ਮਰਾਠੀ ਥੀਏਟਰ ਦੀ ਮਸ਼ਹੂਰ ਕਲਾਕਾਰ ਵਿਜੈਯਾ ਮਹਿਤਾ ਦਾ ਦਿਹਾਂਤ, ਅਨੁਪਮ ਖੇਰ ਸਣੇ ਕਈ ਸਿਤਾਰਿਆਂ ਨੇ ਦੁੱਖ ਜਤਾਇਆ

ਮਰਾਠੀ ਥੀਏਟਰ ਦੀ ਮਸ਼ਹੂਰ ਅਦਾਕਾਰਾ ਵਿਜੈਯਾ ਮਹਿਤਾ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ ਬਾਨਵੇਂ ਸਾਲ ਦੀ ਉਮਰ ‘ਚ ਆਖਰੀ ਸਾਹ ਲਏ ।ਉਹ ਲੰਮੇ ਸਮੇਂ ਤੋਂ ਬੀਮਾਰ ਚੱਲ ਰਹੇ ਸਨ। ਵਿਜੈਯਾ ਮਹਿਤਾ ਨੇ ਮੁੰਬਈ ਸਥਿਤ ਆਪਣੇ ਘਰ ‘ਚ ਆਖਰੀ ਸਾਹ ਲਏ । ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਦੀ ਪੁਸ਼ਟੀ ਅਦਾਕਾਰ ਵਿਜੈ ਕੈਨਕਰੇ ਨੇ ਕੀਤੀ ਹੈ।

By  Shaminder Kaur Kaler July 1st 2026 01:47 PM -- Updated: July 1st 2026 01:51 PM

ਮਰਾਠੀ ਥੀਏਟਰ ਦੀ ਮਸ਼ਹੂਰ ਅਦਾਕਾਰਾ ਵਿਜੈਯਾ ਮਹਿਤਾ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ ਬਾਨਵੇਂ ਸਾਲ ਦੀ ਉਮਰ ‘ਚ ਆਖਰੀ ਸਾਹ ਲਏ ।ਉਹ ਲੰਮੇ ਸਮੇਂ ਤੋਂ ਬੀਮਾਰ ਚੱਲ ਰਹੇ ਸਨ। ਵਿਜੈਯਾ ਮਹਿਤਾ ਨੇ ਮੁੰਬਈ ਸਥਿਤ ਆਪਣੇ ਘਰ ‘ਚ ਆਖਰੀ ਸਾਹ ਲਏ । ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਦੀ ਪੁਸ਼ਟੀ ਅਦਾਕਾਰ ਵਿਜੈ ਕੈਨਕਰੇ ਨੇ ਕੀਤੀ ਹੈ। ਖ਼ਬਰ ਏਜੰਸੀ ਪੀਟੀਆਈ ਨੂੰ ਉਨ੍ਹਾਂ ਨੇ ਦੱਸਿਆ ਕਿ ‘ਅਦਾਕਾਰਾ ਦਾ ਦਿਹਾਂਤ ੩੦ ਜੂਨ ਦੀ ਰਾਤ ਨੂੰ ਸਾਢੇ ਨੌ ਵਜੇ ਦੇ ਕਰੀਬ ਹੋਇਆ ਹੈ। ਮੈਨੂੰ ਉਨ੍ਹਾਂ ਦੀ ਧੀ ਤੋਂ ਉਨ੍ਹਾਂ ਦੇ ਦਿਹਾਂਤ ਬਾਰੇ ਪਤਾ ਲੱਗਿਆ ਹੈ। ਮੇਰੇ ਲਈ ਇਹ ਇੱਕ ਨਿੱਜੀ ਘਾਟਾ ਹੈ। ਕਿਉਂਕਿ ਉਹ ਮੇਰੀ ਗੁਰੁ ਰਹੀ ਹੈ’। ਵਿਜੈਯਾ ਮਹਿਤਾ ਦੇ ਦਿਹਾਂਤ ‘ਤੇ ਬਾਲੀਵੁੱਡ ਅਦਾਕਾਰ ਅਨੁਪਮ ਖੇਰ ਸਣੇ ਕਈ ਸਿਤਾਰਿਆਂ ਨੇ ਦੁੱਖ ਜਤਾਇਆ ਹੈ। 

ਥੀਏਟਰ ਦੀ ਦੁਨੀਆ ‘ਚ ਵੱਡਾ ਨਾਂਅ 

ਥੀਏਟਰ ਦੀ ਦੁਨੀਆ ‘ਚ ਵਿਜੈਯਾ ਮਹਿਤਾ ਦਾ ਨਾਂਅ ਬੜੇ ਹੀ ਅਦਬ ਤੇ ਸਤਿਕਾਰ ਦੇ ਨਾਲ ਲਿਆ ਜਾਂਦਾ ਹੈ। ਉਨ੍ਹਾਂ ਦੇ ਦਿਹਾਂਤ ਦੇ ਕਾਰਨ ਥੀਏਟਰ ਜਗਤ ‘ਚ ਇੱਕ ਯੁੱਗ ਦਾ ਅੰਤ ਹੋ ਗਿਆ ਹੈ। ਉਨ੍ਹਾਂ ਨੇ ਮਰਾਠੀ ਸਿਨੇਮਾ ‘ਚ ਵੀ ਕੰਮ ਕੀਤਾ ਸੀ ਅਤੇ ਉਨ੍ਹਾਂ ਦੀ ਪਛਾਣ ਡਾਇਰੈਕਟਰ ਦੇ ਰੂਪ ‘ਚ ਵੀ ਰਹੀ ਹੈ।ਉਨ੍ਹਾਂ ਦਾ ਜਨਮ ਗੁਜਰਾਤ ਦੇ ਵਡੋਦਰਾ ‘ਚ ੧੯੩੪ ‘ਚ ਹੋਇਆ ਸੀ । ਅਦਾਕਾਰੀ ਦੇ ਖੇਤਰ ‘ਚ ਕੰਮ ਕਰਨ ਦੇ ਕਾਰਨ ਉਨ੍ਹਾਂ ਨੂੰ ਕਈ ਸਨਮਾਨ ਵੀ ਮਿਲੇ ਸਨ। 

 

© Copyright Galactic Television & Communications Pvt. Ltd. 2026. All rights reserved.