ਸੋਸ਼ਲ ਮੀਡੀਆ ‘ਤੇ ਗਾਈਸ ਵੀਰੇ ਦੇ ਨਾਂਅ ਨਾਲ ਮਸ਼ਹੂਰ ਮੀਨੂ ਸੀਰਾ ਪਰਿਵਾਰ ਸਣੇ ਪਹਾੜੀ ਵਾਦੀਆਂ ‘ਚ ਵੈਕੇਸ਼ਨ ‘ਤੇ ਪਹੁੰਚੀ
ਗਾਈਸ ਵੀਰੇ ਦੇ ਨਾਂਅ ਨਾਲ ਮਸ਼ਹੂਰ ਮੀਨੂ ਸਰਾਂ ਆਪਣੇ ਪਰਿਵਾਰ ਦੇ ਨਾਲ ਸ਼ਿਮਲਾ ‘ਚ ਘੁੰਮਣ ਗਈ ਹੋਈ ਹੈ। ਜਿਸ ਦੀਆਂ ਤਸਵੀਰਾਂ ਅਤੇ ਵੀਡੀਓ ਵੀ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ।ਸੋਸ਼ਲ ਮੀਡੀਆ ‘ਤੇ ਉਨ੍ਹਾਂ ਦਾ ਇਹ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ।
ਗਾਈਸ ਵੀਰੇ ਦੇ ਨਾਂਅ ਨਾਲ ਮਸ਼ਹੂਰ ਮੀਨੂ ਸੀਰਾ ਆਪਣੇ ਪਰਿਵਾਰ ਦੇ ਨਾਲ ਸ਼ਿਮਲਾ ‘ਚ ਘੁੰਮਣ ਗਈ ਹੋਈ ਹੈ। ਜਿਸ ਦੀਆਂ ਤਸਵੀਰਾਂ ਅਤੇ ਵੀਡੀਓ ਵੀ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ।ਸੋਸ਼ਲ ਮੀਡੀਆ ‘ਤੇ ਉਨ੍ਹਾਂ ਦਾ ਇਹ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ।
ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਮੀਨੂ ਸਰਾਂ ਆਪਣੇ ਪਤੀ ਦੇ ਨਾਲ ਮਸਤੀ ਕਰਦੀ ਹੋਈ ਦਿਖਾਈ ਦੇ ਰਹੀ ਹੈ। ਸੋਸ਼ਲ ਮੀਡੀਆ ਤੇ ਉਨ੍ਹਾਂ ਦੀਆਂ ਇਹ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਦਿਖਾਈ ਦੇ ਰਹੇ ਹਨ। ਮੀਨੂ ਸਰਾਂ ਨੂੰ ਚਾਹੁਣ ਵਾਲੇ ਹਾਰਟ ਵਾਲੇ ਇਮੋਜੀ ਪੋਸਟ ਕੀਤੇ ਹਨ।
ਮੀਨੂ ਸਰਾਂ ਨੇ ਸਹੇ ਕਈ ਦੁੱਖ
ਮੀਨੂ ਸਰਾਂ ਨੇ ਜ਼ਿੰਦਗੀ ‘ਚ ਬਹੁਤ ਦੁੱਖ ਸਹੇ ਹਨ ਅਤੇ ਕਈ ਧੋਖੇ ਉਨ੍ਹਾਂ ਦੇ ਨਾਲ ਹੋਏ । ਇਸ ਦੇ ਬਾਵਜੂਦ ਉਸ ਨੇ ਜ਼ਿੰਦਗੀ ‘ਚ ਕਦੇ ਵੀ ਹਾਰ ਨਹੀਂ ਮੰਨੀ ਨਾ ਹੀ ਹਾਲਾਤਾਂ ਅੱਗੇ ਝੁਕੀ । ਉਸ ਨੇ ਪ੍ਰਮਾਤਮਾ ਦਾ ਓਟ ਆਸਰਾ ਲੈ ਕੇ ਅੱਗੇ ਵਧੀ ਅਤੇ ਇੱਕ ਦਿਨ ਇਸੇ ਤਰ੍ਹਾਂ ਉਸ ਨੇ ਮੋਬਾਈਲ ‘ਤੇ ਵੀਡੀਓ ਬਨਾਉਣੇ ਸ਼ੁਰੂ ਕਰ ਦਿੱਤੇ ।
ਬਸ ਫਿਰ ਕੀ ਸੀ ਉਸ ਦੇ ਵੱਲੋਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੇ ਗਏ ਇਸ ਵੀਡੀਓ ‘ਤੇ ਮਿਲੀਅਨ ਵਿਊਜ਼ ਆਏ ।ਜਿਸ ਤੋਂ ਬਾਅਦ ਮੀਨੂ ਦਾ ਹੌਸਲਾ ਵਧਿਆ ਅਤੇ ਉਸ ਨੇ ਹੋਰ ਵੀਡੀਓਜ਼ ਵੀ ਬਨਾਉਣੇ ਸ਼ੁਰੂ ਕੀਤੇ ।ਹੁਣ ਉਸ ਦੇ ਸ਼ੋਸ਼ਲ ਮੀਡੀਆ ‘ਤੇ ਵੱਡੀ ਗਿਣਤੀ ‘ਚ ਫਾਲੋਵਰਸ ਹਨ । ਇਸ ਤੋਂ ਇਲਾਵਾ ਉਹ ਯੂ-ਟਿਊਬ ‘ਤੇ ਵੀ ਆਪਣਾ ਕੰਟੈਂਟ ਪਾਉਂਦੇ ਹਨ ।