ਅਦਾਕਾਰ ਰਾਜਪਾਲ ਯਾਦਵ ਨੇ ਕਿਹਾ ‘ਮੈਂ ਕੰਨ ਫੜ੍ਹ ਕੇ ਮੁਆਫ਼ੀ ਮੰਗ ਸਕਦਾ ਹਾਂ’

ਜੇਲ੍ਹ ਚੋਂ ਵਾਪਸ ਆਉਣ ਤੋਂ ਬਾਅਦ ਰਾਜਪਾਲ ਯਾਦਵ ਕੰਮ ‘ਤੇ ਪਰਤ ਚੁੱਕੇ ਹਨ । ਉਨ੍ਹਾਂ ਦੇ ਕਈ ਵੀਡੀਓ ਸਾਹਮਣੇ ਆ ਰਹੇ ਹਨ । ਜਿਸ ‘ਚ ਉਹ ਕੈਮਰਾ ਮੈਨ ਨੂੰ ਪੋਜ਼ ਦਿੰਦੇ ਹੋਏ ਨਜ਼ਰ ਆ ਰਹੇ ਹਨ। ਇਸ ਮੌਕੇ ‘ਤੇ ਉਹ ਮੀਡੀਆ ਦੇ ਨਾਲ ਮੁਖਾਤਬ ਵੀ ਹੋਏ ।

By  Shaminder Kaur Kaler February 28th 2026 06:00 PM -- Updated: February 28th 2026 05:14 PM

ਜੇਲ੍ਹ ਚੋਂ ਵਾਪਸ ਆਉਣ ਤੋਂ ਬਾਅਦ ਰਾਜਪਾਲ ਯਾਦਵ ਕੰਮ ‘ਤੇ ਪਰਤ ਚੁੱਕੇ ਹਨ । ਉਨ੍ਹਾਂ ਦੇ ਕਈ ਵੀਡੀਓ ਸਾਹਮਣੇ ਆ ਰਹੇ ਹਨ । ਜਿਸ ‘ਚ ਉਹ ਕੈਮਰਾ ਮੈਨ ਨੂੰ ਪੋਜ਼ ਦਿੰਦੇ ਹੋਏ ਨਜ਼ਰ ਆ ਰਹੇ ਹਨ। ਇਸ ਮੌਕੇ ‘ਤੇ ਉਹ ਮੀਡੀਆ ਦੇ ਨਾਲ ਮੁਖਾਤਬ ਵੀ ਹੋਏ । ਉਨ੍ਹਾਂ ਨੇ ਕਿਹਾ ਕਿ ਉਹ ਮੋਮ ਤੋਂ ਜ਼ਿਆਦਾ ਜਿਸ ਦਿਨ ਮੈਂ ਤੁਹਾਡੇ ਤੋਂ ਛਿਪਣ ਲੱਗਿਆ ਤਾਂ ਮੈਂ ਬੜੀ ਇਮਾਨਦਾਰੀ ਨਾਲ ਕਿਹਾ ਹੈ ਕਿ ਜੇ ਮੇਰੀ ਕੋਈ ਗਲਤੀ ਹੈ ਤਾਂ ਮੈਂ ਮੋਮ ਤੋਂ ਵੀ ਜ਼ਿਆਦਾ ਪਿਘਲ ਕੇ…ਜਲਣ ‘ਚ ਵੀ ਹਾਲੇ ਟਾਈਮ ਲੱਗਦਾ ਹੈ, ਪਰ ਮੈਂ ਉਸ ਤੋਂ ਪਹਿਲਾਂ ਵੀ ਪਿੰਘਲ ਸਕਦਾ ਹਾਂ। ਮੁਆਫੀ ਮੰਗ ਸਕਦਾ ਹਾਂ । ਰਾਜਪਾਲ ਯਾਦਵ ਦਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ। ਫੈਨਸ ਵੀ ਉਨ੍ਹਾਂ ਦੇ ਇਸ ਵੀਡੀਓ ‘ਤੇ ਪ੍ਰਤੀਕਰਮ ਦਿੰਦੇ ਹੋਏ ਦਿਖਾਈ ਦੇ ਰਹੇ ਹਨ । 


ਬੀਤੇ ਦਿਨੀਂ ਜੇਲ੍ਹ ਚੋਂ ਆਏ ਸਨ ਬਾਹਰ 

ਰਾਜਪਾਲ ਯਾਦਵ ਕੁਝ ਦਿਨ ਪਹਿਲਾਂ ਹੀ ਜੇਲ੍ਹ ਚੋਂ ਬਾਹਰ ਆਏ ਹਨ । ਉਨ੍ਹਾਂ ਨੂੰ ਚੈਕ ਬਾਊਂਸ ਮਾਮਲੇ ‘ਚ ਜੇਲ੍ਹ ਹੋਈ ਸੀ । ਜਿਸ ਤੋਂ ਬਾਅਦ ਅਦਾਕਾਰ ਦੀ ਮਦਦ ਦੇ ਲਈ ਸੋਨੂੰ ਸੂਦ ਸਣੇ ਹੋਰ ਕਈ ਕਲਾਕਾਰ ਸਾਹਮਣੇ ਆਏ ਸਨ।

ਜਿਨ੍ਹਾਂ ਨੇ ਦਿਲ ਖੋਲ੍ਹ ਕੇ ਉਨ੍ਹਾਂ ਦੀ ਮਦਦ ਕੀਤੀ ਸੀ । ਇਸ ਦੇ ਨਾਲ ਹੀ ਕਈਆਂ ਨੇ ਕੰਮ ਦੀ ਐਡਵਾਂਸ ਪੈਮੇਂਟ ਕਰਕੇ ਵੀ ਉਨ੍ਹਾਂ ਦੀ ਮਦਦ ਕੀਤੀ ਸੀ ।ਜੇਲ੍ਹ ਚੋਂ ਬਾਹਰ ਨਿਕਲਣ ਤੋਂ ਬਾਅਦ ਰਾਜਪਾਲ ਯਾਦਵ ਨੇ ਆਪਣੀ ਭਤੀਜੀ ਦੇ ਵਿਆਹ ‘ਚ ਵੀ ਸ਼ਿਰਕਤ ਕੀਤੀ ਸੀ ਅਤੇ ਉਨ੍ਹਾਂ ਨੇ ਭਤੀਜੀ ਦੇ ਵਿਆਹ ‘ਚ ਖੂਬ ਡਾਂਸ ਵੀ ਕੀਤਾ ਸੀ।

© Copyright Galactic Television & Communications Pvt. Ltd. 2026. All rights reserved.