ਰਾਜਵੀਰ ਜਵੰਦਾ ਦੀ ਆਪਣੇ ਪੁੱਤਰ ਦੇ ਨਾਲ ਪੁਰਾਣੀ ਵੀਡੀਓ ਹੋ ਰਹੀ ਵਾਇਰਲ

ਰਾਜਵੀਰ ਜਵੰਦਾ ਦੀ ਆਪਣੇ ਪੁੱਤਰ ਦੇ ਨਾਲ ਇੱਕ ਪੁਰਾਣੀ ਵੀਡੀਓ ਸਾਹਮਣੇ ਆਈ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਰਾਜਵੀਰ ਜਵੰਦਾ ਆਪਣੇ ਪੁੱਤਰ ਨੂੰ ਨਾਮ ਬੋਲਣਾ ਸਿਖਾ ਰਹੇ ਹਨ। ਇਹ ਵੀਡੀਓ ਉਨ੍ਹਾਂ ਦੇ ਆਫੀਸ਼ੀਅਲ ਅਕਾਊਂਟ ‘ਤੇ ਸ਼ੇਅਰ ਕੀਤੀ ਗਈ ਹੈ।

By  Shaminder Kaur Kaler June 2nd 2026 01:51 PM

ਰਾਜਵੀਰ ਜਵੰਦਾ ਦੀ ਆਪਣੇ ਪੁੱਤਰ ਦੇ ਨਾਲ ਇੱਕ ਪੁਰਾਣੀ ਵੀਡੀਓ ਸਾਹਮਣੇ ਆਈ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਰਾਜਵੀਰ ਜਵੰਦਾ ਆਪਣੇ ਪੁੱਤਰ ਨੂੰ ਨਾਮ ਬੋਲਣਾ ਸਿਖਾ ਰਹੇ ਹਨ। ਇਹ ਵੀਡੀਓ ਉਨ੍ਹਾਂ ਦੇ ਆਫੀਸ਼ੀਅਲ ਅਕਾਊਂਟ ‘ਤੇ ਸ਼ੇਅਰ ਕੀਤੀ ਗਈ ਹੈ।ਜਿਸ ਨੂੰ ਦਰਸ਼ਕਾਂ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਦਿਖਾਈ ਦੇ ਰਹੇ ਹਨ।


ਰਾਜਵੀਰ ਜਵੰਦਾ ਤੇ ਉਨ੍ਹਾਂ ਦੇ ਪੁੱੱਤਰ ਦਾ ਇਹ ਮਸਤੀ ਭਰਿਆ ਅੰਦਾਜ਼ ਹਰ ਕਿਸੇ ਨੂੰ ਪਸੰਦ ਆ ਰਿਹਾ ਹੈ। ਇਸ ਦੇ ਨਾਲ ਹੀ ਫੈਨਸ ਵੀ ਇਸ ਵੀਡੀਓ ‘ਤੇ ਰਿਐਕਸ਼ਨ ਦੇ ਰਹੇ ਹਨ । ਕੋਈ ਹਾਰਟ ਵਾਲਾ ਇਮੋਜੀ ਪੋਸਟ ਕਰ ਰਿਹਾ ਹੈ।


ਰਾਜਵੀਰ ਜਵੰਦਾ ਦਾ ਵਰਕ ਫ੍ਰੰਟ 

ਰਾਜਵੀਰ ਜਵੰਦਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਆਪਣੇ ਛੋਟੇ ਜਿਹੇ ਮਿਊਜ਼ਿਕ ਕਰੀਅਰ ਦੇ ਦੌਰਾਨ ਕਈ ਹਿੱਟ ਗੀਤ ਗਾਏ ਸਨ।ਜਿਸ ‘ਚ ਪੱਗ ਬੰਨ ਕੇ ਰੱਖਿਆ ਕਰ ਵੇ, ਮਿੱਟੀ ਨਾ ਫਰੋਲ ਜੋਗੀਆ,ਸਕੂਨ ਸਣੇ ਕਈ ਹਿੱਟ ਗੀਤ ਗਾਏ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਕਈ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ। 

ਰਾਜਵੀਰ ਜਵੰਦਾ ਦੀ ਸੜਕ ‘ਚ ਗਈ ਜਾਨ 

ਰਾਜਵੀਰ ਜਵੰਦਾ ਦੀ ਇੱਕ ਸੜਕ ਹਾਦਸੇ ‘ਚ ਜਾਨ ਚਲੀ ਗਈ ਸੀ । ਬੀਤੇ ਸਾਲ ਸਤੰਬਰ ਦੇ ਮਹੀਨੇ ‘ਚ ਉਹ ਇੱਕ ਹਾਦਸੇ ਦਾ ਸ਼ਿਕਾਰ ਹੋ ਗਏ ਸਨ।ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ, ਪਰ ਕਈ ਦਿਨਾਂ ਦੇ ਇਲਾਜ ਤੋਂ ਬਾਅਦ ਉਨ੍ਹਾਂ ਦਾ ਦਿਹਾਂਤ ਹੋ ਗਿਆ ਸੀ । 


© Copyright Galactic Television & Communications Pvt. Ltd. 2026. All rights reserved.