ਰਾਜ ਬਰਾੜ ਦੇ ਪੁੱਤਰ ਜੋਸ਼ ਬਰਾੜ ਨੇ ਸ਼ੋਅ ‘ਚ ਸੁਣਾਇਆ ਆਪਣਾ ਅਣਰਿਲੀਜ਼ ਗੀਤ, ਦੱਸਿਆ ਉਸ ਲਈ ਕਿਉਂ ਖ਼ਾਸ ਹੈ ਗੀਤ
ਜੋਸ਼ ਬਰਾੜ ਨੇ ਦੱਸਿਆ ਕਿ ਇਹ ਗੀਤ ਉਨ੍ਹਾਂ ਦੇ ਦਿਲ ਦੇ ਬਹੁਤ ਨਜ਼ਦੀਕ ਹੈ। ਕਿਉਂਕਿ ਇਸ ‘ਚ ਉਨ੍ਹਾਂ ਦੇ ਪਿਤਾ ਦੀ ਵੋਕਲ ਵੀ ਹੈ। ਜਿਉਂ ਹੀ ਜੋਸ਼ ਬਰਾੜ ਨੇ ਆਪਣੇ ਪਿਤਾ ਦੀ ਵੋਕਲ ਸ਼ੋਅ ‘ਚ ਮੌਜੂਦ ਲੋਕਾਂ ਨੂੰ ਸੁਣਾਈ ਤਾਂ ਸਾਰਾ ਪੰਡਾਲ ਜੋ ਕਿ ਲੋਕਾਂ ਦੇ ਨਾਲ ਭਰਿਆ ਹੋਇਆ ਸੀ ।
ਜੋਸ਼ ਬਰਾੜ ਨੇ ਬੀਤੇ ਦਿਨ ਲੁਧਿਆਣਾ ‘ਚ ਪਰਫਾਰਮ ਕੀਤਾ । ਇਸ ਦੌਰਾਨ ਉਸ ਨੇ ਆਪਣਾ ਇੱਕ ਗੀਤ ਜੋ ਕਿ ਅਣਰਿਲੀਜ਼ ਹੈ ਸੁਣਾਇਆ । ਜੋਸ਼ ਬਰਾੜ ਨੇ ਦੱਸਿਆ ਕਿ ਇਹ ਗੀਤ ਉਨ੍ਹਾਂ ਦੇ ਦਿਲ ਦੇ ਬਹੁਤ ਨਜ਼ਦੀਕ ਹੈ। ਕਿਉਂਕਿ ਇਸ ‘ਚ ਉਨ੍ਹਾਂ ਦੇ ਪਿਤਾ ਦੀ ਵੋਕਲ ਵੀ ਹੈ। ਜਿਉਂ ਹੀ ਜੋਸ਼ ਬਰਾੜ ਨੇ ਆਪਣੇ ਪਿਤਾ ਦੀ ਵੋਕਲ ਸ਼ੋਅ ‘ਚ ਮੌਜੂਦ ਲੋਕਾਂ ਨੂੰ ਸੁਣਾਈ ਤਾਂ ਸਾਰਾ ਪੰਡਾਲ ਜੋ ਕਿ ਲੋਕਾਂ ਦੇ ਨਾਲ ਭਰਿਆ ਹੋਇਆ ਸੀ ।
_9b79d76ed9a68837082344adc6272505_1280X720.webp)
ਤਾੜੀਆਂ ਦੇ ਸ਼ੋਰ ਨਾਲ ਗੂੰਜ ਉੱਠਿਆ । ਦੱਸ ਦਈਏ ਕਿ ਜੋਸ਼ ਬਰਾੜ ਵੀ ਆਪਣੇ ਪਿਤਾ ਰਾਜ ਬਰਾੜ ਦੇ ਵਾਂਗ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਛੂਹ ਰਹੇ ਹਨ ਅਤੇ ਆਪਣੇ ਪਿਤਾ ਦੇ ਅਧੂਰੇ ਸੁਫ਼ਨੇ ਨੂੰ ਪੂਰਾ ਕਰ ਰਹੇ ਹਨ । ਰਾਜ ਬਰਾੜ ਜਿੱਥੇ ਵਧੀਆ ਗਾਇਕ ਸਨ, ਉੱਥੇ ਹੀ ਵਧੀਆ ਲੇਖਣੀ ਦੇ ਵੀ ਮਾਲਕ ਸਨ । ਉਹ ਆਪਣੇ ਗੀਤ ਖੁਦ ਲਿਖਦੇ ਸਨ । ਰਾਜ ਬਰਾੜ ਨੇ ਕਈ ਗਾਇਕਾਂ ਨੂੰ ਵੀ ਅੱਗੇ ਆਉਣ ਦਾ ਮੌਕਾ ਦਿੱਤਾ ਸੀ ।
_18c98999073934378b89f7fd1ebd4e2f_1280X720.webp)
ਜੋਸ਼ ਬਰਾੜ ਦੀ ਭੈਣ ਸਵੀਤਾਜ ਬਰਾੜ ਵੀ ਗਾਇਕਾ
ਦੱਸ ਦਈਏ ਕਿ ਜੋਸ਼ ਬਰਾੜ ਦੀ ਵੱਡੀ ਭੈਣ ਸਵੀਤਾਜ ਬਰਾੜ ਵੀ ਵਧੀਆ ਗਾਇਕਾ ਹੈ।ਉਸ ਨੇ ਵੀ ਬਹੁਤ ਛੋਟੀ ਉਮਰ ‘ਚ ਸ਼ੌਹਰਤ ਹਾਸਲ ਕਰ ਲਈ ਹੈ। ਹੁਣ ਤੱਕ ਸਵੀਤਾਜ ਬਰਾੜ ਕਈ ਗੀਤ ਗਾ ਚੁੱਕੀ ਹੈ ਅਤੇ ਕਈ ਫ਼ਿਲਮਾਂ ‘ਚ ਅਦਾਕਾਰੀ ਵੀ ਕਰ ਚੁੱਕੀ ਹੈ।
ਰਾਜ ਬਰਾੜ ਦਾ ਹੋ ਗਿਆ ਸੀ ਦਿਹਾਂਤ
ਰਾਜ ਬਰਾੜ ਦਾ ਦਿਹਾਂਤ ਕੁਝ ਸਾਲ ਪਹਿਲਾਂ ਹੋ ਗਿਆ ਸੀ । ਉਨ੍ਹਾਂ ਦਾ ਨਾਮ ਪੰਜਾਬੀ ਇੰਡਸਟਰੀ ਦੇ ਸਿਰਮੌਰ ਸਿਤਾਰਿਆਂ ‘ਚ ਆਉਂਦਾ ਸੀ । ਪਰ ਬਹੁਤ ਹੀ ਛੋਟੀ ਉਮਰ ‘ਚ ਉਹ ਇਸ ਸੰਸਾਰ ਨੂੰ ਅਲਵਿਦਾ ਆਖ ਗਏ ਸਨ । ਉਸ ਸਮੇਂ ਸਵੀਤਾਜ ਬਰਾੜ ਅਤੇ ਜੋਸ਼ ਬਰਾੜ ਬਹੁਤ ਛੋਟੇ ਸਨ। ਹੁਣ ਜਦੋਂ ਜੋਸ਼ ਬਰਾੜ ਗਾਉਂਦੇ ਹਨ ਤਾਂ ਫੈਨਸ ਉਨ੍ਹਾਂ ਵਿਚੋਂ ਰਾਜ ਬਰਾੜ ਦਾ ਅਕਸ ਵੇਖਦੇ ਹਨ ।