ਪਾਲ ਸਿੰਘ ਸਮਾਓਂ ਨਵ-ਜਨਮੀ ਧੀ ਨੂੰ ਲੈ ਕੇ ਪਹੁੰਚੇ ਘਰ, ਘਰ ਪਹੁੰਚਣ ਤੇ ਗ੍ਰੈਂਡ ਵੈਲਕਮ
ਪਾਲ ਸਿੰਘ ਸਮਾਓਂ ਦੇ ਘਰ ਬੀਤੇ ਦਿਨੀਂ ਧੀ ਨੇ ਜਨਮ ਲਿਆ ਹੈ। ਜਿਸ ਤੋਂ ਬਾਅਦ ਉਨ੍ਹਾਂ ਦੀ ਧੀ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ।ਪਾਲ ਸਿੰਘ ਸਮਾਓਂ ਆਪਣੀ ਧੀ ਨੂੰ ਲੈ ਕੇ ਘਰ ਪਹੁੰਚੇ। ਘਰ ਪਹੁੰਚਣ ਤੇ ਭਰਵਾਂ ਸੁਆਗਤ ਧੀ ਦਾ ਕੀਤਾ ਗਿਆ ਅਤੇ ਢੋਲ ਦੀ ਥਾਪ ਤੇ ਸਭ ਨੇ ਖੂਬ ਭੰਗੜੇ ਪਾਏ ।
ਪਾਲ ਸਿੰਘ ਸਮਾਓਂ ਦੇ ਘਰ ਬੀਤੇ ਦਿਨੀਂ ਧੀ ਨੇ ਜਨਮ ਲਿਆ ਹੈ। ਜਿਸ ਤੋਂ ਬਾਅਦ ਉਨ੍ਹਾਂ ਦੀ ਧੀ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ।ਪਾਲ ਸਿੰਘ ਸਮਾਓਂ ਆਪਣੀ ਧੀ ਨੂੰ ਲੈ ਕੇ ਘਰ ਪਹੁੰਚੇ। ਘਰ ਪਹੁੰਚਣ ਤੇ ਭਰਵਾਂ ਸੁਆਗਤ ਧੀ ਦਾ ਕੀਤਾ ਗਿਆ ਅਤੇ ਢੋਲ ਦੀ ਥਾਪ ਤੇ ਸਭ ਨੇ ਖੂਬ ਭੰਗੜੇ ਪਾਏ ।ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਕਾਫੀ ਵਾਇਰਲ ਹੋ ਰਹੇ ਹਨ ।

ਹਸਪਤਾਲ ਦੇ ਡਾਕਟਰਾਂ ਨੂੰ ਵੰਡੀ ਮਠਿਆਈ
ਪਾਲ ਸਿੰਘ ਸਮਾਓਂ ਨੇ ਹਸਪਤਾਲ ਦੇ ਡਾਕਟਰਾਂ ਨੂੰ ਵੀ ਮਠਿਆਈ ਦੇ ਡੱਬੇ ਵੰਡੇ ਅਤੇ ਧੀ ਦੇ ਜਨਮ ਦੀਆਂ ਖੁਸ਼ੀਆਂ ਮਨਾਈਆਂ। ਜਿਸ ਤੋਂ ਬਾਅਦ ਘਰ ਆ ਕੇ ਵੀ ਦੋਸਤਾਂ ਮਿੱਤਰਾਂ ਦੇ ਨਾਲ ਧੀ ਦੇ ਜਨਮ ਦੀ ਖੁਸ਼ੀ ‘ਚ ਭੰਗੜੇ ਪਾਏ ।

ਵਾਹਿਗੁਰੂ ਦਾ ਸ਼ੁਕਰਾਨਾ ਕਰਨ ਪਹੁੰਚੇ ਗੁਰਦੁਆਰਾ ਸਾਹਿਬ
ਪਾਲ ਸਿੰਘ ਸਮਾਓਂ ਧੀ ਦੇ ਜਨਮ ਤੋਂ ਬਾਅਦ ਨਵ-ਜਨਮੀ ਧੀ ਦੇ ਨਾਲ ਗੁਰਦੁਆਰਾ ਸਾਹਿਬ ਵੀ ਪਹੁੰਚੇ ਅਤੇ ਗੁਰੁ ਸਾਹਿਬ ਦਾ ਸ਼ੁਕਰਾਨਾ ਕੀਤਾ । ਧੀ ਦੀ ਦਾਤ ਮਿਲਣ ਤੇ ਪਾਲ ਸਿੰਘ ਪੱਬਾਂ ਭਾਰ ਹਨ ਅਤੇ ਉਸ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਨਹੀਂ ਥੱਕ ਰਹੇ ।
ਦੱਸ ਦਈਏ ਕਿ ਮਾਰਚ ਮਹੀਨੇ ‘ਚ ਪਾਲ ਸਿੰਘ ਸਮਾਓਂ ਦਾ ਵਿਆਹ ਹੋਇਆ ਸੀ । ਇਸ ਵਿਆਹ ‘ਚ ਪੰਜਾਬੀ ਇੰਡਸਟਰੀ ਦੇ ਕਈ ਸਿਤਾਰੇ ਸ਼ਾਮਿਲ ਹੋਏ ਸਨ।
ਪਾਲ ਸਿੰਘ ਸਮਾਓਂ ਇੱਕ ਲੋਕ ਕਲਾਕਾਰ ਹਨ ਅਤੇ ਉਹਨਾਂ ਨੇ ਪੰਜਾਬੀ ਸੱਭਿਆਚਾਰ ਨੂੰ ਦੇਸ਼ ਵਿਦੇਸ਼ ‘ਚ ਪਹੁੰਚਾਉਣ ਦੇ ਲਈ ਕਈ ਉਪਰਾਲੇ ਕੀਤੇ ਹਨ । ਹਰ ਸਾਲ ਉਹ ਧੀਆਂ ਦੇ ਲਈ ਤੀਆਂ ਦੇ ਮੇਲੇ ਦਾ ਆਯੋਜਨ ਵੀ ਕਰਦੇ ਹਨ ।