ਖੁਦਾਬਖਸ਼ ਦੀ ਪਤਨੀ ਨੇ ਬਣਵਾਇਆ ਗਾਇਕ ਦੇ ਨਾਮ ਦਾ ਟੈਟੂ, ਵੀਡੀਓ ਗਾਇਕ ਨੇ ਕੀਤਾ ਸਾਂਝਾ

ਖੁਦਾਬਖਸ਼ ਨੇ ਆਪਣੀ ਪਤਨੀ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਨ੍ਹਾਂ ਦੀ ਪਤਨੀ ਉੇਨ੍ਹਾਂ ਨੂੰ ਸਰਪ੍ਰਾਈਜ਼ ਦਿੰਦੀ ਹੋਈ ਨਜ਼ਰ ਆ ਰਹੀ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਖੁਦਾਬਖਸ਼ ਦੀ ਪਤਨੀ ਆਪਣੀ ਬਾਂਹ ‘ਤੇ ਬਣਵਾਇਆ ਹੋਇਆ ਟੈਟੂ ਵਿਖਾਉਂਦੀ ਹੈ। ਜੋ ਕਿ ਖੁਦਾ ਬਖਸ਼ ਨੂੰ ਪਸੰਦ ਆਉਂਦਾ ਹੈ।

By  Shaminder Kaur Kaler April 9th 2026 10:35 AM

ਖੁਦਾਬਖਸ਼ (Khudaabaksh) ਨੇ ਆਪਣੀ ਪਤਨੀ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਨ੍ਹਾਂ ਦੀ ਪਤਨੀ ਉੇਨ੍ਹਾਂ ਨੂੰ ਸਰਪ੍ਰਾਈਜ਼ ਦਿੰਦੀ ਹੋਈ ਨਜ਼ਰ ਆ ਰਹੀ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਖੁਦਾਬਖਸ਼ ਦੀ ਪਤਨੀ ਆਪਣੀ ਬਾਂਹ ‘ਤੇ ਬਣਵਾਇਆ ਹੋਇਆ ਟੈਟੂ ਵਿਖਾਉਂਦੀ ਹੈ। ਜੋ ਕਿ ਖੁਦਾ ਬਖਸ਼ ਨੂੰ ਪਸੰਦ ਆਉਂਦਾ ਹੈ। ਇਸ ਤੋਂ ਇਲਾਵਾ ਬਾਂਹ ਦੇ ਉੱਪਰਲੇ ਹਿੱਸੇ ‘ਤੇ ਵੀ ਇੱਕ ਟੈਟੂ ਬਣਿਆ ਹੁੰਦਾ ਹੈ ਜੋ ਕਿ ਖੁਦਾਬਖਸ਼ ਦੇ ਨਾਂਅ ਦਾ ਹੁੰਦਾ ਹੈ।


ਇਹ ਟੈਟੂ ਵੀ ਖੁਦਾ ਬਖਸ਼ ਨੂੰ ਬਹੁਤ ਜ਼ਿਆਦਾ ਪਸੰਦ ਆਉਂਦਾ ਹੈ ਅਤੇ ਇਸ ਨੂੰ ਵੇਖ ਕੇ ਉਹ ਆਪਣੀ ਪਤਨੀ ਨੂੰ ਆਪਣੇ ਕਲਾਵੇ ‘ਚ ਲੈ ਲੈਂਦੇ ਹਨ । ਦੱਸ ਦਈਏ ਕਿ ਖੁਦਾਬਖਸ਼ ਨੇ ਵਿਦੇਸ਼ ‘ਚ ਹੀ ਕਿਸੇ ਕੁੜੀ ਦੇ ਨਾਲ ਕੁਝ ਸਮਾਂ ਪਹਿਲਾਂ ਹੀ ਵਿਆਹ ਕਰਵਾਇਆ ਹੈ। ਉਹ ਅਕਸਰ ਆਪਣੀ ਪਤਨੀ ਦੇ ਨਾਲ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ । 


ਅਫਸਾਨਾ ਖ਼ਾਨ ਦਾ ਭਰਾ ਹੈ ਖੁਦਾ ਬਖਸ਼ 

ਖੁਦਾਬਖਸ਼ ਪ੍ਰਸਿੱਧ ਗਾਇਕਾ ਅਫਸਾਨਾ ਖ਼ਾਨ ਦਾ ਭਰਾ ਹੈ ਅਤੇ ਉਸ ਨੇ ਵੀ ਕਈ ਹਿੱਟ ਗੀਤ ਗਾਏ ਹਨ । ਖੁਦਾਬਖਸ਼ ਦੇ ਪਰਿਵਾਰ ਨੇ ਸੰਗੀਤ ਦੀ ਦੁਨੀਆ ‘ਚ ਆਪਣਾ ਨਾਮ ਬਨਾਉਣ ਦੇ ਲਈ ਬੜੀ ਹੀ ਸਖ਼ਤ ਮਿਹਨਤ ਕੀਤੀ ਹੈ ।


ਉਸ ਦੀ ਇੱਕ ਹੋਰ ਭੈਣ ਵੀ ਹੈ ਜਿਸ ਦਾ ਨਾਮ ਰਫਤਾਰ ਹੈ ਅਤੇ ਅਕਸਰ ਉਹ ਸਟੇਜ ‘ਤੇ ਪਰਫਾਰਮ ਕਰਦੀ ਹੋਈ ਨਜ਼ਰ ਆਉਂਦੀ ਹੈ। ਉਸ ਦੇ ਵੀਡੀਓ ਸੋਸ਼ਲ ਮੀਡੀਆ ‘ਤੇ ਅਕਸਰ ਵਾਇਰਲ ਹੁੰਦੇ ਰਹਿੰਦੇ ਹਨ। 

© Copyright Galactic Television & Communications Pvt. Ltd. 2026. All rights reserved.