ਹਰਿਆਣਵੀਂ ਗਾਇਕ ਮਾਸੂਮ ਸ਼ਰਮਾ ਨੇ ਖਾਲਸਾ ਕਾਲਜ ਤੋਂ ਪੂਰੀ ਕੀਤੀ ਮਿਊਜ਼ਿਕ ਦੀ ਮਾਸਟਰ ਡਿਗਰੀ, ਤਸਵੀਰਾਂ ਕੀਤੀਆਂ ਸਾਂਝੀਆਂ

ਹਰਿਆਣਵੀਂ ਗਾਇਕ ਮਾਸੂਮ ਸ਼ਰਮਾ ਨੇ ਆਪਣੀ ਦੂਜੀ ਮਾਸਟਰ ਡਿਗਰੀ ਪੂਰੀ ਕਰ ਲਈ ਹੈ। ਉਨ੍ਹਾਂ ਨੇ ਅੰਮ੍ਰਿਤਸਰ ਦੇ ਖਾਲਸਾ ਕਾਲਜ ਤੋਂ ਐਮ ਏ ਮਿਊਜ਼ਿਕ ‘ਚ ਇਹ ਡਿਗਰੀ ਹਾਸਲ ਕੀਤੀ ਹੈ। ਜਿਸ ਦੀਆਂ ਕਈ ਤਸਵੀਰਾਂ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆ ਹਨ ।

By  Shaminder Kaur Kaler February 25th 2026 12:00 PM

ਹਰਿਆਣਵੀਂ ਗਾਇਕ ਮਾਸੂਮ ਸ਼ਰਮਾ (Masoom Sharma) ਨੇ ਆਪਣੀ ਦੂਜੀ ਮਾਸਟਰ ਡਿਗਰੀ ਪੂਰੀ ਕਰ ਲਈ ਹੈ। ਉਨ੍ਹਾਂ ਨੇ ਅੰਮ੍ਰਿਤਸਰ ਦੇ ਖਾਲਸਾ ਕਾਲਜ ਤੋਂ ਐਮ ਏ ਮਿਊਜ਼ਿਕ ‘ਚ ਇਹ ਡਿਗਰੀ ਹਾਸਲ ਕੀਤੀ ਹੈ। ਜਿਸ ਦੀਆਂ ਕਈ ਤਸਵੀਰਾਂ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆ ਹਨ । ਮਾਸੂਮ ਸ਼ਰਮਾ ਨੇ ਅੰਮ੍ਰਿਤਸਰ ਦੇ ਖਾਲਸਾ ਕਾਲਜ ਤੋਂ ਮਿਊਜ਼ਿਕ ਸਬਜੈਕਟ ‘ਚ ਐੱਮ ਏ ਕੀਤੀ ਹੈ।ਉਨ੍ਹਾਂ ਦੀ ਮਾਸਟਰ ਡਿਗਰੀ ਡੇਢ ਸਾਲ ਪਹਿਲਾਂ ਹੀ ਪੂਰੀ ਹੋ ਗਈ ਸੀ । ਪਰ ਉਨ੍ਹਾਂ ਨੂੰ ਹਾਲ ਹੀ ‘ਚ ਹੋਈ ਕਾਨਵੋਕੇਸ਼ਨ ‘ਚ ਇਹ ਡਿਗਰੀ ਮਿਲੀ ਹੈ।


ਮਾਸੂਮ ਸ਼ਰਮਾ ਨੇ ਸਾਂਝੀ ਕੀਤੀ ਪੋਸਟ 

ਮਾਸੂਮ ਸ਼ਰਮਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਲਿਖਿਆ “ਗਾਇਕੀ ਮੇਰਾ ਇਸ਼ਕ ਹੈ, ਪੜ੍ਹਾਈ ਮੇਰੀ ਤਾਕਤ, ਦੋ ਮਾਸਟਰ ਡਿਗਰੀ ਪੂਰੀ ਕਰਨ ਦੀ ਅਚੀਵਮੈਂਟ ਆਪਣੇ ਸਾਰੇ ਫੈਨਸ ਨੂੰ ਸਮਰਪਿਤ ਕਰਦਾ ਹਾਂ”।ਮਾਸੂਮ ਸ਼ਰਮਾ ਨੇ ਆਪਣੇ ਜੱਦੀ ਜ਼ਿਲੇ੍ਹ ਜੀਂਦ ਦੇ ਪਿੰਡ ਬ੍ਰਾਹਮਣਵਾਸ ਤੋਂ ਹੀ ਮੁੱਢਲੀ ਪੜ੍ਹਾਈ ਕੀਤੀ । ਇਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਬਾਰਵੀਂ ਦੀ ਪੜ੍ਹਾਈ ਐੱਸ ਡੀ ਸਕੂਲ ਕਿਲਾਜ਼ਫਰਗੜ੍ਹ ਤੋਂ ਕੀਤੀ ।


ਸਕੂਲੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਮਾਸੂਮ ਸ਼ਰਮਾ ਨੇ ਰੋਹਤਕ ‘ਚ ਉਚੇਰੀ ਸਿੱਖਿਆ ਦੇ ਲਈ ਗਏ ਅਤੇ ਪੰਡਤ ਲਖੀਮਚੰਦ ਕਾਲਜ ਤੋ ਫ਼ਿਲਮ ਐਂਡ ਐਕਟਿੰਗ ‘ਚ ਗ੍ਰੈਜੂਏਸ਼ਨ ਕੀਤੀ । ਮਾਸੂਮ ਸ਼ਰਮਾ ਇਸ ਤੋਂ ਇਲਾਵਾ ਮਾਸ ਕਮਿਊਨੀਕੇਸ਼ਨ ‘ਚ ਵੀ ਡਿਗਰੀ ਹਾਸਲ ਕਰ ਚੁੱਕੇ ਹਨ। ੨੦੧੯ ‘ਚ ਉਨ੍ਹਾਂ ਨੇ ਮਾਸ ਕਮਿਊਨੀਕੇਸ਼ਨ ‘ਚ ਡਿਗਰੀ ਹਾਸਲ ਕੀਤੀ ਸੀ। ਉਨ੍ਹਾਂ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਦੇ ਦੋ ਬੇਟੇ ਤੇ ਇੱਕ ਬੇਟੀ ਹੈ। 

 

© Copyright Galactic Television & Communications Pvt. Ltd. 2026. All rights reserved.