ਕਰਣ ਔਜਲਾ ਦੇ ਗੀਤ ‘ਤੇ ਇਸ ਬੱਚੇ ਦੇ ਜ਼ਬਰਦਸਤ ਡਾਂਸ ਸਟੈੱਪਸ, ਤੁਸੀਂ ਵੀ ਵੇਖ ਕੇ ਦੰਦਾਂ ਥੱਲੇ ਦਬਾ ਲਓਗੇ ਉਂਗਲਾਂ

ਸੋਸ਼ਲ ਮੀਡੀਆ ‘ਤੇ ਆਏ ਦਿਨ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦਾ ਰਹਿੰਦਾ ਹੈ । ਜੋ ਲੋਕਾਂ ਦੇ ਲਈ ਆਕ੍ਰਸ਼ਣ ਦਾ ਕੇਂਦਰ ਬਣ ਜਾਂਦਾ ਹੈ। ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਇੱਕ ਬੱਚੇ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ਦੀ ਖੂਬ ਚਰਚਾ ਹੋ ਰਹੀ ਹੈ।ਜਿਸ ‘ਚ ਗਾਇਕ ਕਰਣ ਔਜਲਾ ਦਾ ਛੋਟਾ ਜਿਹਾ ਫੈਨ ਨਜ਼ਰ ਆ ਰਿਹਾ ਹੈ।

By  Shaminder Kaur Kaler May 8th 2026 03:20 PM

  ਸੋਸ਼ਲ ਮੀਡੀਆ ‘ਤੇ ਆਏ ਦਿਨ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦਾ ਰਹਿੰਦਾ ਹੈ । ਜੋ ਲੋਕਾਂ ਦੇ ਲਈ ਆਕ੍ਰਸ਼ਣ ਦਾ ਕੇਂਦਰ ਬਣ ਜਾਂਦਾ ਹੈ। ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਇੱਕ ਬੱਚੇ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ਦੀ ਖੂਬ ਚਰਚਾ ਹੋ ਰਹੀ ਹੈ।ਜਿਸ ‘ਚ ਗਾਇਕ ਕਰਣ ਔਜਲਾ ਦਾ ਛੋਟਾ ਜਿਹਾ ਫੈਨ ਨਜ਼ਰ ਆ ਰਿਹਾ ਹੈ।

ਗਾਇਕ ਕਰਣ ਔਜਲਾ ਦੇ ਇੱਕ ਛੋਟੇ ਫੈਨ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਛੋਟਾ ਜਿਹਾ ਬੱਚਾ ਉਨ੍ਹਾਂ ਦੇ ਗੀਤ ‘ਤੇ ਜ਼ਬਰਦਸਤ ਡਾਂਸ ਸਟੈਪਸ ਕਰਦਾ ਹੋਇਆ ਨਜ਼ਰ ਆ ਰਿਹਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਇਹ ਬੱਚਾ ਕਰਣ ਔਜਲਾ ਦੇ ਗੀਤ ‘ਫਾਰ ਏ ਰੀਜ਼ਨ’ ‘ਤੇ ਡਾਂਸ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਇਸ ਬੱਚੇ ਦੇ ਡਾਂਸ ਸਟੈਪਸ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਹਨ । 

 ਸੋਸ਼ਲ ਮੀਡੀਆ ‘ਤੇ ਯੂਜ਼ਰਸ ਨੇ ਦਿੱਤੇ ਕਮੈਂਟ 

ਸੋਸ਼ਲ ਮੀਡੀਆ ‘ਤੇ ਯੂਜ਼ਰਸ ਦੇ ਵੱਲੋਂ ਇਸ ਵੀਡੀਓ ‘ਤੇ ਕਮੈਂਟਸ ਦਿੱਤੇ ਹਨ। ਇੱਕ ਸੋਸ਼ਲ ਮੀਡੀਆ ‘ਤੇ ਇੱਕ ਯੂਜ਼ਰ ਨੇ ਲਿਖਿਆ ‘ਹਾਏ’। ਜਦੋਂਕਿ ਇੱਕ ਹੋਰ ਨੇ ਲਿਖਿਆ ‘ਕਿਊਟ’।ਇੱਕ ਹੋਰ ਸੋਸ਼ਲ ਮੀਡੀਆ ਯੂਜ਼ਰ ਨੇ ਕਮੈਂਟ ਕਰਦੇ ਹੋਏ ਲਿਖਿਆ ‘ਕਿਰਪਾ ਕਰਕੇ ਇਹ ਨਾ ਕਹਿਓ ਕਿ ਇਹ ਏਆਈ ਨਾਲ ਬਣਾਇਆ’ । ਇਸ ਤੋਂ ਇਲਾਵਾ ਇੱਕ ਹੋਰ ਨੇ ਲਿਖਿਆ “ਓਏ ਬੱਲੇ ਓਏ ਮੁੰਡਿਆਂ ਦਿਲ ਲੈ ਗਿਆ”। ਇਸ ਵੀਡੀਓ ਨੂੰ ਹਜ਼ਾਰਾਂ ਪ੍ਰਤੀਕਰਮ ਸਾਹਮਣੇ ਆਏ ਹਨ।   

© Copyright Galactic Television & Communications Pvt. Ltd. 2026. All rights reserved.