾਇਕੀ ਦੇ ਨਾਲ ਆਪਣੀ ਸ਼ੁਰੂਆਤ ਕੀਤੀ ਸੀ, ਪਰ ਹੁਣ ਕੁਝ ਕੁ ਫ਼ਿਲਮਾਂ ‘ਚ ਵੀ ਨਜ਼ਰ ਆ ਰਹੇ ਹਨ । ਉਨ੍ਹਾਂ ਨੇ ਕੁਝ ਸਮਾਂ ਪਹਿਲਾਂ ਆਈ ਜੋਮਬੀਲੈਂਡ ਫ਼ਿਲਮ ਦੇ ਨਾਲ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ ਸੀ । ਜੀ ਖ਼ਾਨ ਇਨ੍ਹੀਂ ਦਿਨੀਂ ਲਾਈਵ ਸ਼ੋਅ ‘ਚ ਰੁੱਝੇ ਹੋਏ ਹਨ । ਉਨ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।


ਜਿਸ ‘ਚ ਉਹ ਕਿਤੇ ਪਰਫਾਰਮ ਕਰਨ ਗਏ ਸਨ ਅਤੇ ਉਨ੍ਹਾਂ ਨੇ ਸਟੇਜ ਤੋਂ ਥੱਲੇ ਹੀ ਆਪਣੇ ਬੂਟ ਲਾਹ ਕੇ ਰੱਖੇ ਹੋਏ ਸਨ । ਪਰ ਜਦੋਂ ਉਹ ਵਾਪਸ ਆਏ ਉਨ੍ਹਾਂ ਦੇ ਬੂਟ ਗਾਇਬ ਸਨ।ਜਿਸ ਤੋਂ ਬਾਅਦ ਬੂਟ ਉੱਥੇ ਮੌਜੂਦ ਨਾ ਹੋਣ ਕਰਕੇ ਜੀ ਖ਼ਾਨ ਕਾਫੀ ਪ੍ਰੇਸ਼ਾਨ ਨਜ਼ਰ ਆਏ । ਸੋਸ਼ਲ ਮੀਡੀਆ ‘ਤੇ ਜੀ ਖ਼ਾਨ ਦਾ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ ।  

Related Post

ਰੇਸ਼ਮ ਸਿੰਘ ਅਨਮੋਲ ਨੇ ਖਰਾਬ ਫਿਊਲ ਨੂੰ ਲੈ ਕੇ ਸ਼ੇਅਰ ਕੀਤਾ ਸੀ ਵੀਡੀਓ, ਗਾਇਕ ਨੇ ਕਿਹਾ ‘ਕਈ ਲੋਕਾਂ ਨੇ ਦਿੱਤੀਆਂ ਧਮਕੀਆਂ’
"ਤੂੰ ਸਭ ਤੋਂ ਬਦਸੂਰਤ ਔਰਤ ਹੈ" ਅਪਰਾ ਮਹਿਤਾ ਨੇ ਪਤੀ ਦਰਸ਼ਨ ਜਰੀਵਾਲਾ ਦੇ 20 ਸਾਲ ਪੁਰਾਣੇ ਤੰਜ ਦਾ ਕੀਤਾ ਖੁਲਾਸਾ
ਵਿੱਕੀ ਕੌਸ਼ਲ ਨੇ ਕੈਟਰੀਨਾ ਕੈਫ ਦੇ ਬਰਥਡੇ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ
ਕੇ ਐੱਸ ਮੱਖਣ ਦੇ ਨਾਂਅ ‘ਤੇ ਬਣੇ ਕਈ ਫੇਕ ਇੰਸਟਾਗ੍ਰਾਮ ਅਕਾਊਂਟ, ਗਾਇਕ ਨੇ ਵੀਡੀਓ ਸਾਂਝਾ ਕਰਕੇ ਕਿਹਾ ‘ਕੋਈ ਵਾਦ ਵਿਵਾਦ ਕਰਦਾ ਹੈ ਤਾਂ ਉਸ ਲਈ ਖੁਦ ਹੋਵੇਗਾ ਜ਼ਿੰਮੇਵਾਰ’
ਸੁਦੇਸ਼ ਲਹਿਰੀ ਦਾ ਅੰਮ੍ਰਿਤਸਰ ‘ਚ ਹੈ ਆਲੀਸ਼ਾਨ ਘਰ, ਕਾਮੇਡੀਅਨ ਨੇ ਦਿਖਾਈ ਘਰ ਦੇ ਅੰਦਰ ਦੀ ਝਲਕ
ਸੋਸ਼ਲ ਮੀਡੀਆ ‘ਤੇ ਗਾਈਸ ਵੀਰੇ ਦੇ ਨਾਂਅ ਨਾਲ ਮਸ਼ਹੂਰ ਮੀਨੂ ਸੀਰਾ ਪਰਿਵਾਰ ਸਣੇ ਪਹਾੜੀ ਵਾਦੀਆਂ ‘ਚ ਵੈਕੇਸ਼ਨ ‘ਤੇ ਪਹੁੰਚੀ

© Copyright Galactic Television & Communications Pvt. Ltd. 2026. All rights reserved.