ਜੈਜ਼ੀ ਬੀ ਦੇ ਗੀਤ ‘ਤੇ ਕਰਣ ਔਜਲਾ ਝੂਮੇ, ਵੇਖੋ ਦੋਵਾਂ ਦੀ ਜੁਗਲਬੰਦੀ ਦਾ ਵੀਡੀਓ
ਜੈਜ਼ੀ ਬੀ ਅਤੇ ਕਰਣ ਔਜਲਾ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਕਰਣ ਔਜਲਾ ਜੈਜ਼ੀ ਬੀ ਦੇ ਗੀਤ ‘ਤੇ ‘ਜੀਹਨੇ ਮੇਰਾ ਦਿਲ ਲੁੱਟਿਆ’ ‘ਤੇ ਝੂਮਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਜੈਜ਼ੀ ਬੀ ਗਾ ਰਹੇ ਹਨ ਅਤੇ ਉਨ੍ਹਾਂ ਦੇ ਨਾਲ ਕਰਣ ਔਜਲਾ ਵੀ ਲੱਕ ਮਟਕਾਉਂਦੇ ਹੋਏ ਦਿਖਾਈ ਦੇ ਰਹੇ ਹਨ।
ਜੈਜ਼ੀ ਬੀ ਅਤੇ ਕਰਣ ਔਜਲਾ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਕਰਣ ਔਜਲਾ ਜੈਜ਼ੀ ਬੀ ਦੇ ਗੀਤ ‘ਤੇ ‘ਜੀਹਨੇ ਮੇਰਾ ਦਿਲ ਲੁੱਟਿਆ’ ‘ਤੇ ਝੂਮਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਜੈਜ਼ੀ ਬੀ ਗਾ ਰਹੇ ਹਨ ਅਤੇ ਉਨ੍ਹਾਂ ਦੇ ਨਾਲ ਕਰਣ ਔਜਲਾ ਵੀ ਲੱਕ ਮਟਕਾਉਂਦੇ ਹੋਏ ਦਿਖਾਈ ਦੇ ਰਹੇ ਹਨ। ਸੋਸ਼ਲ ਮੀਡੀਆ ‘ਤੇ ਦੋਵਾਂ ਦੇ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ।

ਜੈਜ਼ੀ ਬੀ ਦਾ ਵਰਕ ਫ੍ਰੰਟ
ਜੈਜ਼ੀ ਬੀ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਪਾਲੀਵੁੱਡ ‘ਚ ਉਹ ਭੰਗੜਾ ਕਿੰਗ ਦੇ ਨਾਂਅ ਨਾਲ ਵੀ ਮਸ਼ਹੂਰ ਹਨ।

ਪਿਛਲੇ ਤੀਹ ਸਾਲਾਂ ਤੋਂ ਜ਼ਿਆਦਾ ਸਮੇਂ ਤੋਂ ਉਹ ਇੰਡਸਟਰੀ ‘ਚ ਸਰਗਰਮ ਹਨ ।ਜਦੋਂਕਿ ਕਰਣ ਔਜਲਾ ਵੀ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕਾਂ ਚੋਂ ਇੱਕ ਹਨ। ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ਅਤੇ ਪਿਛਲੇ ਕਈ ਸਾਲਾਂ ਤੋਂ ਉਹ ਇੰਡਸਟਰੀ ‘ਚ ਕੰਮ ਕਰ ਰਹੇ ਹਨ । ਉਹ ਇੰਡਸਟਰੀ ‘ਚ ਹਿੱਟ ਗੀਤਾਂ ਦੀ ਮਸ਼ੀਨ ਦੇ ਨਾਲ ਮਸ਼ਹੂਰ ਹਨ।