ਮੀਕਾ ਸਿੰਘ ਨੇ ਦੱਸਿਆ ਆਪਣੀ ਸਿਹਤ ਦਾ ਰਾਜ਼, ਦੱਸਿਆ ਕਿਸ ਤਰ੍ਹਾਂ ਰੱਖਦੇ ਹਨ ਖੁਦ ਨੂੰ ਫਿੱਟ
ਮੀਕਾ ਸਿੰਘ ਨੇ ਜੀਟੀਸੀ ਪੰਜਾਬੀ ਦੇ ਨਾਲ ਖ਼ਾਸ ਗੱਲਬਾਤ ਕੀਤੀ । ਇਸ ਗੱਲਬਾਤ ਦੇ ਦੌਰਾਨ ਉਨ੍ਹਾਂ ਨੇ ਆਪਣੀ ਵਧੀਆ ਸਿਹਤ ਦੇ ਰਾਜ ਬਾਰੇ ਰਾਜ਼ ਖੋਲ੍ਹੇ । ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਅੱਜ ਜੋ ਵੀ ਉਹ ਹਨ, ਉਹ ਆਪਣੇ ਫੈਨਸ ਤੇ ਚਾਹੁਣ ਵਾਲਿਆਂ ਦੀ ਬਦੌਲਤ ਹਨ ।
ਮੀਕਾ ਸਿੰਘ (Mika Singh) ਨੇ ਜੀਟੀਸੀ ਪੰਜਾਬੀ ਦੇ ਨਾਲ ਖ਼ਾਸ ਗੱਲਬਾਤ ਕੀਤੀ । ਇਸ ਗੱਲਬਾਤ ਦੇ ਦੌਰਾਨ ਉਨ੍ਹਾਂ ਨੇ ਆਪਣੀ ਵਧੀਆ ਸਿਹਤ ਦੇ ਰਾਜ ਬਾਰੇ ਰਾਜ਼ ਖੋਲ੍ਹੇ । ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਅੱਜ ਜੋ ਵੀ ਉਹ ਹਨ, ਉਹ ਆਪਣੇ ਫੈਨਸ ਤੇ ਚਾਹੁਣ ਵਾਲਿਆਂ ਦੀ ਬਦੌਲਤ ਹਨ । ਇਸ ਮੌਕੇ ਮੀਕਾ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸਿਹਤ ਦਾ ਰਾਜ਼ ਦੇਸੀ ਘਿਓ ਹੈ ਜੋ ਉਨ੍ਹਾਂ ਨੇ ਖਾਧਾ ਹੈ।

ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਉਹ ਹਮੇਸ਼ਾ ਹੀ ਨਸ਼ਿਆਂ ਤੋਂ ਦੂਰ ਰਹਿੰਦੇ ਹਨ ਅਤੇ ਕਿਸੇ ਵੀ ਤਰ੍ਹਾਂ ਦਾ ਨਸ਼ਾ ਉਨ੍ਹਾਂ ਨੇ ਕਦੇ ਨਹੀਂ ਕੀਤਾ ਹੈ।ਉਹ ਆਪਣੀ ਫਿੱਟਨੈੱਸ ‘ਤੇ ਖ਼ਾਸ ਧਿਆਨ ਦਿੰਦੇ ਹਨ । ਇਸ ਤੋਂ ਇਲਾਵਾ ਉਨ੍ਹਾਂ ਨੇ ਅਰਿਜੀਤ ਸਿੰਘ ਤੇ ਉਨ੍ਹਾਂ ਦੇ ਦੋਸਤ ਪ੍ਰੀਤਮ ਦੇ ਵੱਲੋਂ ਗਾਇਕੀ ਤੋਂ ਦੂਰ ਹੋਣ ਦੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਗਾਇਕ ਕੋਈ ਵੀ ਗਾਇਕੀ ਤੋਂ ਦੂਰ ਨਹੀਂ ਹੋ ਸਕਦਾ। ਇਸ ਤੋਂ ਇਲਾਵਾ ਉਨ੍ਹਾਂ ਨੇ ਜੀਟੀਸੀ ਪੰਜਾਬੀ ਦੇ ਨਾਲ ਹੋਰ ਵੀ ਕਈ ਗੱਲਾਂ ਸਾਂਝੀਆਂ ਕੀਤੀਆਂ।
ਮੀਕਾ ਸਿੰਘ ਦਾ ਵਰਕ ਫ੍ਰੰਟ
ਮੀਕਾ ਸਿੰਘ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ। ਉਨ੍ਹਾਂ ਨੇ ਹਿੰਦੀ, ਪੰਜਾਬੀ ਸਣੇ ਹੋਰ ਕਈ ਭਾਸ਼ਾਵਾਂ ‘ਚ ਵੀ ਗੀਤ ਗਾਏ ਹਨ।