ਕਪਿਲ ਸ਼ਰਮਾ ਦੀ ਤੁਸੀਂ ਕਾਮੇਡੀ ਤਾਂ ਵੇਖੀ ਹੋਣੀ…ਪਰ ਗਾਇਕੀ ਵਾਲੇ ਵੀ ਕੱਢਦੇ ਨੇ ਵੱਟ, ਵੇਖੋ ਵੀਡੀਓ
। ਕਪਿਲ ਆਪਣੀ ਵਧੀਆ ਕਾਮੇਡੀ ਲਈ ਮਸ਼ਹੂਰ ਹਨ ਅਤੇ ਉਹ ਆਪਣੀ ਕਾਮੇਡੀ ਦੇ ਨਾਲ ਲੋਕਾਂ ਦੇ ਢਿੱਡੀਂ ਪੀੜਾਂ ਪਾ ਦਿੰਦੇ ਹਨ । ਪਰ ਕੀ ਤੁਸੀਂ ਜਾਣਦੇ ਹੋ ਕਾਮੇਡੀ ਦੇ ਨਾਲ-ਨਾਲ ਉਹ ਗਾਉਣ ਦਾ ਵੀ ਸ਼ੌਂਕ ਰੱਖਦੇ ਹਨ । ਉਨ੍ਹਾਂ ਦੀ ਗਾਇਕੀ ਵੀ ਬਾਕਮਾਲ ਹੈ ਤੇ ਵੱਡੇ ਵੱਡੇ ਗਾਇਕ ਵੀ ਉਨ੍ਹਾਂ ਦੀ ਗਾਇਕੀ ਦੀ ਤਾਰੀਫ ਕੀਤੇ ਬਿਨਾਂ ਨਹੀਂ ਰਹਿੰਦੇ ।
ਕਪਿਲ ਸ਼ਰਮਾ (Kapil Sharma) ਆਪਣੀ ਬਿਹਤਰੀਨ ਕਾਮੇਡੀ ਦੇ ਲਈ ਜਾਣੇ ਜਾਂਦੇ ਹਨ । ਇਨ੍ਹੀਂ ਦਿਨੀਂ ਉਹ ਆਪਣੀ ਫ਼ਿਲਮ ‘ਕਿਸ ਕਿਸ ਕੋ ਪਿਆਰ ਕਰੂੰ’ ਨੂੰ ਲੈ ਕੇ ਚਰਚਾ ‘ਚ ਹਨ । ਇਸ ਫ਼ਿਲਮ ‘ਚ ਵੀ ਉਨ੍ਹਾਂ ਨੇ ਆਪਣੇ ਕਾਮੇਡੀ ਪੰਚਸ ਦਾ ਤੜਕਾ ਲਗਾਇਆ ਹੈ। ਜਿਸ ਨੂੰ ਲੈ ਕੇ ਦਰਸ਼ਕ ਵੀ ਐਕਸਾਈਟਡ ਹਨ । ਕਪਿਲ ਆਪਣੀ ਵਧੀਆ ਕਾਮੇਡੀ ਲਈ ਮਸ਼ਹੂਰ ਹਨ ਅਤੇ ਉਹ ਆਪਣੀ ਕਾਮੇਡੀ ਦੇ ਨਾਲ ਲੋਕਾਂ ਦੇ ਢਿੱਡੀਂ ਪੀੜਾਂ ਪਾ ਦਿੰਦੇ ਹਨ । ਪਰ ਕੀ ਤੁਸੀਂ ਜਾਣਦੇ ਹੋ ਕਾਮੇਡੀ ਦੇ ਨਾਲ-ਨਾਲ ਉਹ ਗਾਉਣ ਦਾ ਵੀ ਸ਼ੌਂਕ ਰੱਖਦੇ ਹਨ ।

ਉਨ੍ਹਾਂ ਦੀ ਗਾਇਕੀ ਵੀ ਬਾਕਮਾਲ ਹੈ ਤੇ ਵੱਡੇ ਵੱਡੇ ਗਾਇਕ ਵੀ ਉਨ੍ਹਾਂ ਦੀ ਗਾਇਕੀ ਦੀ ਤਾਰੀਫ ਕੀਤੇ ਬਿਨਾਂ ਨਹੀਂ ਰਹਿੰਦੇ । ਕਪਿਲ ਸ਼ਰਮਾ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ‘ਚ ਕਾਮੇਡੀਅਨ ਬਾਲੀਵੁੱਡ ਦੇ ਮਸ਼ਹੂਰ ਗਾਇਕ ਸੁਖਵਿੰਦਰ ਸਿੰਘ ਸਾਹਮਣੇ ਆਪਣੀ ਗਾਇਕੀ ਦੇ ਹੁਨਰ ਨੂੰ ਪੇਸ਼ ਕਰ ਰਹੇ ਹਨ।ਸੁਖਵਿੰਦਰ ਸਿੰਘ ਵੀ ਉਨ੍ਹਾਂ ਦੀ ਗਾਇਕੀ ਦੇ ਹੁਨਰ ਨੂੰ ਵੇਖ ਕੇ ਹੈਰਾਨ ਰਹਿ ਜਾਂਦੇ ਹਨ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਕਪਿਲ ਸ਼ਰਮਾ ਨੂੰ ਸੁਰਾਂ ਦੀ ਕਿੰਨੀ ਸਮਝ ਹੈ। ਸੋਸ਼ਲ ਮੀਡੀਆ ਤੇ ਕਪਿਲ ਸ਼ਰਮਾ ਦੇ ਇਸ ਵੀਡੀਓ ਨੰੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ ।

ਕਪਿਲ ਸ਼ਰਮਾ ਦੀ ਨਿੱਜੀ ਜ਼ਿੰਦਗੀ
ਕਪਿਲ ਸ਼ਰਮਾ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਜ਼ਿੰਦਗੀ ਕਾਫੀ ਉਤਰਾਅ ਚੜ੍ਹਾਅ ਵਾਲੀ ਰਹੀ ਹੈ। ਪਿਤਾ ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਦੀ ਮਾਂ ਨੇ ਹੀ ਉਨ੍ਹਾਂ ਦਾ ਪਾਲਣ ਪੋਸ਼ਣ ਕੀਤਾ ਅਤੇ ਇਸ ਤੋਂ ਬਾਅਦ ਕਪਿਲ ਨੇ ਆਪਣੇ ਕਰੀਅਰ ‘ਚ ਅੱਗੇ ਵਧਣ ਦੇ ਲਈ ਖੂਬ ਮਿਹਨਤ ਕੀਤੀ ।ਆਪਣੇ ਕਰੀਅਰ ਦੇ ਸ਼ੁਰੂਆਤੀ ਦੌਰ ‘ਚ ਉਨ੍ਹਾਂ ਨੇ ਨਿੱਜੀ ਚੈਨਲਾਂ ਤੇ ਛੋਟੇ ਮੋਟੇ ਕਾਮੇਡੀ ਕਿਰਦਾਰ ਨਿਭਾਏ ਸਨ । ਜਿਸ ਤੋਂ ਬਾਅਦ ਉਨ੍ਹਾਂ ਨੇ ਲਾਫਟਰ ਚੈਲੇਂਜ ‘ਚ ਭਾਗ ਲਿਆ ਅਤੇ ਇੱਥੋਂ ਹੀ ਉਨ੍ਹਾਂ ਨੂੰ ਪਛਾਣ ਮਿਲੀ । ਗਿੰਨੀ ਚਤਰਥ ਦੇ ਨਾਲ ਉਨ੍ਹਾਂ ਨੇ ਵਿਆਹ ਕਰਵਾਇਆ ਹੈ। ਵਿਆਹ ਤੋਂ ਬਾਅਦ ਇਸ ਜੋੜੀ ਦੇ ਘਰ ਦੋ ਬੱਚਿਆਂ ਦਾ ਜਨਮ ਹੋਇਆ ।