ਨੇਹਾ ਧੂਪੀਆ,ਰਣਬੀਰ ਕਪੂਰ ਅਤੇ ਸੋਹਾ ਅਲੀ ਖ਼ਾਨ ਨੇ ਬੱਚਿਆਂ ਨਾਲ ਖੇਡੀ ਹੋਲੀ
ਹੋਲੀ ਦਾ ਤਿਉਹਾਰ ਦੇਸ਼ ਭਰ ‘ਚ ਧੂਮਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ। ਇਸ ਤਿਉਹਾਰ ਨੂੰ ਦੇਸ਼ ਭਰ ‘ਚ ਜੋਸ਼ ਖਰੋਸ਼ ਦੇ ਨਾਲ ਮਨਾਇਆ ਜਾ ਰਿਹਾ ਹੈ। ਬਾਲੀਵੁੱਡ ਸਿਤਾਰੇ ਵੀ ਇਸ ਤਿਉਹਾਰ ਨੂੰ ਲੈ ਕੇ ਐਕਸਾਈਟਡ ਹਨ।ਬਾਲੀਵੁੱਡ ਸਿਤਾਰਿਆਂ ਨੇ ਵੀ ਰੰਗ ਗੁਲਾਲ ਲਗਾ ਕੇ ਹੋਲੀ ਦਾ ਤਿਉਹਾਰ ਮਨਾਇਆ ।
ਹੋਲੀ (Holi 2026) ਦਾ ਤਿਉਹਾਰ ਦੇਸ਼ ਭਰ ‘ਚ ਧੂਮਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ। ਇਸ ਤਿਉਹਾਰ ਨੂੰ ਦੇਸ਼ ਭਰ ‘ਚ ਜੋਸ਼ ਖਰੋਸ਼ ਦੇ ਨਾਲ ਮਨਾਇਆ ਜਾ ਰਿਹਾ ਹੈ। ਬਾਲੀਵੁੱਡ ਸਿਤਾਰੇ ਵੀ ਇਸ ਤਿਉਹਾਰ ਨੂੰ ਲੈ ਕੇ ਐਕਸਾਈਟਡ ਹਨ।ਬਾਲੀਵੁੱਡ ਸਿਤਾਰਿਆਂ ਨੇ ਵੀ ਰੰਗ ਗੁਲਾਲ ਲਗਾ ਕੇ ਹੋਲੀ ਦਾ ਤਿਉਹਾਰ ਮਨਾਇਆ । ਰਣਬੀਰ ਕਪੂਰ ਨੇ ਆਪਣੀ ਧੀ ਦੇ ਨਾਲ ਹੋਲੀ ਦਾ ਤਿਉਹਾਰ ਮਨਾਇਆ ।ਰਣਬੀਰ ਕਪੂਰ ਹੋਲੀ ਦੇ ਰੰਗਾਂ ‘ਚ ਰੰਗੇ ਹੋਏ ਨਜ਼ਰ ਆਏ ।
ਸੋਹਾ ਅਲੀ ਖ਼ਾਨ ਨੇ ਮਨਾਈ ਹੋਲੀ
ਅਦਾਕਾਰਾ ਸਹੋਾ ਅਲੀ ਖ਼ਾਨ ਨੇ ਵੀ ਹੋਲੀ ਦੀਆਂ ਖੁਸ਼ੀਆਂ ਮਨਾਈਆਂ।ਬੱਚਿਆਂ ਤੇ ਪਤੀ ਕੁਨਾਲ ਖੇਮੂ ਦੇ ਨਾਲ ਅਦਾਕਾਰਾ ਨੇ ਹੋਲੀ ਮਨਾਈ ।ਅਦਾਕਾਰਾ ਪਿਚਕਾਰੀਆਂ ਭਰ-ਭਰ ਕੇ ਇੱਕ ਦੂਜੇ ਤੇ ਹੋਲੀ ਦੇ ਰੰਗ ਪਾਉਂਦੇ ਹੋਏ ਨਜ਼ਰ ਆਏ । ਇਸ ਜੋੜੀ ਦੇ ਨਾਲ ਅੰਗਦ ਬੇਦੀ ਵੀ ਹੋਲੀ ਖੇਡਦੇ ਹੋਏ ਦਿਖਾਈ ਦਿੱਤੇ ।ਨੇਹਾ ਧੂਪੀਆ ਵੀ ਹੋਲੀ ਦੇ ਰੰਗਾਂ ‘ਚ ਰੰਗੇ ਹੋਏ ਨਜ਼ਰ ਆਏ ।ਨੇਹਾ ਧੂਪੀਆ ਵੀ ਆਪਣੇ ਬੱਚਿਆਂ ਦੇ ਨਾਲ ਹੋਲੀ ਖੇਡਦੀ ਦਿਖਾਈ ਦਿੱਤੀ ।
ਆਇਸ਼ਾ ਖ਼ਾਨ ਨੇ ਵੀ ਮਨਾਈ ਹੋਲੀ
ਆਇਸ਼ਾ ਖ਼ਾਨ ਵੀ ਹੋਲੀ ਮਨਾਉਣ ਦੇ ਲਈ ਪਹੁੰਚੀ ।ਆਇਸ਼ਾ ਖ਼ਾਨ ਵੀ ਹੋਲੀ ਦੇ ਰੰਗਾਂ ‘ਚ ਰੰਗੀ ਦਿੱਸੀ । ਸੋਸ਼ਲ ਮੀਡੀਆ ‘ਤੇ ਅਦਾਕਾਰਾ ਦਾ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ।