ਝੀਲ ‘ਚ ਸਵੀਮਿੰਗ ਕਰਦੇ ਨਜ਼ਰ ਆਏ ਰਣਦੀਪ ਹੁੱਡਾ,ਕਿਹਾ ‘ਕੁਦਰਤ ਸਾਨੂੰ ਦਿੰਦੀ ਹੈ ਬਰਾਬਰ ਦਾ ਦਰਜਾ’

ਕੁਦਰਤ ਦੇ ਨੇੜੇ ਰਹਿਣਾ ਰਣਦੀਪ ਹੁੱਡਾ ਨੂੰ ਬਹੁਤ ਜ਼ਿਆਦਾ ਪਸੰਦ ਹੈ ਅਤੇ ਹੁਣ ਉਹ ਇੱਕ ਝੀਲ ‘ਚ ਸਵੀਮਿੰਗ ਕਰਦੇ ਹੋਏ ਦਿਖਾਈ ਦੇ ਰਹੇ ਹਨ । ਸੋਸ਼ਲ ਮੀਡੀਆ ਤੇ ਉਨ੍ਹਾਂ ਦਾ ਇਹ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ।

By  Shaminder Kaur Kaler December 6th 2025 01:00 PM

ਰਣਦੀਪ ਹੁੱਡਾ (Randeep Hooda) ਜਲਦ ਹੀ ਪਿਤਾ ਬਣਨ ਵਾਲੇ ਹਨ । ਹਾਲ ਹੀ ‘ਚ ਉਨ੍ਹਾਂ ਨੇ ਆਪਣੀ ਵੈਡਿੰਗ ਐਨੀਵਰਸਰੀ ‘ਤੇ ਪਤਨੀ ਦੀ ਪਹਿਲੀ ਪ੍ਰੈਗਨੇਂਸੀ ਦਾ ਐਲਾਨ ਕੀਤਾ ਸੀ । ਇਨ੍ਹੀਂ ਦਿਨੀਂ ਉਹ ਆਪਣੇ ਪਰਿਵਾਰ ਦੇ ਨਾਲ ਕੁਆਲਿਟੀ ਟਾਈਮ ਬਿਤਾ ਰਹੇ ਹਨ । ਕੁਦਰਤ ਦੇ ਨੇੜੇ ਰਹਿਣਾ ਰਣਦੀਪ ਹੁੱਡਾ ਨੂੰ ਬਹੁਤ ਜ਼ਿਆਦਾ ਪਸੰਦ ਹੈ ਅਤੇ ਹੁਣ ਉਹ ਇੱਕ ਝੀਲ ‘ਚ ਸਵੀਮਿੰਗ ਕਰਦੇ ਹੋਏ ਦਿਖਾਈ ਦੇ ਰਹੇ ਹਨ । ਸੋਸ਼ਲ ਮੀਡੀਆ ਤੇ ਉਨ੍ਹਾਂ ਦਾ ਇਹ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। 


ਰਣਦੀਪ ਹੁੱਡਾ ਦਾ ਵਰਕ ਫਰੰਟ 

ਰਣਦੀਪ ਹੁੱਡਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਬਾਲੀਵੁੱਡ ਇੰਡਸਟਰੀ ‘ਚ ਪਿਛਲੇ ਕਈ ਸਾਲਾਂ ਤੋਂ ਸਰਗਰਮ ਹਨ । ਉਨ੍ਹਾਂ ਨੇ ਫ਼ਿਲਮਾਂ ‘ਚ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ ।ਭਾਵੇਂ ਉਹ ਸੰਜੀਦਾ ਕਿਰਦਾਰ ਹੋਣ, ਰੋਮਾਂਟਿਕ ਕਿਰਦਾਰ ਹੋਣ ਜਾਂ ਫਿਰ ਨੈਗੇਟਿਵ ਕਿਰਦਾਰ ਹੋਣ ਹਰ ਤਰ੍ਹਾਂ ਦੇ ਕਿਰਦਾਰਾਂ ‘ਚ ਉਹ ਫਿੱਟ ਬੈਠਦੇ ਹਨ । ਉਨ੍ਹਾਂ ਦੀ ਕੁਝ ਮਹੀਨੇ ਪਹਿਲਾਂ ਫ਼ਿਲਮ ਜਾਟ ਆਈ ਸੀ, ਜਿਸ ‘ਚ ਉਨ੍ਹਾਂ ਦੇ ਕਿਰਦਾਰ ਨੂੰ ਕਾਫੀ ਸਰਾਹਿਆ ਗਿਆ ਸੀ ।


ਇਸ ਦੇ ਨਾਲ ਹੀ ਵੀਰ ਸਾਵੰਰਕਰ ਦਾ ਕਿਰਦਾਰ ਨਿਭਾ ਕੇ ਵੀ ਉਨ੍ਹਾਂ ਨੇ ਸੁਰਖੀਆਂ ਵਟੋਰੀਆਂ ਸਨ । ਰਣਦੀਪ ਹੁੱਡਾ ਨੇ ਕੁਝ ਵੈਬ ਸੀਰੀਜ਼ ‘ਚ ਵੀ ਕੰਮ ਕੀਤਾ ਹੈ। 

ਸਮਾਜ ਸੇਵਾ ਲਈ ਵੀ ਜਾਣੇ ਜਾਂਦੇ ਹਨ ਰਣਦੀਪ ਹੁੱਡਾ 

ਰਣਦੀਪ ਹੁੱਡਾ ਸਮਾਜ ਸੇਵਾ ਲਈ ਵੀ ਜਾਣੇ ਜਾਂਦੇ ਹਨ । ਉਹ ਖ਼ਾਲਸਾ ਏਡ ਦੇ ਨਾਲ ਰਲ ਕੇ ਹਮੇਸ਼ਾ ਹੀ ਸੇਵਾ ਕਰਦੇ ਹੋਏ ਨਜ਼ਰ ਆਉਂਦੇ ਹਨ । ਹਾਲ ਹੀ ‘ਚ ਉਹ ਪੰਜਾਬ ‘ਚ ਆਏ ਹੜ੍ਹਾਂ ਦੇ ਦੌਰਾਨ ਵੀ ਸੇਵਾ ‘ਚ ਜੁਟੇ ਰਹੇ ਸਨ ।

Related Post

ਰੇਸ਼ਮ ਸਿੰਘ ਅਨਮੋਲ ਨੇ ਖਰਾਬ ਫਿਊਲ ਨੂੰ ਲੈ ਕੇ ਸ਼ੇਅਰ ਕੀਤਾ ਸੀ ਵੀਡੀਓ, ਗਾਇਕ ਨੇ ਕਿਹਾ ‘ਕਈ ਲੋਕਾਂ ਨੇ ਦਿੱਤੀਆਂ ਧਮਕੀਆਂ’
"ਤੂੰ ਸਭ ਤੋਂ ਬਦਸੂਰਤ ਔਰਤ ਹੈ" ਅਪਰਾ ਮਹਿਤਾ ਨੇ ਪਤੀ ਦਰਸ਼ਨ ਜਰੀਵਾਲਾ ਦੇ 20 ਸਾਲ ਪੁਰਾਣੇ ਤੰਜ ਦਾ ਕੀਤਾ ਖੁਲਾਸਾ
ਵਿੱਕੀ ਕੌਸ਼ਲ ਨੇ ਕੈਟਰੀਨਾ ਕੈਫ ਦੇ ਬਰਥਡੇ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ
ਕੇ ਐੱਸ ਮੱਖਣ ਦੇ ਨਾਂਅ ‘ਤੇ ਬਣੇ ਕਈ ਫੇਕ ਇੰਸਟਾਗ੍ਰਾਮ ਅਕਾਊਂਟ, ਗਾਇਕ ਨੇ ਵੀਡੀਓ ਸਾਂਝਾ ਕਰਕੇ ਕਿਹਾ ‘ਕੋਈ ਵਾਦ ਵਿਵਾਦ ਕਰਦਾ ਹੈ ਤਾਂ ਉਸ ਲਈ ਖੁਦ ਹੋਵੇਗਾ ਜ਼ਿੰਮੇਵਾਰ’
ਸੁਦੇਸ਼ ਲਹਿਰੀ ਦਾ ਅੰਮ੍ਰਿਤਸਰ ‘ਚ ਹੈ ਆਲੀਸ਼ਾਨ ਘਰ, ਕਾਮੇਡੀਅਨ ਨੇ ਦਿਖਾਈ ਘਰ ਦੇ ਅੰਦਰ ਦੀ ਝਲਕ
ਸੋਸ਼ਲ ਮੀਡੀਆ ‘ਤੇ ਗਾਈਸ ਵੀਰੇ ਦੇ ਨਾਂਅ ਨਾਲ ਮਸ਼ਹੂਰ ਮੀਨੂ ਸੀਰਾ ਪਰਿਵਾਰ ਸਣੇ ਪਹਾੜੀ ਵਾਦੀਆਂ ‘ਚ ਵੈਕੇਸ਼ਨ ‘ਤੇ ਪਹੁੰਚੀ

© Copyright Galactic Television & Communications Pvt. Ltd. 2026. All rights reserved.