ਮੀਰਾ ਨੇ ਬਾਂਹ ‘ਤੇ ਲਿਖਵਾਇਆ ਭਰਾ ਆਰ ਨੇਤ ਦਾ ਨਾਮ, ਵੀਡੀਓ ਹੋ ਰਿਹਾ ਵਾਇਰਲ
ਮੀਰਾ ਨੇ ਗਾਇਕ ਆਰ ਨੇਤ ਦਾ ਨਾਮ ਬਾਂਹ ‘ਤੇ ਲਿਖਵਾਇਆ ਹੋਇਆ ਹੈ। ਜਿਸ ਨੂੰ ਉਸ ਨੇ ਸ਼ੋਅ ਦੇ ਦੌਰਾਨ ਆਰ ਨੇਤ ਨੂੰ ਵਿਖਾਇਆ। ਆਰ ਨੇਤ ਨੇ ਜਦੋਂ ਵੇਖਿਆ ਤਾਂ ਗਾਇਕ ਨੇ ਕਿਹਾ ਕਿ ਭੈਣ ਤਾਂ ਨਾਮ ਵੀ ਲਿਖਵਾਈ ਫਿਰਦੀ ਮੇਰਾ। ਜਿਸ ਤੋਂ ਬਾਅਦ ਮੀਰਾ ਨੇ ਆਰ ਨੇਤ ਨੂੰ ਆਸ਼ੀਰਵਾਦ ਦਿੱਤਾ ਅਤੇ ਗਾਇਕ ਦੇ ਨਾਲ ਖੂਬ ਭੰਗੜਾ ਵੀ ਪਾਇਆ ।
ਮੀਰਾ ਨੇ ਗਾਇਕ ਆਰ ਨੇਤ ਦਾ ਨਾਮ ਬਾਂਹ ‘ਤੇ ਲਿਖਵਾਇਆ ਹੋਇਆ ਹੈ। ਜਿਸ ਨੂੰ ਉਸ ਨੇ ਸ਼ੋਅ ਦੇ ਦੌਰਾਨ ਆਰ ਨੇਤ (R Nait) ਨੂੰ ਵਿਖਾਇਆ। ਆਰ ਨੇਤ ਨੇ ਜਦੋਂ ਵੇਖਿਆ ਤਾਂ ਗਾਇਕ ਨੇ ਕਿਹਾ ਕਿ ਭੈਣ ਤਾਂ ਨਾਮ ਵੀ ਲਿਖਵਾਈ ਫਿਰਦੀ ਮੇਰਾ। ਜਿਸ ਤੋਂ ਬਾਅਦ ਮੀਰਾ ਨੇ ਆਰ ਨੇਤ ਨੂੰ ਆਸ਼ੀਰਵਾਦ ਦਿੱਤਾ ਅਤੇ ਗਾਇਕ ਦੇ ਨਾਲ ਖੂਬ ਭੰਗੜਾ ਵੀ ਪਾਇਆ । ਸੋਸ਼ਲ ਮੀਡੀਆ ‘ਤੇ ਗਾਇਕ ਆਰ ਨੇਤ ਤੇ ਮੀਰਾ ਦਾ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ। ਫੈਨਸ ਵੀ ਭੈਣ ਭਰਾ ਦੀ ਇਸ ਜੋੜੀ ‘ਤੇ ਖੂਬ ਪਿਆਰ ਲੁਟਾ ਰਹੇ ਹਨ । ਦੋਵਾਂ ਦੇ ਇਸ ਵੀਡੀਓ ‘ਤੇ ਫੈਨਸ ਵੱਲੋਂ ਹਾਰਟ ਵਾਲੇ ਇਮੋਜੀ ਪੋਸਟ ਕੀਤੇ ਜਾ ਰਹੇ ਹਨ।
_bb2a5e4c440af3a89213b9c90b9c34e7_1280X720.webp)
ਆਰ ਨੇਤ ਮੀਰਾ ਨੂੰ ਆਪਣੇ ਲਈ ਮੰਨਦੇ ਹਨ ਲੱਕੀ
ਆਰ ਨੇਤ ਮੀਰਾ ਨੂੰ ਆਪਣੇ ਲਈ ਲੱਕੀ ਮੰਨਦੇ ਹਨ ਅਤੇ ਜਦੋਂ ਵੀ ਕੋਈ ਨਵੀਂ ਕਾਰ ਲੈਂਦੇ ਹਨ ਤਾਂ ਸਭ ਤੋਂ ਪਹਿਲਾਂ ਮੀਰਾ ਨੂੰ ਉਸ ਗੱਡੀ ‘ਚ ਬਿਠਾਉਂਦੇ ਹਨ । ਮੀਰਾ ਵੀ ਆਰ ਨੇਤ ‘ਤੇ ਜਾਨ ਛਿੜਕਦੀ ਹੈ। ਆਰ ਨੇਤ ਨੂੰ ਮੀਰਾ ਅਕਸਰ ਕਹਿੰਦੀ ਹੁੰਦੀ ਸੀ ਕਿ ਇੱਕ ਦਿਨ ਤੂੰ ਸਟਾਰ ਬਣੇਂਗਾ ਅਤੇ ਮੀਰਾ ਦੀ ਇਹ ਗੱਲ ਸੱਚ ਸਾਬਿਤ ਹੋਈ ਹੈ।
ਹੁਣ ਆਰ ਨੇਤ ਇੱਕ ਨਾਮੀ ਸਿੰਗਰ ਬਣ ਚੁੱਕਿਆ ਹੈ ਅਤੇ ਦੌਲਤ ਸ਼ੌਹਰਤ ਸਭ ਕੁਝ ਉਸ ਦੇ ਕੋਲ ਹੈ। ਹਾਲ ਹੀ ‘ਚ ਆਰ ਨੇਤ ਨੇ ਮੀਰਾ ਦਾ ਘਰ ਬਨਵਾਉਣ ‘ਚ ਵੀ ਮਦਦ ਕੀਤੀ ਸੀ । ਇਸ ਤੋਂ ਇਲਾਵਾ ਉਨ੍ਹਾਂ ਨੇ ਘਰ ਦਾ ਸਮਾਨ ਵੀ ਮੀਰਾ ਨੂੰ ਖਰੀਦ ਕੇ ਦਿੱਤਾ ਸੀ।