ਪ੍ਰੇਮ ਚੋਪੜਾ ਦੀ ਹਾਲਤ ‘ਚ ਸੁਧਾਰ, ਜਵਾਈ ਨੂੰ ਵੇਖਦੇ ਸਾਰ ਹੀ ਪੁੱਛਿਆ ਜਿਗਰੀ ਯਾਰ ਧਰਮਿੰਦਰ ਦਾ ਹਾਲ

ਪ੍ਰੇਮ ਚੋਪੜਾ ਨੂੰ ਬੀਤੇ ਦਿਨ ਸਿਹਤ ਸਬੰਧੀ ਪ੍ਰੇਸ਼ਾਨੀਆਂ ਦੇ ਚੱਲਦੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ । ਜਿਸ ਤੋਂ ਬਾਅਦ ਹੁਣ ਪ੍ਰੇਮ ਚੋਪੜਾ ਦੀ ਸਿਹਤ ‘ਚ ਸੁਧਾਰ ਹੋਇਆ ਹੈ।ਜਿਸ ਦੀ ਜਾਣਕਾਰੀ ਉਨ੍ਹਾਂ ਦੇ ਜਵਾਈ ਵਿਕਾਸ ਭੱਲਾ ਨੇ ਦਿੱਤੀ ਹੈ।

By  Shaminder Kaur Kaler November 13th 2025 03:26 PM -- Updated: November 13th 2025 03:28 PM

ਪ੍ਰੇਮ ਚੋਪੜਾ (Prem Chopra) ਨੂੰ ਬੀਤੇ ਦਿਨ ਸਿਹਤ ਸਬੰਧੀ ਪ੍ਰੇਸ਼ਾਨੀਆਂ ਦੇ ਚੱਲਦੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ । ਜਿਸ ਤੋਂ ਬਾਅਦ ਹੁਣ ਪ੍ਰੇਮ ਚੋਪੜਾ ਦੀ ਸਿਹਤ ‘ਚ ਸੁਧਾਰ ਹੋਇਆ ਹੈ।ਜਿਸ ਦੀ ਜਾਣਕਾਰੀ ਉਨ੍ਹਾਂ ਦੇ ਜਵਾਈ ਵਿਕਾਸ ਭੱਲਾ ਨੇ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਪ੍ਰੇਮ ਚੋਪੜਾ ਦੀ  ਦੀ ਸਿਹਤ ‘ਚ ਸੁਧਾਰ ਹੋ ਰਿਹਾ ਹੈ ਅਤੇ ਜਲਦ ਹੀ ਉਨ੍ਹਾਂ ਨੂੰ ਹਸਪਤਾਲ ਚੋਂ ਛੁੱਟੀ ਮਿਲ ਜਾਵੇਗੀ। 


ਜਿਗਰੀ ਯਾਰ ਦੀ ਸਿਹਤ ਨੂੰ ਲੈ ਕੇ ਚਿੰਤਿਤ 

ਪ੍ਰੇਮ ਚੋਪੜਾ ਭਾਵੇਂ ਖੁਦ ਸਿਹਤ ਸਬੰਧੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ,ਪਰ ਆਪਣੇ ਜਿਗਰੀ ਯਾਰ ਧਰਮਿੰਦਰ ਦੀ ਸਿਹਤ ਨੂੰ ਲੈ ਕੇ ਚਿੰਤਿਤ ਨਜ਼ਰ ਆਏ ਅਤੇ ਹਸਪਤਾਲ ‘ਚ ਇਲਾਜ ਤੋਂ ਬਾਅਦ ਉਨ੍ਹਾਂ ਨੇ ਆਪਣੇ ਜਵਾਈ ਨੂੰ ਧਰਮਿੰਦਰ ਦੀ ਸਿਹਤ ਬਾਰੇ ਪੁੱਛਿਆ ਕਿ ਉਹ ਠੀਕ ਹੈ।

ਧਰਮਿੰਦਰ ਤੇ ਪ੍ਰੇਮ ਚੋਪੜਾ ਨੇ ਕੀਤੀਆਂ ਇੱਕਠੇ ਕਈ ਫ਼ਿਲਮਾਂ ‘

ਅਦਾਕਾਰ ਪ੍ਰੇਮ ਚੋਪੜਾ ਤੇ ਧਰਮਿੰਦਰ ਨੇ ਇੱਕਠਿਆਂ ਕਈ ਫ਼ਿਲਮਾਂ ਕੀਤੀਆਂ ਹਨ । ਫ਼ਿਲਮਾਂ ‘ਚ ਪ੍ਰੇਮ ਚੋਪੜਾ ਹਮੇਸ਼ਾ ਵਿਲੇਨ ਦੇ ਕਿਰਦਾਰ ‘ਚ ਹੁੰਦੇ ਸਨ, ਜਦੋਂਕਿ ਧਰਮਿੰਦਰ ਮੁੱਖ ਅਦਾਕਾਰ ਦੇ ਤੌਰ ‘ਤੇ ਨਜ਼ਰ ਆਉਂਦੇ ਸਨ ।ਦੋਵਾਂ ਦੀ ਉਮਰ ਵੀ ਲੱਗਪੱਗ ਇਕੋ ਜਿੰਨੀ ਹੈ । ਦੋਵਾਂ ਦੀ ਆਪਸ ‘ਚ ਗੂੜ੍ਹੀ ਦੋਸਤੀ ਹੈ ਅਤੇ ਉਮਰ ਦੇ ਲਿਹਾਜ਼ ਦੇ ਨਾਲ ਦੋਵੇਂ ਸਿਹਤ ਨਾਲ ਸਬੰਧਤ ਸਮੱਸਿਆਵਾਂ ਦੇ ਨਾਲ ਜੂਝ ਰਹੇ ਹਨ । 

© Copyright Galactic Television & Communications Pvt. Ltd. 2026. All rights reserved.