ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਰੈਪ ਕਰਦੇ ‘ਰਾਮਗੜ੍ਹੀਆਂ ਦੇ ਮੁੰਡੇ’ ਗਰੁੱਪ

ਸੋਸ਼ਲ ਮੀਡੀਆ ਅੱਜ ਕੱਲ੍ਹ ਕੋਈ ਵੀ ਜਾਣਕਾਰੀ ਮਿੰਟਾਂ ਸਕਿੰਟਾਂ ‘ਚ ਵਾਇਰਲ ਹੋ ਜਾਂਦੀ ਹੈ। ਇਸ ਦੇ ਨਾਲ ਹੀ ਸੋਸ਼ਲ ਮੀਡੀਆ ਕਈ ਲੋਕਾਂ ਲਈ ਕਮਾਈ ਦਾ ਸਾਧਨ ਵੀ ਬਣ ਚੁੱਕਿਆ ਹੈ ਤੇ ਕਈ ਸਟਾਰ ਸੋਸ਼ਲ ਮੀਡੀਆ ਦੀ ਹੀ ਦੇਣ ਹਨ । ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ਤੇ ‘ਰਾਮਗੜ੍ਹੀਆਂ ਦੇ ਮੁੰਡੇ’ ਵਾਇਰਲ ਹੋ ਰਹੇ ਹਨ ।

By  Shaminder Kaur Kaler November 6th 2025 12:10 PM

 ਕੁਝ ਦਿਨ ਪਹਿਲਾਂ ਹੀ ਮੋਗਾ ਦੀ ਕੁੜੀ ਪਰਮ ਨੇ ਰੈਪ ਅਤੇ ਗਾਇਕੀ ਦੇ ਖੇਤਰ ‘ਚ ਆਪਣੀ ਪਰਫਾਰਮੈਂਸ ਦੇ ਨਾਲ ਤਹਿਲਕਾ ਮਚਾ ਦਿੱਤਾ ਸੀ । ਜਿਸ ਤੋਂ ਬਾਅਦ ਹੁਣ ਰਾਮਗੜ੍ਹੀਆਂ ਦੇ ਮੁੰਡੇ ਨੇ ਆਪਣੀ ਮੌਜੂਦਗੀ ਦਰਜ ਕਰਵਾਈ ਹੈ। ਮੁੰਡਿਆਂ ਦਾ ਇਹ ਗਰੁੱਪ ਗਾਇਕੀ ਤੇ ਰੈਪ ਦੇ ਖੇਤਰ ‘ਚ ਪਛਾਣ ਬਨਾਉਣ ਦੇ ਲਈ ਮਿਹਨਤ ਕਰ ਰਿਹਾ ਹੈ। ਇਸ ਗਰੁੱਪ ਦੇ ਵੱਲੋ ਸਾਈਫਰ ਤਰਨਤਾਰਨ ਨਾਂਅ ਦੇ ਇੰਸਟਾਗ੍ਰਾਮ ਪੇਜ ‘ਤੇ ਕਈ ਵੀਡੀਓ ਸਾਂਝੇ ਕੀਤੇ ਹਨ । ਜਿਸ ‘ਚ ਇਹ ਪੂਰੇ ਦਾ ਪੂਰਾ ਗਰੁੱਪ ਪਰਫਾਰਮ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ। ਇਸ ਗਰੁੱਪ ਨੂੰ ਲੋਕਾਂ ਦੇ ਵੱਲੋਂ ਵੀ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ ਅਤੇ ਹੌਸਲਾ ਅਫਜ਼ਾਈ ਕੀਤੀ ਜਾ ਰਹੀ ਹੈ। ਸੋਸ਼ਲ ਮੀਡੀਆ ਤੇ ਇਨ੍ਹਾਂ ਮੁੰਡਿਆਂ ਦੇ ਵੀਡੀਓ ਲਗਾਤਾਰ ਵਾਇਰਲ ਹੋ ਰਹੇ ਹਨ । 

ਪਰਮ ਨਾਂਅ ਦੀ ਕੁੜੀ ਦੀ ਚੜਾਈ 

ਸੋਸ਼ਲ ਮੀਡੀਆ ਅੱਜ ਕੱਲ੍ਹ ਲੋਕਾਂ ਲਈ ਅਜਿਹਾ ਜ਼ਰੀਆ ਬਣ ਚੁੱਕਿਆ ਹੈ, ਜਿਸ ਦੇ ਜ਼ਰੀਏ ਲੋਕ ਆਪਣੀ ਪ੍ਰਤਿਭਾ ਨੂੰ ਦੁਨੀਆ ਦੇ ਸਾਹਮਣੇ ਲਿਆ ਰਹੇ ਹਨ । ਖ਼ਾਸ ਕਰਕੇ ਉਹ ਲੋਕ ਜਿਨ੍ਹਾਂ ‘ਚ ਹੁਨਰ ਤਾਂ ਹੁੰਦਾ ਹੈ, ਪਰ ਉਹ ਆਪਣੇ ਇਸ ਹੁਨਰ ਨੂੰ ਪਲੈਟਫਾਰਮ ਨਾ ਹੋਣ ਕਾਰਨ ਦਿਖਾ ਨਹੀਂ ਸੀ ਪਾਉਂਦੇ ਅਤੇ ਪਰਮ ਵੀ ਅਜਿਹੀ ਹੀ ਕੁੜੀ ਹੈ ਜਿਸ ਦੇ ਮਾਪੇ ਮਿਹਨਤ ਮਜ਼ਦੂਰੀ ਕਰਦੇ ਹਨ ਪਰ ਉਸ ਨੇ ਕਾਲਜ ਦੇ ਆਪਣੇ ਦੋਸਤਾਂ ਦੇ ਨਾਲ ਸੋਸ਼ਲ ਮੀਡੀਆ ਤੇ ਵੀਡੀਓਜ਼ ਪਾਉਣੇ ਸ਼ੁਰੂ ਕੀਤੇ ਅਤੇ ਆਖਿਰਕਾਰ ਦੁਨੀਆ ਨੇ ਉਸ ਦੀ ਪਰਫਾਰਮੈਂਸ ਨੂੰ ਵੇਖਿਆ ਅਤੇ ਉਸ ਦਾ ਗੀਤ ‘ਦੈਟ ਗਰਲ’ ਆਇਆ । ਇਸ ਗੀਤ ਨੇ ਚਾਰੇ ਪਾਸੇ ਧੂੰਮਾਂ ਪਾ ਦਿੱਤੀਆਂ ਅਤੇ ਪਰਮ ਦੇ ਨਾਂਅ ਦੀ ਤੂਤੀ ਬੋਲਣ ਲੱਗੀ । ਹਾਲ ਹੀ ‘ਚ ਪਰਮ ਨੇ ਮੁੰਬਈ ‘ਚ ਕਈ ਲਾਈਵ ਕੰਸਰਟ ਵੀ ਕੀਤੇ ਹਨ । 

© Copyright Galactic Television & Communications Pvt. Ltd. 2026. All rights reserved.