ਪੰਜਾਬ ‘ਚ ਹੋੋਇਆ ਝੋਨਾ ਲਾਉਣ ਦਾ ਮੁਕਾਬਲਾ, ਪਿੰਡ ਮਾਖੇਵਾਲਾ ਰਿਹਾ ਜੇਤੂ, ਡੇਢ ਘੰਟੇ ਤੋਂ ਪਹਿਲਾਂ ਤਿੰਨ ਕਿੱਲਿਆਂ ‘ਚ ਲਗਾਇਆ ਝੋਨਾ

ਪੰਜਾਬ ‘ਚ ਇਨ੍ਹੀਂ ਦਿਨੀਂ ਝੋਨੇ ਦੀ ਲਵਾਈ ਦਾ ਕੰਮ ਚੱਲ ਰਿਹਾ ਹੈ। ਅਜਿਹੇ ‘ਚ ਪਿੰਡਾਂ ‘ਚ ਝੋਨਾ ਲਗਾਉਣ ਦੇ ਮੁਕਾਬਲੇ ਵੀ ਚੱਲ ਰਹੇ ਹਨ । ਦੋ ਪਿੰਡਾਂ ‘ਚ ਝੋਨਾ ਲਗਾਉਣ ਦਾ ਮੁਕਾਬਲਾ ਹੋਇਆ । ਜਿਸ ਪਿੰਡ ਮਾਖੇਵਾਲਾ ਤੇ ਕੁਸਲੇ ‘ਚ ਮੁਕਾਬਲਾ ਹੋਇਆ ਹੈ। ਜਿਸ ‘ਚ ਪਿੰਡ ਮਾਖੇਵਾਲਾ ਜੇਤੂ ਰਿਹਾ ਹੈ।ਮਾਨਸਾ ਦੇ ਮਾਖੇਵਾਲਾ ਪਿੰਡ ਦੀ ਟੀਮ ਨੂੰ ਬਤੌਰ ਇਨਾਮ ਪੰਜਾਹ ਹਜ਼ਾਰ ਰੁਪਏ ਦਿੱਤੇ ਗਏ ਹਨ ।

By  Shaminder Kaur Kaler July 3rd 2026 01:16 PM

ਪੰਜਾਬ ‘ਚ ਇਨ੍ਹੀਂ ਦਿਨੀਂ ਝੋਨੇ ਦੀ ਲਵਾਈ ਦਾ ਕੰਮ ਚੱਲ ਰਿਹਾ ਹੈ। ਅਜਿਹੇ ‘ਚ ਪਿੰਡਾਂ ‘ਚ ਝੋਨਾ ਲਗਾਉਣ ਦੇ ਮੁਕਾਬਲੇ ਵੀ ਚੱਲ ਰਹੇ ਹਨ । ਦੋ ਪਿੰਡਾਂ ‘ਚ ਝੋਨਾ ਲਗਾਉਣ ਦਾ ਮੁਕਾਬਲਾ ਹੋਇਆ । ਜਿਸ ਪਿੰਡ ਮਾਖੇਵਾਲਾ ਤੇ ਕੁਸਲੇ ‘ਚ ਮੁਕਾਬਲਾ ਹੋਇਆ ਹੈ। ਜਿਸ ‘ਚ ਪਿੰਡ ਮਾਖੇਵਾਲਾ ਜੇਤੂ ਰਿਹਾ ਹੈ।ਮਾਨਸਾ ਦੇ ਮਾਖੇਵਾਲਾ ਪਿੰਡ ਦੀ ਟੀਮ ਨੂੰ ਬਤੌਰ ਇਨਾਮ ਪੰਜਾਹ ਹਜ਼ਾਰ ਰੁਪਏ ਦਿੱਤੇ ਗਏ ਹਨ ।

ਇਸ ਪਿੰਡ ਦੇ ਬੱਤੀ ਮੁੰਡਿਆਂ ਨੇ ਇੱਕ ਘੰਟਾ ਵੀਹ ਮਿੰਟ ‘ਚ ਤਿੰਨ ਕਿੱਲਿਆਂ ‘ਚ ਝੋਨਾ ਲਗਾ ਦਿੱਤਾ ਹੈ। ਜਿਸ ਤੋਂ ਬਾਅਦ ਪਿੰਡ ਦੀ ਟੀਮ ਨੂੰ ਟਰਾਫੀ ਤੇ ਪੰਜਾਹ ਹਜ਼ਾਰ ਰੁਪਏ ਨਾਲ ਸਨਮਾਨਿਤ ਕੀਤਾ ਗਿਆ ।

ਸੋਸ਼ਲ ਮੀਡੀਆ ‘ਤੇ ਇਸ ਪਿੰਡ ਦੇ ਮੁੰਡਿਆਂ ਦੀ ਤਾਰੀਫ ਹੋ ਰਹੀ ਹੈ ਅਤੇ ਹਰ ਕੋਈ ਇਸ ਤੋਂ ਖੁਸ਼ ਵੀ ਹੈ । ਇਸ ਦੇ ਨਾਲ ਹੀ ਲੋਕ ਅਜਿਹੇ ਮੁਕਾਬਲੇ ਕਰਵਾਉਣ ਦੀ ਸ਼ਲਾਘਾ ਵੀ ਕਰ ਰਹੇ ਹਨ। 

ਨਸ਼ਾ ਮੁਕਤ ਹਨ ਸਾਰੇ ਨੌਜਵਾਨ 

ਮਾਖੇਵਾਲਾ ਪਿੰਡ ਦੇ ਸਾਰੇ ਨੌਜਵਾਨ ਨਸ਼ਾਰਹਿਤ ਹਨ ਅਤੇ ਨੌਜਵਾਨਾਂ ਦਾ ਕਹਿਣਾ ਹੈ ਕਿ ਪੰਜਾਬ ਨੂੰ ਅਕਸਰ ਨਸ਼ੇੜੀ ਕਹਿ ਕੇ ਬਦਨਾਮ ਕੀਤਾ ਜਾਂਦਾ ਹੈ। ਪਰ ਅੱਜ ਦੇ ਇਸ ਮੁਕਾਬਲੇ ਨੇ ਸਾਬਿਤ ਕਰ ਦਿੱਤਾ ਹੈ ਕਿ ਪੰਜਾਬ ਦੀ ਜਵਾਨੀ ‘ਚ ਅੱਜ ਵੀ ਓਨਾਂ ਹੀ ਜੋਸ਼ ਹੈ ਜਿੰਨਾ ਕਿ ਪਹਿਲਾਂ ਉਨ੍ਹਾਂ ਦੇ ਵੱਡੇ ਵਡੇਰਿਆਂ ‘ਚ ਹੁੰਦਾ ਸੀ। 

Related Post

ਹਰਭਜਨ ਮਾਨ ਨੇ ਕਿਹਾ ‘ਬੀਬੀਆਂ ਨੀਂ ਸੂਟਾਂ ਨਾਲ ਨਹੀਂ ਰੱਜਦੀਆਂ ਤੇ ਬੰਦੇ ਕਦੇ ਟਾਈ ਬਦਲ ਲਈ, ਕਦੇ ਸ਼ਰਟ ਬਦਲ ਲਈ’
ਸੁਨੰਦਾ ਸ਼ਰਮਾ ਨੇ ਕਿਹਾ ਹਰ ਵੇਲੇ ਪ੍ਰਮਾਤਮਾ ਦਾ ਕਰਨਾ ਚਾਹੀਦਾ ਹੈ ਸ਼ੁਕਰਾਨਾ, “ਮੈਨੂੰ ਪ੍ਰਮਾਤਮਾ ਨੇ ਉਮੀਦ ਤੋਂ ਕਿਤੇ ਵੱਧ ਦਿੱਤਾ”
ਮਰਾਠੀ ਥੀਏਟਰ ਦੀ ਮਸ਼ਹੂਰ ਕਲਾਕਾਰ ਵਿਜੈਯਾ ਮਹਿਤਾ ਦਾ ਦਿਹਾਂਤ, ਅਨੁਪਮ ਖੇਰ ਸਣੇ ਕਈ ਸਿਤਾਰਿਆਂ ਨੇ ਦੁੱਖ ਜਤਾਇਆ
ਗੌਰਵ ਖੰਨਾ ਤੋਂ ਇਸ ਵਜ੍ਹਾ ਕਰਕੇ ਅਕਾਂਕਸ਼ਾ ਲੈ ਰਹੀ ਤਲਾਕ, ਕਿਹਾ ਗੌਰਵ ਨੂੰ ਚਾਹੀਦਾ ਹੈ ਬੱਚਾ, ਪਰ ਮੈਨੂੰ ਨਹੀਂ’
ਭਾਰਤੀ ਸਿੰਘ ਨੇ ਆਪਣੀ ਮਾਂ ਨੂੰ ਲਗਾਈ ਪੈਪਰਾਜੀ ਦੀ ਸ਼ਿਕਾਇਤ, ਭਾਰਤੀ ਦੀ ਮਾਂ ਨੇ ਕਿਹਾ ‘ਕਿਉਂ ਤੰਗ ਕਰਦੇ ਹੋ ਮੇਰੀ ਧੀ ਨੂੰ’
ਸਿੱਪੀ ਗਿੱਲ ਦਾ ਆਪਣੇ ਭਤੀਜੇ ਦੇ ਨਾਲ ਵੀਡੀਓ ਆਇਆ ਸਾਹਮਣੇ, ਭਤੀਜੇ ਨੇ ਕਿਹਾ ‘ਚਾਚਾ ਮੈਂ ਵੀ ਗਾਇਕ ਬਣਨਾ’

© Copyright Galactic Television & Communications Pvt. Ltd. 2026. All rights reserved.