ਭਤੀਜੀ ਦੀ ਡੋਲੀ ਵਿਦਾਈ ਵੇਲੇ ਭਾਵੁਕ ਹੋਏ ਰਾਜਪਾਲ ਯਾਦਵ, ਖੁਦ ਰੋਟੀਆਂ ਵੇਲਦੇ ਆਏ ਨਜ਼ਰ

ਰਾਜਪਾਲ ਯਾਦਵ ਦੀ ਭਤੀਜੀ ਦਾ ਵਿਆਹ ਹੋ ਗਿਆ ਹੈ। ਵਿਆਹ ਦੀਆਂ ਕਈ ਤਸਵੀਰਾਂ ਤੇ ਵੀਡੀਓ ਸਾਹਮਣੇ ਆਈਆਂ ਹਨ । ਜਿਨ੍ਹਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਇੱਕ ਵੀਡੀਓ ‘ਚ ਉਹ ਆਪਣੀ ਭਤੀਜੀ ਦੇ ਵਿਆਹ ‘ਤੇ ਡਾਂਸ ਕਰਦੇ ਹੋਏ ਦਿਖਾਈ ਦੇ ਰਹੇ ਹਨ, ਜਦੋਂਕਿ ਇੱਕ ਹੋਰ ਤਸਵੀਰ ‘ਚ ਉਹ ਰੋਟੀਆਂ ਵੇਲਦੇ ਹੋਏ ਦਿਖਾਈ ਦੇ ਰਿਹਾ ਹੈ।

By  Shaminder Kaur Kaler February 20th 2026 05:22 PM -- Updated: February 20th 2026 05:24 PM

ਰਾਜਪਾਲ ਯਾਦਵ(Rajpal Yadav) ਦੀ ਭਤੀਜੀ ਦਾ ਵਿਆਹ ਹੋ ਗਿਆ ਹੈ। ਵਿਆਹ ਦੀਆਂ ਕਈ ਤਸਵੀਰਾਂ ਤੇ ਵੀਡੀਓ ਸਾਹਮਣੇ ਆਈਆਂ ਹਨ । ਜਿਨ੍ਹਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਇੱਕ ਵੀਡੀਓ ‘ਚ ਉਹ ਆਪਣੀ ਭਤੀਜੀ ਦੇ ਵਿਆਹ ‘ਤੇ ਡਾਂਸ ਕਰਦੇ ਹੋਏ ਦਿਖਾਈ ਦੇ ਰਹੇ ਹਨ, ਜਦੋਂਕਿ ਇੱਕ ਹੋਰ ਤਸਵੀਰ ‘ਚ ਉਹ ਰੋਟੀਆਂ ਵੇਲਦੇ ਹੋਏ ਦਿਖਾਈ ਦੇ ਰਿਹਾ ਹੈ। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀਆਂ ਹਨ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਰਾਜਪਾਲ ਯਾਦਵ ਰੋਟੀਆਂ ਵੇਲਦੇ ਹੋਏ ਨਜ਼ਰ ਆ ਰਹੇ ਹਨ ਅਤੇ ਕਹਿ ਰਹੇ ਹਨ ਕਿ ਰੋਟੀਆਂ ਵੇਲਣਾ ਵੀ ਇੱਕ ਕਲਾ ਹੈ। 

ਭਤੀਜੀ ਦੀ ਡੋਲੀ ਵੇਲੇ ਹੋਏ ਭਾਵੁਕ 

ਰਾਜਪਾਲ ਯਾਦਵ ਆਪਣੀ ਭਤੀਜੀ ਦੀ ਡੋਲੀ ਵੇਲੇ ਭਾਵੁਕ ਨਜ਼ਰ ਆਏ । ਉਨ੍ਹਾਂ ਨੇ ਡੋਲੀ ਬੈਠਦੀ ਹੋਈ ਆਪਣੀ ਭਤੀਜੀ ਨੂੰ ਆਸ਼ੀਰਵਾਦ ਦਿੱਤਾ ।ਦੱਸ ਦਈਏ ਕਿ ਅਦਾਕਾਰ ਰਾਜਪਾਲ ਯਾਦਵ ਜ਼ਮਾਨਤ ਤੇ ਜੇਲ੍ਹ ਤੋਂ ਬਾਹਰ ਆਏ ਹਨ ਅਤੇ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਉਨ੍ਹਾਂ ਦੇ ਘਰ ‘ਚ ਪਹਿਲਾ ਜਸ਼ਨ ਦਾ ਮੌਕਾ ਆਇਆ ਹੈ।ਇਸ ਵਿਆਹ ‘ਚ ਪਹੁੰਚ ਕੇ ਰਾਜਪਾਲ ਯਾਦਵ ਨੇ ਖੂਬ ਰੌਣਕਾਂ ਲਗਾਈਆਂ ਹਨ । ਰਾਜਪਾਲ ਯਾਦਵ ਦੀ ਭਤੀਜੀ ਦਾ ਵਿਆਹ ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ‘ਚ ਹੋਇਆ ਹੈ ਅਤੇ ਅਦਾਕਾਰ ਇਸ ਵੇਲੇ ਉੱਥੇ ਹੀ ਹੈ।

© Copyright Galactic Television & Communications Pvt. Ltd. 2026. All rights reserved.