ਸਰਗੁਨ ਮਹਿਤਾ ਤੇ ਰਵੀ ਦੁਬੇ ਦੀ ਅੱਜ ਹੈ ਵੈਡਿੰਗ ਐਨੀਵਰਸਰੀ, ਜਾਣੋ ਕਿਵੇਂ ਦੋਵਾਂ ਦੀ ਹੋਈ ਸੀ ਮੁਲਾਕਾਤ

ਸਰਗੁਨ ਮਹਿਤਾ ਤੇ ਰਵੀ ਦੁਬੇ ਦੀ ਅੱਜ ਵੈਡਿੰਗ ਐਨੀਵਰਸਰੀ ਹੈ। ਇਸ ਮੌਕੇ ‘ਤੇ ਅਦਾਕਾਰਾ ਨੇ ਪਤੀ ਰਵੀ ਦੁਬੇ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਇੱਕ ਕੈਪਸ਼ਨ ਵੀ ਲਿਖਿਆ “ਇਸ ਪਾਗਲਪਨ ਦੇ 12 ਸਾਲ.. ਮੈਂ ਇੱਕ ਵੀਡੀਓ ਜਾਂ ਫੋਟੋ ਲੱਭ ਰਹੀ ਸੀ ਜੋ ਸਾਡੇ ਪਾਗਲਪਣ ਦਾ ਵਰਣਨ ਕਰਦਾ ਹੈ।

By  Shaminder Kaur Kaler December 12th 2025 03:35 PM

ਸਰਗੁਨ ਮਹਿਤਾ (Sargun Mehta) ਤੇ ਰਵੀ ਦੁਬੇ ਦੀ ਅੱਜ ਵੈਡਿੰਗ ਐਨੀਵਰਸਰੀ (Wedding Anniversary) ਹੈ। ਇਸ ਮੌਕੇ ‘ਤੇ ਅਦਾਕਾਰਾ ਨੇ ਪਤੀ ਰਵੀ ਦੁਬੇ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਇੱਕ ਕੈਪਸ਼ਨ ਵੀ ਲਿਖਿਆ “ਇਸ ਪਾਗਲਪਨ ਦੇ 12 ਸਾਲ.. ਮੈਂ ਇੱਕ ਵੀਡੀਓ ਜਾਂ ਫੋਟੋ ਲੱਭ ਰਹੀ ਸੀ ਜੋ ਸਾਡੇ ਪਾਗਲਪਣ ਦਾ ਵਰਣਨ ਕਰਦਾ ਹੈ। ਇਹ ਵੀਡੀਓ ਅਤੇ ਬੋਲ ਸਾਡੇ 12ਸਾਲਾਂ ਦੇ ਵਿਆਹ ਨੂੰ ਪਰਿਭਾਸ਼ਿਤ ਕਰਦੇ ਹਨ”।ਸਰਗੁਨ ਮਹਿਤਾ ਦੇ ਵੱਲੋਂ ਸਾਂਝੇ ਕੀਤੇ ਗਏ ਇਸ ਵੀਡੀਓ ਤੋਂ ਬਾਅਦ ਫੈਨਸ ਦੇ ਵੱਲੋਂ ਵੀ ਇਸ ਜੋੜੀ ਨੂੰ ਵਧਾਈ ਦਿੱਤੀ ਜਾ ਰਹੀ ਹੈ। 


ਸੀਰੀਅਲ ਦੇ ਸੈੱਟ ਤੇ ਹੋਈ ਸੀ ਦੋਵਾਂ ਦੀ ਮੁਲਾਕਾਤ 

ਰਵੀ ਦੁਬੇ ਤੇ ਸਰਗੁਨ ਮਹਿਤਾ ਦੀ ਮੁਲਾਕਾਤ ਵੀ ਕਿਸੇ ਫ਼ਿਲਮੀ ਕਹਾਣੀ ਤੋਂ ਘੱਟ ਨਹੀਂ । ਦੋਵਾਂ ਦੀ ਮੁਲਾਕਾਤ ਦੋ ਹਜ਼ਾਰ ਨੌ ‘ਚ ‘ਕਰੋਲ ਬਾਗ’ ਨਾਂਅ ਦੇ ਟੀਵੀ ਸ਼ੋਅ ਦੌਰਾਨ ਹੋਈ ਸੀ । ਦੋਨਾਂ ਨੇ ਸ਼ੋਅ ‘ਚ ਪਤੀ ਪਤਨੀ ਦਾ ਕਿਰਦਾਰ ਨਿਭਾਇਆ ਸੀ।


ਪਰ ਉਸ ਵੇਲੇ ਇਸ ਜੋੜੀ ਨੇ ਸੁਫ਼ਨੇ ‘ਚ ਵੀ ਨਹੀਂ ਸੀ ਸੋਚਿਆ ਕਿ ਰੀਲ ਲਾਈਫ ‘ਚ ਜੋੜੀ ਦਾ ਕਿਰਦਾਰ ਨਿਭਾਉਣ ਵਾਲੇ ਇਸ ਕਪਲ ਨੂੰ ਅਸਲ ਜ਼ਿੰਦਗੀ ‘ਚ ਸਾਥ ਨਿਭਾਉਣ ਦਾ ਮੌਕਾ ਮਿਲੇਗਾ । ਦੋਵਾਂ ਨੇ ਵਿਆਹ ਕਰਵਾ ਲਿਆ ਅਤੇ ਅੱਜ ਤੱਕ ਇਹ ਜੋੜੀ ਇੰਡਸਟਰੀ ਦੀਆਂ ਮਸ਼ਹੂਰ ਜੋੜੀਆਂ ਚੋਂ ਇੱਕ ਹੈ। 

ਸਰਗੁਨ ਮਹਿਤਾ ਦਾ ਵਰਕ ਫ੍ਰੰਟ 

ਸਰਗੁਨ ਮਹਿਤਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ‘ਚ ਨਜ਼ਰ ਆ ਰਹੇ ਹਨ । ਪੰਜਾਬੀ ਫ਼ਿਲਮਾਂ ‘ਚ ਉਨ੍ਹਾਂ ਨੇ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ । ਉਨ੍ਹਾਂ ਦੇ ਪਤੀ ਰਵੀ ਦੁਬੇ ਵੀ ਇੱਕ ਵਧੀਆ ਅਦਾਕਾਰ ਹਨ ਅਤੇ ਕਈ ਟੀਵੀ ਸੀਰੀਅਲਸ ‘ਚ ਅਦਾਕਾਰੀ ਕਰ ਚੁੱਕੇ ਹਨ । 


© Copyright Galactic Television & Communications Pvt. Ltd. 2026. All rights reserved.