ਮਨੋਰੰਜਨ ਜਗਤ ਤੋਂ ਮੰਦਭਾਗੀ ਖ਼ਬਰ, ‘ਤੁਮ ਤੋ ਠਹਿਰੇ ਪ੍ਰਦੇਸੀ ਸਾਥ ਕਯਾ ਨਿਭਾਓਗੇ’ ਸਣੇ ਕਈ ਹਿੱਟ ਗੀਤ ਲਿਖਣ ਵਾਲੇ ਗੀਤਕਾਰ ਜ਼ਹੀਰ ਆਲਮ ਦਾ ਦਿਹਾਂਤ
ਮਨੋਰੰਜਨ ਜਗਤ ਤੋਂ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ। ਉਹ ਇਹ ਹੈ ਕਿ ਮਸ਼ਹੂਰ ਗੀਤਕਾਰ ਜ਼ਹੀਰ ਆਲਮ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੇ ਦਿਹਾਂਤ ‘ਤੇ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਜ਼ਹੀਰ ਆਲਮ ਨੇ ਨੱਬੇ ਦੇ ਦਹਾਕੇ ‘ਚ ਪ੍ਰਸਿੱਧ ਗੀਤ ‘ਤੁਮ ਤੋ ਠਹਿਰੇ ਪ੍ਰਦੇਸੀ ਸਾਥ ਕਯਾ ਨਿਭਾਓਗੇ’ ਗਾਇਆ ਸੀ।
ਮਨੋਰੰਜਨ ਜਗਤ ਤੋਂ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ। ਉਹ ਇਹ ਹੈ ਕਿ ਮਸ਼ਹੂਰ ਗੀਤਕਾਰ ਜ਼ਹੀਰ ਆਲਮ (Zaheer Alam) ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੇ ਦਿਹਾਂਤ ‘ਤੇ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਜ਼ਹੀਰ ਆਲਮ ਨੇ ਨੱਬੇ ਦੇ ਦਹਾਕੇ ‘ਚ ਪ੍ਰਸਿੱਧ ਗੀਤ ‘ਤੁਮ ਤੋ ਠਹਿਰੇ ਪ੍ਰਦੇਸੀ ਸਾਥ ਕਯਾ ਨਿਭਾਓਗੇ’ ਗਾਇਆ ਸੀ। ਨੱਬੇ ਦੇ ਦਹਾਕੇ ‘ਚ ਇਹ ਗੀਤ ਕਾਫੀ ਮਸ਼ਹੂਰ ਹੋਇਆ ਸੀ ਅਤੇ ਮਹਿਜ਼ ਤਿੰਨ ਹਜ਼ਾਰ ਰੁਪਏ ਇਸ ਗੀਤ ਦੀ ਕੀਮਤ ਉਨ੍ਹਾਂ ਨੂੰ ਅਦਾ ਕੀਤੀ ਗਈ ਸੀ।
ਛੋਟੇ ਜਿਹੇ ਪਿੰਡ ‘ਚ ਰਹਿੰਦੇ ਸਨ ਜ਼ਹੀਰ ਆਲਮ
ਜ਼ਹੀਰ ਆਲਮ ਨਾਗਪੁਰ ਦੇ ਛੋਟੇ ਜਿਹੇ ਪਿੰਡ ਮੋਮਿਨਪੁਰਾ ‘ਚ ਰਹਿੰਦੇ ਸਨ।ਉਨ੍ਹਾਂ ਦਾ ਇਹ ਗੀਤ ਬੇਸ਼ੱਕ ਮਸ਼ਹੂਰ ਹੋਇਆ, ਪਰ ਉਨ੍ਹਾਂ ਦੀ ਜ਼ਿੰਦਗੀ ਸੰਘਰਸ਼ਾਂ ‘ਚ ਅਤੇ ਆਰਥਿਕ ਬਦਹਾਲੀ ‘ਚ ਬੀਤੀ ।ਇਸ ਗਾਣੇ ਤੋਂ ਬਾਅਦ ਉਹ ਗੁੰਮਨਾਮ ਹੋ ਗਏ ਸਨ । ਹੁਣ ਆਖਰੀ ਸਮੇਂ ਜਦੋਂ ਉਨ੍ਹਾਂ ਦੀ ਮੌਤ ਹੋ ਗਈ ਤਾਂ ਉਨ੍ਹਾਂ ਦੇ ਨਾਮ ਦੀ ਚਰਚਾ ਹੋਈ ਹੈ।ਦੱਸਿਆ ਜਾਂਦਾ ਹੈ ਕਿ ਉਨ੍ਹਾਂ ਦਾ ਇਹ ਗੀਤ ਸ਼ੁਰੂਆਤ ‘ਚ ਇੱਕ ਕੱਵਾਲੀ ਦੇ ਤੌਰ ‘ਤੇ ਗਾਇਆ ਜਾਂਦਾ ਸੀ ਅਤੇ ਇਹ ਗੀਤ ਉਸ ਵੇਲੇ ਮਸ਼ਹੂਰ ਹੋਇਆ ਜਦੋਂ ਅਲਤਾਫ ਰਾਜਾ ਨੇ ਇਸ ਗੀਤ ਨੂੰ ਗਾਇਆ ਤਾਂ ਪੂਰੀ ਦੁਨੀਆ ‘ਚ ਇਹ ਗੀਤ ਪ੍ਰਸਿੱਧ ਹੋ ਗਿਆ ।ਪਰ ਉਹ ਆਰਥਿਕ ਤੰਗੀ ਦੇ ਨਾਲ ਜੂਝਦੇ ਰਹੇ । ਉਨ੍ਹਾਂ ਨੇ ਗੁਜ਼ਾਰਾ ਕਰਨ ਦੇ ਲਈ ਇੱਕ ਕੱਪੜਾ ਮਿੱਲ ਦੇ ਵਿੱਚ ਵੀ ਕੰਮ ਕੀਤਾ ਸੀ, ਪਰ ਕੁਝ ਸਮੇਂ ਬਾਅਦ ਹੀ ਮਿੱਲ ਵੀ ਬੰਦ ਹੋ ਗਈ ਸੀ । ਜਿਸ ਕਾਰਨ ਉਨ੍ਹਾਂ ਨੂੰ ਆਰਥਿਕ ਤੰਗੀ ਦੇ ਨਾਲ ਜੂਝਣਾ ਪਿਆ ਸੀ।