ਪਟਿਆਲਾ ‘ਚ ਇਸ ਚਾਹ ਬਨਾਉਣ ਵਾਲੀ ਬੇਬੇ ਦੇ ਨਾਲ ਕਰਤਾਰ ਚੀਮਾ ਨੇ ਸਾਂਝਾ ਕੀਤਾ ਵੀਡੀਓ

ਕਰਤਾਰ ਚੀਮਾ ਸੋਸ਼ਲ ਮੀਡੀਆ ਤੇ ਸਰਗਰਮ ਰਹਿੰਦੇ ਹਨ ਅਤੇ ਅਕਸਰ ਆਪਣੀਆਂ ਵੀਡੀਓ ਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕਰਦੇ ਰਹਿੰਦੇ ਹਨ । ਹੁਣ ਉਨ੍ਹਾਂ ਨੇ ਆਪਣੀ ਇੱਕ ਵੀਡੀਓ ਸਾਂਝੀ ਕੀਤੀ ਹੈ। ਜਿਸ ‘ਚ ਉਹ ਇੱਕ ਬੇਬੇ ਦੀ ਚਾਹ ਦੇ ਖੋਖੇ ਤੋਂ ਚਾਹ ਦਾ ਅਨੰਦ ਮਾਣਦੇ ਹੋਏ ਨਜ਼ਰ ਆ ਰਹੇ ਹਨ ।

By  Shaminder Kaur Kaler March 20th 2026 03:00 AM -- Updated: March 20th 2026 03:04 PM

ਕਰਤਾਰ ਚੀਮਾ (Kartar Cheema) ਸੋਸ਼ਲ ਮੀਡੀਆ ਤੇ ਸਰਗਰਮ ਰਹਿੰਦੇ ਹਨ ਅਤੇ ਅਕਸਰ ਆਪਣੀਆਂ ਵੀਡੀਓ ਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕਰਦੇ ਰਹਿੰਦੇ ਹਨ । ਹੁਣ ਉਨ੍ਹਾਂ ਨੇ ਆਪਣੀ ਇੱਕ ਵੀਡੀਓ ਸਾਂਝੀ ਕੀਤੀ ਹੈ। ਜਿਸ ‘ਚ ਉਹ ਇੱਕ ਬੇਬੇ ਦੀ ਚਾਹ ਦੇ ਖੋਖੇ ਤੋਂ ਚਾਹ ਦਾ ਅਨੰਦ ਮਾਣਦੇ ਹੋਏ ਨਜ਼ਰ ਆ ਰਹੇ ਹਨ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਕਰਤਾਰ ਚੀਮਾ ਚਾਹ ਪੀ ਰਹੇ ਹਨ ਅਤੇ ਉਨ੍ਹਾਂ ਦਾ ਦੋਸਤ ਵੀ ਉਨ੍ਹਾਂ ਦੇ ਨਾਲ ਮੌਜੂਦ ਹੈ।


ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਦੇ ਦੋਸਤ ਨੇ ਲਿਖਿਆ “ਸਤਿ ਸ਼੍ਰੀ ਅਕਾਲ ਜੀ ਸਾਰਿਆ ਨੂੰ ਇਹ ਬੇਬੇ ਜੀ ਦਾ ਨਾਮ ਸੋਮਾ ਏ ਬੇਬੇ ਜੀ ਪਟਿਆਲੇ ਤੋ ਨੇ ਤੇ ਪਟਿਆਲੇ ਅਰਬਨ ਸਟੇਟ ਫੇਜ- ੧ ਵਿੱਚ (ਫਸਟ ਕਰਾਈ ਦੇ ਬਿਲਕੁੱਲ ਸਾਹਮਣੇ ) ਚਾਹ ਦੀ ਦੁਕਾਨ ਕਰਦੇ ਨੇ ਇਹਨਾ ਦੇ ਘਰਵਾਲੇ ਦੀ ੧੫ ਸਾਲ ਪਹਿਲਾ ਕੈਸਰ ਨਾਲ ਮੋਤ ਹੋ ਚੁੱਕੀ ਆ ਬੇਬੇ ਜੀ ਦੇ ਤਿੰਨ ਬੱਚੇ ਨੇ ਉਹਨਾ ਵਿੱਚੋ ਇੱਕ ਮੁੰਡਾ ਤੇ ਇੱਕ ਬੇਟੀ ਦੀ ਦਿਮਾਗੀ ਹਲਾਤ ਸਹੀ ਨਹੀ ਆ ਤੇ ਇੱਕ ਜੋ ਬੇਟਾ ਸਹੀ ਹੈ।ਉਹ ਆਟੋ ਚਲਾਉਦਾ ਹੈ ਉਸਦੇ ਵੀ ਤਿੰਨ ਬੇਟੀਆ ਨੇ ਬੇਬੇ ਬਹੁਤ ਈ ਹੁੱਸਮੁੱਖ ਤੇ ਚੜਦੀ ਕਲਾ ਵਾਲੀ ਅੋਰਤ ਹੈ ਤੁਸੀ ਵੀ ਸਾਰੇ ਸਾਡੀ ਬੇਬੇ ਕੋਲ ਜਰੂਰ ਚਾਹ ਪੀ ਕੇ ਆਇਉ” ।


ਕਰਤਾਰ ਚੀਮਾ ਦਾ ਵਰਕ ਫ੍ਰੰਟ 

ਕਰਤਾਰ ਚੀਮਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ । ਉਨ੍ਹਾਂ ਨੇ ਅਨੇਕਾਂ ਹੀ ਗੀਤਾਂ ‘ਚ ਕੰਮ ਕੀਤਾ ਹੈ ਅਤੇ ਕਈ ਫ਼ਿਲਮਾਂ ‘ਚ ਉਹ ਅਦਾਕਾਰੀ ਵੀ ਕਰ ਚੁੱਕੇ ਹਨ। 


© Copyright Galactic Television & Communications Pvt. Ltd. 2026. All rights reserved.