ਕੇ.ਐੱਸ. ਮੱਖਣ ਦਾ ਇੱਕ ਵਾਰ ਮੁੜ ਤੋਂ ਪਿਆ ਮੈਡ ਸੰਧੂ ਦੇ ਨਾਲ ਪੇਚਾ, ਗਾਇਕ ਨੇ ਲਾਈਵ ਸ਼ੋਅ ‘ਚ ਕਿਹਾ ਕਿ “ਇਹ ਬਸ ਚੀਜ਼ੀ ਆ”

ਕੇ ਐੱਸ ਮੱਖਣ ਅਤੇ ਮੈਡ ਸੰਧੂ ਇੱਕ ਵਾਰ ਮੁੜ ਤੋਂ ਆਹਮੋ ਸਾਹਮਣੇ ਹੋ ਗਏ ਹਨ । ਕੇ ਐੱਸ ਮੱਖਣ ਨੇ ਕਪੂਰਥਲਾ ‘ਚ ਹੋਏ ਸ਼ੋਅ ਮੈਡ ਸੰਧੂ ਬਾਰੇ ਕੁਝ ਗੱਲਾਂ ਆਖੀਆਂ ਹਨ । ਇਹ ਵਿਵਾਦ ਉਸ ਵੇਲੇ ਸ਼ੁਰੂ ਹੋਇਆ ਜਦੋਂ ਸ਼ੋਅ ਦੇ ਦੌਰਾਨ ਇੱਕ ਫੈਨ ਨੇ ਮੋਬਾਈਲ ‘ਚ ਮੈਡ ਸੰਧੂ ਦੀ ਤਸਵੀਰ ਵਿਖਾ ਕੇ ਗਾਣਾ ਗਾਉਣ ਦੇ ਲਈ ਕਿਹਾ ।

By  Shaminder Kaur Kaler February 6th 2026 11:30 AM

ਕੇ ਐੱਸ ਮੱਖਣ (KS Makhan) ਅਤੇ ਮੈਡ ਸੰਧੂ ਇੱਕ ਵਾਰ ਮੁੜ ਤੋਂ ਆਹਮੋ ਸਾਹਮਣੇ ਹੋ ਗਏ ਹਨ । ਕੇ ਐੱਸ ਮੱਖਣ ਨੇ ਕਪੂਰਥਲਾ ‘ਚ ਹੋਏ ਸ਼ੋਅ ਮੈਡ ਸੰਧੂ ਬਾਰੇ ਕੁਝ ਗੱਲਾਂ ਆਖੀਆਂ ਹਨ ।   ਇਹ ਵਿਵਾਦ ਉਸ ਵੇਲੇ ਸ਼ੁਰੂ ਹੋਇਆ ਜਦੋਂ ਸ਼ੋਅ ਦੇ ਦੌਰਾਨ ਇੱਕ ਫੈਨ ਨੇ ਮੋਬਾਈਲ ‘ਚ ਮੈਡ ਸੰਧੂ ਦੀ ਤਸਵੀਰ ਵਿਖਾ ਕੇ ਗਾਣਾ ਗਾਉਣ ਦੇ ਲਈ ਕਿਹਾ । ਜਿਸ ‘ਤੇ ਕੇ ਐੱਸ ਮੱਖਣ ਨੇ ਕਿਹਾ ਕਿ “ਵੀਰੇ ਮੈਂ ਇਹਦਾ ਕੋਈ ਗੀਤ ਨਹੀਂ ਗਾਇਆ।ਮੈਂ ਬਸ ਗੱਲ ਕੀਤੀ ਸੀ, ਸੌਰੀ ਇਹ ਕੋਈ ਗੀਤ ਨਹੀਂ ਇਹ ਬਸ ਚੀਜ਼ੀ ਆ” ।ਇਸ ਸਬੰਧੀ ਮੈਡ ਸੰਧੂ ਦਾ ਵੀ ਰਿਐਕਸ਼ਨ ਆਇਆ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਗਾਇਕ ਨੇ ਉਨ੍ਹਾਂ ਨੂੰ ਅਜਿਹਾ ਕਿਉਂ ਆਖਿਆ ਹੈ।ਇਸ ਤੋਂ ਪਹਿਲਾਂ ਇੱਕ ਪੌਡਕਾਸਟ ਦੇ ਦੌਰਾਨ ਵੀ ਮੈਡ ਸੰਧੂ ਨੇ ਕਿਹਾ ਸੀ ਕਿ ਅੰਕਲ ਕੇ ਐੱਸ ਮੱਖਣ ਮੇਰੇ ਨਾਂਅ ਤੋਂ ਫੇਮ ਲੈ ਰਹੇ ਹਨ ।  

ਕੇ.ਐੱਸ. ਮੱਖਣ ਦਾ ਵਰਕ ਫ੍ਰੰਟ 

ਕੇ.ਐੱਸ. ਮੱਖਣ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ ।ਉਨ੍ਹਾਂ ਦੇ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਆਪਣੇ ਵੀ ਡੌਲਿਆਂ ‘ਚ ਜਾਨ ਚਾਹੀਦੀ, ਸੇਮ ਸਾਈਜ਼ ਆ ਨੀ ਪਤਲੋ, ਸਿਰ ਕੱਢਵੇਂ ਰਿਕਾਰਡ ਪੈਦਾ ਕੀਤੇ ਹੋਏ ਆ ਸਣੇ ਕਈ ਹਿੱਟ ਗੀਤ ਗਾਏ ਹਨ । 

Related Post

ਕੇ ਐੱਸ ਮੱਖਣ ਦੇ ਨਾਂਅ ‘ਤੇ ਬਣੇ ਕਈ ਫੇਕ ਇੰਸਟਾਗ੍ਰਾਮ ਅਕਾਊਂਟ, ਗਾਇਕ ਨੇ ਵੀਡੀਓ ਸਾਂਝਾ ਕਰਕੇ ਕਿਹਾ ‘ਕੋਈ ਵਾਦ ਵਿਵਾਦ ਕਰਦਾ ਹੈ ਤਾਂ ਉਸ ਲਈ ਖੁਦ ਹੋਵੇਗਾ ਜ਼ਿੰਮੇਵਾਰ’
ਸੁਦੇਸ਼ ਲਹਿਰੀ ਦਾ ਅੰਮ੍ਰਿਤਸਰ ‘ਚ ਹੈ ਆਲੀਸ਼ਾਨ ਘਰ, ਕਾਮੇਡੀਅਨ ਨੇ ਦਿਖਾਈ ਘਰ ਦੇ ਅੰਦਰ ਦੀ ਝਲਕ
ਸੋਸ਼ਲ ਮੀਡੀਆ ‘ਤੇ ਗਾਈਸ ਵੀਰੇ ਦੇ ਨਾਂਅ ਨਾਲ ਮਸ਼ਹੂਰ ਮੀਨੂ ਸੀਰਾ ਪਰਿਵਾਰ ਸਣੇ ਪਹਾੜੀ ਵਾਦੀਆਂ ‘ਚ ਵੈਕੇਸ਼ਨ ‘ਤੇ ਪਹੁੰਚੀ
ਅਕਾਂਕਸ਼ਾ ਚਮੋਲਾ ਨੇ ਕਿਹਾ ‘ਮੇਰੇ ਕੁੜੀਆਂ ਨਾਲ ਰਹੇ ਹਨ ਸਬੰਧ’, ਬੀਤੇ ਦਿਨੀਂ ਤਲਾਕ ਦਾ ਕੀਤਾ ਸੀ ਐਲਾਨ
ਦ੍ਰਿਸ਼ਟੀ ਗਰੇਵਾਲ ਨੇ ਆਪਣੇ ਨਵ-ਜਨਮੇ ਬੇਟੇ ਦੇ ਨਾਲ ਕਰਵਾਇਆ ਫੋਟੋ-ਸ਼ੂਟ, ਤਸਵੀਰਾਂ ਕੀਤੀਆਂ ਸਾਂਝੀਆਂ
ਪੰਜਾਬ ‘ਚ ਹੋੋਇਆ ਝੋਨਾ ਲਾਉਣ ਦਾ ਮੁਕਾਬਲਾ, ਪਿੰਡ ਮਾਖੇਵਾਲਾ ਰਿਹਾ ਜੇਤੂ, ਡੇਢ ਘੰਟੇ ਤੋਂ ਪਹਿਲਾਂ ਤਿੰਨ ਕਿੱਲਿਆਂ ‘ਚ ਲਗਾਇਆ ਝੋਨਾ

© Copyright Galactic Television & Communications Pvt. Ltd. 2026. All rights reserved.