ਪੰਜਾਬੀ ਗਾਇਕਾ ਸੁਚੇਤ ਬਾਲਾ ਦੇ ਵਿਵਾਦਿਤ ਬੋਲ, ਮਾਸਟਰ ਸਲੀਮ ਨੇ ਜਤਾਇਆ ਇਤਰਾਜ਼
ਪੰਜਾਬੀ ਗਾਇਕਾ ਸੁਚੇਤ ਬਾਲਾ ਦੇ ਇਨ੍ਹੀਂ ਦਿਨੀ ਪੌਡਕਾਸਟ ਕਾਫੀ ਵਾਇਰਲ ਹੋ ਰਹੇ ਹਨ । ਜਿਸ ‘ਚ ਉਹ ਨਾਮੀ ਗਾਇਕਾਂ ਬਾਰੇ ਵਿਵਾਦਿਤ ਗੱਲਾਂ ਕਰਦੀ ਹੋਈ ਨਜ਼ਰ ਆ ਰਹੀ ਹੈ। ਹਾਲ ਹੀ ‘ਚ ਗਾਇਕਾ ਦਾ ਇੱਕ ਵੀਡੀਓ ਸਾਹਮਣੇ ਆਇਆ ਸੀ ।
ਪੰਜਾਬੀ ਗਾਇਕਾ ਸੁਚੇਤ ਬਾਲਾ (Suchet Bala)ਦੇ ਇਨ੍ਹੀਂ ਦਿਨੀ ਪੌਡਕਾਸਟ ਕਾਫੀ ਵਾਇਰਲ ਹੋ ਰਹੇ ਹਨ । ਜਿਸ ‘ਚ ਉਹ ਨਾਮੀ ਗਾਇਕਾਂ ਬਾਰੇ ਵਿਵਾਦਿਤ ਗੱਲਾਂ ਕਰਦੀ ਹੋਈ ਨਜ਼ਰ ਆ ਰਹੀ ਹੈ। ਹਾਲ ਹੀ ‘ਚ ਗਾਇਕਾ ਦਾ ਇੱਕ ਵੀਡੀਓ ਸਾਹਮਣੇ ਆਇਆ ਸੀ । ਜਿਸ ‘ਚ ਉਹ ਮਰਹੂਮ ਗਾਇਕ ਸੁਰਿੰਦਰ ਛਿੰਦਾ ਬਾਰੇ ਬੋਲਦੀ ਹੋਈ ਨਜ਼ਰ ਆਈ ਸੀ ।

ਗਾਇਕਾ ਨੇ ਪੌਡਕਾਸਟ ਦੇ ਦੌਰਾਨ ਸੁਰਿੰਦਰ ਛਿੰਦਾ ਬਾਰੇ ਕਿਹਾ ਸੀ ਕਿ ਸੁਰਿੰਦਰ ਛਿੰਦਾ ਨੇ ਉਸ ਨੂੰ ਕਿਹਾ ਸੀ ਕਿ ਤੇਰੇ ਵਰਗੀਆਂ ਕੁੜੀਆਂ ਮੈਂ ਹਜ਼ਾਰ ਹਜ਼ਾਰ ਰੁਪਏ ‘ਚ ਲਿਜਾਂਦਾ ਹਾਂ।ਇਸ ਤੋਂ ਇਲਾਵਾ ਸੁਚੇਤ ਬਾਲਾ ਨੇ ਕੁਲਦੀਪ ਮਾਣਕ ਸਣੇ ਹੋਰ ਕਈ ਕਲਾਕਾਰਾਂ ਬਾਰੇ ਵੀ ਬਹੁਤ ਕੁਝ ਬੋੋਲਿਆ ਹੈ। ਜਿਸ ‘ਤੇ ਮਸ਼ਹੂਰ ਗਾਇਕ ਮਾਸਟਰ ਸਲੀਮ ਨੇ ਕਰੜਾ ਇਤਰਾਜ਼ ਜਤਾਇਆ ਹੈ। ਗਾਇਕ ਨੇ ਕਿਹਾ ਕਿ ਪੌਡਕਾਸਟ ਵਾਲਿਆਂ ਨੂੰ ਮੈਂ ਅਪੀਲ ਕਰਦਾ ਹਾਂ ਕਿ ਜੰਮ ਜੰਮ ਕਰੋ ਪੌਡਕਾਸਟ, ਪਰ ਇਤਰਾਜ਼ਯੋਗ ਸਵਾਲ ਨਾ ਪੁੱਛੇ ਜਾਣ ਅਤੇ ਉਨ੍ਹਾਂ ਨੇ ਸੁਚੇਤ ਬਾਲਾ ਨੂੰ ਵੀ ਕਿਹਾ ਕਿ ‘ਹੁਣ ਅਜਿਹੀਆਂ ਗੱਲਾਂ ਕਰਨ ਦਾ ਕੋਈ ਫਾਇਦਾ ਨਹੀਂ, ਕਰਨੀਆਂ ਸਨ ਤਾਂ ਉਦੋਂ ਕਰਨੀਆਂ ਚਾਹੀਦੀਆਂ ਸਨ ਜਦੋਂ ਇਹ ਦੋਵੇਂ ਗਾਇਕ ਜਿਉਂਦੇ ਸਨ ।

ਮਾਸਟਰ ਸਲੀਮ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਗਾਇਕ ਨੇ ਕਈ ਗੱਲਾਂ ਸਾਂਝੀਆਂ ਕੀਤੀਆਂ ਹਨ ਅਤੇ ਇਸ ਦੇ ਨਾਲ ਹੀ ਕਿਹਾ ਕਿ ਪੌਡਕਾਸਟ ‘ਚ ਸੁਚੇਤ ਬਾਲਾ ਵੱਲੋਂ ਆਖੀਆਂ ਗੱਲਾਂ ਦੇ ਕਾਰਨ ਉਹ ਬਹੁਤ ਦੁਖੀ ਹੋਏ ਹਨ।