ਨਿਸ਼ਾ ਬਾਨੋ ਪਤੀ ਦੇ ਨਾਲ ਅਜਮੇਰ ਸ਼ਰੀਫ ਦਰਗਾਹ ‘ਚ ਚਾਦਰ ਚੜ੍ਹਾਉਣ ਪਹੁੰਚੇ
ਨਿਸ਼ਾ ਬਾਨੋ ਬੀਤੇ ਦਿਨ ਆਪਣੇ ਪਤੀ ਦੇ ਨਾਲ ਅਜਮੇਰ ਸ਼ਰੀਫ ਦਰਗਾਹ ‘ਚ ਚਾਦਰ ਚੜ੍ਹਾਉਣ ਦੇ ਲਈ ਪਹੁੰਚੀ। ਇਸ ਮੌਕੇ ‘ਤੇ ਦੋਵਾਂ ਨੇ ਸਿਰ ‘ਤੇ ਚਾਦਰ ਵਾਲੀ ਟੋਕਰੀ ਚੁੁੱਕੀ ਹੋਈ ਸੀ। ਨਿਸ਼ਾ ਬਾਨੋ ਨੇ ਕੁਝ ਸਮਾਂ ਦਰਗਾਹ ‘ਚ ਬਿਤਾਇਆ। ਇਸ ਮੌਕੇ ‘ਤੇ ਅਦਾਕਾਰਾ ਦਾ ਪਤੀ ਸਮੀਰ ਮਾਹੀ ਵੀ ਉਸ ਦੇ ਨਾਲ ਨਜ਼ਰ ਆਇਆ।
ਨਿਸ਼ਾ ਬਾਨੋ (Nisha Bano) ਬੀਤੇ ਦਿਨ ਆਪਣੇ ਪਤੀ ਦੇ ਨਾਲ ਅਜਮੇਰ ਸ਼ਰੀਫ ਦਰਗਾਹ ‘ਚ ਚਾਦਰ ਚੜ੍ਹਾਉਣ ਦੇ ਲਈ ਪਹੁੰਚੀ। ਇਸ ਮੌਕੇ ‘ਤੇ ਦੋਵਾਂ ਨੇ ਸਿਰ ‘ਤੇ ਚਾਦਰ ਵਾਲੀ ਟੋਕਰੀ ਚੁੁੱਕੀ ਹੋਈ ਸੀ। ਨਿਸ਼ਾ ਬਾਨੋ ਨੇ ਕੁਝ ਸਮਾਂ ਦਰਗਾਹ ‘ਚ ਬਿਤਾਇਆ। ਇਸ ਮੌਕੇ ‘ਤੇ ਅਦਾਕਾਰਾ ਦਾ ਪਤੀ ਸਮੀਰ ਮਾਹੀ ਵੀ ਉਸ ਦੇ ਨਾਲ ਨਜ਼ਰ ਆਇਆ।ਸੋਸ਼ਲ ਮੀਡੀਆ ‘ਤੇ ਦੋਵਾਂ ਦਾ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ।ਅਦਾਕਾਰਾ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ ‘ਮੁਰਸ਼ਦ, ਅਜਮੇਰ ਸ਼ਰੀਫ’।
_a52607bb3956c9284ab89a772c9c915b_1280X720.webp)
ਨਿਸ਼ਾ ਬਾਨੋ ਦਾ ਵਰਕ ਫ੍ਰੰਟ
ਨਿਸ਼ਾ ਬਾਨੋ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਉਨ੍ਹਾਂ ਨੇ ਫ਼ਿਲਮਾਂ ‘ਚ ਕਈ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ। ਭਾਵੇਂ ਉਹ ਸੰਜੀਦਾ ਕਿਰਦਾਰ ਹੋਣ, ਹਲਕੀ ਫੁਲਕੀ ਕਾਮੇਡੀ ਹੋਵੇ ਜਾਂ ਫਿਰ ਰੋਮਾਂਟਿਕ ਕਿਰਦਾਰ ਹੋਣ ਹਰ ਤਰ੍ਹਾਂ ਦੇ ਕਿਰਦਾਰਾਂ ਨੂੰ ਉਨ੍ਹਾਂ ਨੇ ਬਾਖੂਬੀ ਨਿਭਾਇਆ ਹੈ। ਉਨ੍ਹ੍ਹਾਂ ਦੇ ਵੱਲੋਂ ਨਿਭਾਏ ਗਏ ਸ਼ਾਂਤੀ ਦੇ ਕਿਰਦਾਰ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ।
_ba1058ddacaf23b9a924837edd0d804d_1280X720_33aa7301ef6f3bf40c72bef22ea6a6db_1280X720.webp)
ਨਿਸ਼ਾ ਬਾਨੋ ਦੀ ਨਿੱਜੀ ਜ਼ਿੰਦਗੀ
ਨਿਸ਼ਾ ਬਾਨੋ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕੁਝ ਸਮਾਂ ਪਹਿਲਾਂ ਹੀ ਸਮੀਰ ਮਾਹੀ ਦੇ ਨਾਲ ਵਿਆਹ ਕਰਵਾਇਆ ਹੈ। ਇਸ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸਨ।