ਰਾਖੀ ਸਾਵੰਤ ਨੇ ਬਿਮਾਰ ਕੁੜੀ ਦੇ ਇਲਾਜ ਲਈ ਦਿੱਤੇ ਪੈਸੇ, ਕਿਹਾ ‘ਜਦੋਂ ਵੀ ਲੋੜ ਪਵੇਗੀ ਤਾਂ ਹੋਰ ਦਿਆਂਗੀ’

ਰਾਖੀ ਸਾਵੰਤ ਨੇ ਬਿਮਾਰ ਕੁੜੀ ਦੀ ਮਦਦ ਕੀਤੀ ਹੈ। ਉਨ੍ਹਾਂ ਨੇ ਬਿਮਾਰ ਕੁੜੀ ਦੇ ਇਲਾਜ ਲਈ ਪਰਿਵਾਰ ਨੂੰ ਪੈਸੇ ਦਿੱਤੇ ਹਨ। ਜਿਸ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਰਾਖੀ ਸਾਵੰਤ ਇਸ ਬਿਮਾਰ ਕੁੜੀ ਦੇ ਲਈ ਆਨਲਾਈਨ ਪੇਮੈਂਟ ਕਰਦੀ ਹੋਈ ਨਜ਼ਰ ਆ ਰਹੀ ਹੈ ।

By  Shaminder Kaur Kaler February 6th 2026 05:10 PM

ਰਾਖੀ ਸਾਵੰਤ (Rakhi Sawant) ਨੇ ਬਿਮਾਰ ਕੁੜੀ ਦੀ ਮਦਦ ਕੀਤੀ ਹੈ। ਉਨ੍ਹਾਂ ਨੇ ਬਿਮਾਰ ਕੁੜੀ ਦੇ ਇਲਾਜ ਲਈ ਪਰਿਵਾਰ ਨੂੰ ਪੈਸੇ ਦਿੱਤੇ ਹਨ। ਜਿਸ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਰਾਖੀ ਸਾਵੰਤ ਇਸ ਬਿਮਾਰ ਕੁੜੀ ਦੇ ਲਈ ਆਨਲਾਈਨ ਪੇਮੈਂਟ ਕਰਦੀ ਹੋਈ ਨਜ਼ਰ ਆ ਰਹੀ ਹੈ । ਵੀਡੀਓ ‘ਚ ਉਹ ਕਹਿ ਰਹੀ ਹੈ ਕਿ ਉਹ ਜਦੋਂ ਵੀ ਲੋੜ ਪਵੇਗੀ ਪਰਿਵਾਰ ਦੀ ਮਦਦ ਕਰੇਗੀ । ਜਿਸ ਤੋਂ ਬਾਅਦ ਪਰਿਵਾਰ ਦੀ ਬਜ਼ੁਰਗ ਔਰਤ ਨੇ ਰਾਖੀ ਸਾਵੰਤ ਤੇ ਪਿਆਰ ਲੁਟਾਇਆ ।ਰਾਖੀ ਸਾਵੰਤ ਦੀ ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ ਅਤੇ ਰਾਖੀ ਦੀ ਹਰ ਕੋਈ ਤਾਰੀਫ ਕਰ ਰਹੇ ਹਨ। 


ਰਾਖੀ ਸਾਵੰਤ ਦਾ ਵਿਵਾਦਾਂ ਨਾਲ ਨਾਤਾ 

ਰਾਖੀ ਸਾਵੰਤ ਦਾ ਵਿਵਾਦਾਂ ਦੇ ਨਾਲ ਪੁਰਾਣਾ ਨਾਤਾ ਰਿਹਾ ਹੈ। ਉਹ ਕੁਝ ਸਾਲ ਪਹਿਲਾਂ ਉਸ ਵੇਲੇ ਚਰਚਾ ‘ਚ ਆਈ ਸੀ ਜਦੋਂ ਮੀਕਾ ਸਿੰਘ ਦੇ ਜਨਮ ਦਿਨ ਦੀ ਪਾਰਟੀ ‘ਚ ਪਹੁੰਚੀ ਸੀ । ਜਿਸ ਦੌਰਾਨ ਉਸ ਨੇ ਮੀਕਾ ਸਿੰਘ ਤੇ ਜਬਰਨ ਕਿੱਸ ਕਰਨ ਦੇ ਇਲਜ਼ਾਮ ਲਗਾਏ ਸਨ । ਜਿਸ ਤੋਂ ਬਾਅਦ ਇਹ ਮੁੱਦਾ ਕਾਫੀ ਗਰਮਾਇਆ ਸੀ । ਇਸ ਤੋਂ ਬਾਅਦ ਰਾਖੀ ਸਾਵੰਤ ਨੇ ਆਪਣੇ ਪਤੀ ਆਦਿਲ ‘ਤੇ ਵੀ ਕਈ ਸੰਗੀਨ ਇਲਜ਼ਾਮ ਲਗਾਏ ਸਨ । 

Related Post

ਗੁਰਿੰਦਰਵੀਰ ਸਿੰਘ ਬਣੇ ਭਾਰਤ ਦੇ ਸਭ ਤੋਂ ਤੇਜ਼ ਦੌੜਨ ਵਾਲੇ ਅਥਲੀਟ, 10.09 ਸਕਿੰਟ ‘ਚ ਪੂਰੀ ਕੀਤੀ 100 ਮੀਟਰ ਦੀ ਦੌੜ, ਜਸਬੀਰ ਜੱਸੀ ਨੇ ਦਿੱਤੀ ਵਧਾਈ
ਗਿੱਪੀ ਗਰੇਵਾਲ ਦਾ ਪੁੱਤਰ ਗੁਰਬਾਜ਼ ਗਰੇਵਾਲ ਵੀ ਪਿਤਾ ਦਾ ਸਟੈਪ ਕਰਦਾ ਆਇਆ ਨਜ਼ਰ, ਵੇਖੋ ਕਿਊਟ ਵੀਡੀਓ
ਪੰਜਾਬ ਸਰਕਾਰ ਵੱਲੋਂ ਕੁੱਤਿਆਂ ਨੂੰ ਮਾਰਨ ਦੀ ਮੁਹਿੰਮ ‘ਤੇ ਬੋਲੀ ਰੁਪਿੰਦਰ ਹਾਂਡਾ ਕਿਹਾ ‘ਮਾਰਨਾ ਕੋਈ ਆਪਸ਼ਨ ਨਹੀਂ, ਹਰ ਕਿਸੇ ਨੂੰ ਜੀਉਣ ਦਾ ਹੱਕ’
ਵਾਮਿਕਾ ਗੱਬੀ ਸਮੁੰਦਰ ‘ਚ ਬੋਟਿੰਗ ਦਾ ਅਨੰਦ ਲੈਂਦੀ ਆਈ ਨਜ਼ਰ, ਵੇਖੋ ਵੀਡੀਓ
ਇਸ ਬਜ਼ੁਰਗ ਬਾਬੇ ਦੀ ਸਿੰਘਾਂ ਨੇ ਬਣਾਈ ਰੇਲ, ਸੋਸ਼ਲ ਮੀਡੀਆ ‘ਤੇ ਪਾਉਂਦਾ ਸੀ ਇਤਰਾਜ਼ਯੋਗ ਰੀਲਾਂ, ਕਿਹਾ ‘ਹੁਣ ਪਾਵਾਂਗੇ ਸਿਰਫ਼ ਧਾਰਮਿਕ ਵੀਡੀਓ’
ਗੋਪੀ ਲੌਂਗੀਆ ਨੇ ਛੱਡੀ ਗਾਇਕੀ, ਕਿਹਾ ‘ਮੈਂ ਸੱਚ ਗਾਉਣ ਦੀ ਜੋ ਕੀਮਤ ਅਦਾ ਕੀਤੀ, ਉਹ ਮੈਨੂੰ ਹੀ ਪਤਾ’

© Copyright Galactic Television & Communications Pvt. Ltd. 2026. All rights reserved.