ਕੁਲਵਿੰਦਰ ਕੈਲੀ ਤੇ ਗੁਰਲੇਜ ਅਖਤਰ ਨੇ ‘ਇੱਕ ਘੁੱਟ’ ਗੀਤ ‘ਤੇ ਬਣਾਇਆ ਮਜ਼ੇਦਾਰ ਵੀਡੀਓ

ਕੁਲਵਿੰਦਰ ਕੈਲੀ ਅਤੇ ਗੁਰਲੇਜ ਅਖਤਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ। ਜਿਸ ‘ਚ ਕੁਲਵਿੰਦਰ ਕੈਲੀ ਨੂੰ ਗੁਰਲੇਜ ਅਖਤਰ ਚਾਹ ਦਿੰਦੇ ਹੋਏ ਪੁੱਛਦੇ ਨੇ ਕਿ ਕਿੰਨਾ ਮਿੱਠਾ ਪਾਵਾਂ ਵੇ ਤੇਰੀ ਚਾਹ ‘ਚ ਅਤੇ ਜਵਾਬ ‘ਚ ਕੁਲਵਿੰਦਰ ਕੈਲੀ ਕਹਿੰਦੇ ਹਨ ਕਿ ਸੋਹਣੀਏ ਇੱਕ ਘੁੱਟ ਲਾ ਕੇ ਦੇਦੇ ।

By  Shaminder Kaur Kaler December 19th 2025 12:50 PM

ਕੁਲਵਿੰਦਰ ਕੈਲੀ ਅਤੇ ਗੁਰਲੇਜ ਅਖਤਰ (Gurlej Akhtar) ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ। ਜਿਸ ‘ਚ ਕੁਲਵਿੰਦਰ ਕੈਲੀ ਨੂੰ ਗੁਰਲੇਜ ਅਖਤਰ ਚਾਹ ਦਿੰਦੇ ਹੋਏ ਪੁੱਛਦੇ ਨੇ ਕਿ ਕਿੰਨਾ ਮਿੱਠਾ ਪਾਵਾਂ ਵੇ ਤੇਰੀ ਚਾਹ ‘ਚ ਅਤੇ ਜਵਾਬ ‘ਚ ਕੁਲਵਿੰਦਰ ਕੈਲੀ ਕਹਿੰਦੇ ਹਨ ਕਿ ਸੋਹਣੀਏ ਇੱਕ ਘੁੱਟ ਲਾ ਕੇ ਦੇਦੇ ।


ਇਸ ਵੀਡੀਓ ‘ਚ ਗੁਰਲੇਜ ਆਪਣੇ ਤੇ ਜਿੰਦ ਦੇ ਗੀਤ ਇੱਕ ਘੁੱਟ ਤੇ ਲਿਪਸਿੰਕ ਕਰਦੇ ਹੋਏ ਨਜ਼ਰ ਆ ਰਹੇ ਹਨ । ਜਿਸ ‘ਤੇ ਫੈਨਸ ਵੀ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ । ਦੱਸ ਦਈਏ ਕਿ ਗੁਰਲੇਜ ਅਖਤਰ ਤੇ ਜਿੰਦ ਦਾ ਇਹ ਗੀਤ ਕੁਝ ਦਿਨ ਪਹਿਲਾਂ ਹੀ ਰਿਲੀਜ਼ ਹੋਇਆ ਹੈ । ਜਿਸ ਨੂੰ ਦਰਸ਼ਕਾਂ ਦਾ ਭਰਪੂਰ ਪਿਆਰ ਮਿਲਿਆ ਹੈ। 

ਗੁਰਲੇਜ ਅਖਤਰ ਤੇ ਕੁਲਵਿੰਦਰ ਕੈਲੀ ਦਾ ਵਰਕ ਫ੍ਰੰਟ 

ਗੁਰਲੇਜ ਅਖਤਰ ਤੇ ਕੁਲਵਿੰਦਰ ਕੈਲੀ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਇਸ ਜੋੜੀ ਨੇ ਅਨੇਕਾਂ ਹੀ ਹਿੱਟ ਗੀਤ ਗਾਏ ਹਨ । ਜਿਸ ‘ਚ ਠੁੱਕਬਾਜ਼, ਸੋਹਣੀਏ ਜੇ ਮੈਂ ਤੇਰੇ ਨਾਲ ਦਗਾ ਕਮਾਵਾਂ ਸਣੇ ਕਈ ਹਿੱਟ ਗੀਤ ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ‘ਚ ਸ਼ਾਮਿਲ ਹਨ । ਇਹ ਜੋੜੀ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹੈ ਅਤੇ ਗਾਇਕੀ ਦੇ ਖੇਤਰ ‘ਚ ਕੰਮ ਕਰਨ ਕਾਰਨ ਹੀ ਦੋਵਾਂ ਦੀ ਮੁਲਾਕਾਤ ਹੋਈ ਸੀ । ਜਿਸ ਤੋਂ ਬਾਅਦ ਦੋਵਾਂ ਨੇ ਇੱਕ ਦੂਜੇ ਨੂੰ ਆਪਣੀ ਜ਼ਿੰਦਗੀ ਦਾ ਹਮਸਫਰ ਵੀ ਬਣਾਇਆ । 

Related Post

ਕੇ ਐੱਸ ਮੱਖਣ ਦੇ ਨਾਂਅ ‘ਤੇ ਬਣੇ ਕਈ ਫੇਕ ਇੰਸਟਾਗ੍ਰਾਮ ਅਕਾਊਂਟ, ਗਾਇਕ ਨੇ ਵੀਡੀਓ ਸਾਂਝਾ ਕਰਕੇ ਕਿਹਾ ‘ਕੋਈ ਵਾਦ ਵਿਵਾਦ ਕਰਦਾ ਹੈ ਤਾਂ ਉਸ ਲਈ ਖੁਦ ਹੋਵੇਗਾ ਜ਼ਿੰਮੇਵਾਰ’
ਸੁਦੇਸ਼ ਲਹਿਰੀ ਦਾ ਅੰਮ੍ਰਿਤਸਰ ‘ਚ ਹੈ ਆਲੀਸ਼ਾਨ ਘਰ, ਕਾਮੇਡੀਅਨ ਨੇ ਦਿਖਾਈ ਘਰ ਦੇ ਅੰਦਰ ਦੀ ਝਲਕ
ਸੋਸ਼ਲ ਮੀਡੀਆ ‘ਤੇ ਗਾਈਸ ਵੀਰੇ ਦੇ ਨਾਂਅ ਨਾਲ ਮਸ਼ਹੂਰ ਮੀਨੂ ਸੀਰਾ ਪਰਿਵਾਰ ਸਣੇ ਪਹਾੜੀ ਵਾਦੀਆਂ ‘ਚ ਵੈਕੇਸ਼ਨ ‘ਤੇ ਪਹੁੰਚੀ
ਅਕਾਂਕਸ਼ਾ ਚਮੋਲਾ ਨੇ ਕਿਹਾ ‘ਮੇਰੇ ਕੁੜੀਆਂ ਨਾਲ ਰਹੇ ਹਨ ਸਬੰਧ’, ਬੀਤੇ ਦਿਨੀਂ ਤਲਾਕ ਦਾ ਕੀਤਾ ਸੀ ਐਲਾਨ
ਦ੍ਰਿਸ਼ਟੀ ਗਰੇਵਾਲ ਨੇ ਆਪਣੇ ਨਵ-ਜਨਮੇ ਬੇਟੇ ਦੇ ਨਾਲ ਕਰਵਾਇਆ ਫੋਟੋ-ਸ਼ੂਟ, ਤਸਵੀਰਾਂ ਕੀਤੀਆਂ ਸਾਂਝੀਆਂ
ਪੰਜਾਬ ‘ਚ ਹੋੋਇਆ ਝੋਨਾ ਲਾਉਣ ਦਾ ਮੁਕਾਬਲਾ, ਪਿੰਡ ਮਾਖੇਵਾਲਾ ਰਿਹਾ ਜੇਤੂ, ਡੇਢ ਘੰਟੇ ਤੋਂ ਪਹਿਲਾਂ ਤਿੰਨ ਕਿੱਲਿਆਂ ‘ਚ ਲਗਾਇਆ ਝੋਨਾ

© Copyright Galactic Television & Communications Pvt. Ltd. 2026. All rights reserved.