ਗੁਰਮਨ ਮਾਨ ਨੇ ਗਾਇਆ ਰਾਜਵੀਰ ਜਵੰਦਾ ਦਾ ਮਸ਼ਹੂਰ ਗੀਤ, ਵੀਡੀਓ ਹੋ ਰਿਹਾ ਵਾਇਰਲ
ਗਾਇਕ ਗੁਰਮਨ ਮਾਨ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ‘ਚ ਉਹ ਮਰਹੂਮ ਗਾਇਕ ਰਾਜਵੀਰ ਜਵੰਦਾ ਦਾ ਮਸ਼ਹੂਰ ਗੀਤ ‘ਮੂਨ’ ਗਾ ਕੇ ਸੁਣਾ ਰਹੇ ਹਨ। ਸ਼ੋਅ ‘ਚ ਮੌਜੂਦ ਲੋਕਾਂ ਨੂੰ ਇੱਕ ਵਾਰ ਤਾਂ ਇਹੀ ਭੁਲੇਖਾ ਪਿਆ ਕਿ ਰਾਜਵੀਰ ਜਵੰਦਾ ਹੀ ਜਿਵੇਂ ਗਾ ਰਿਹਾ ਹੋਵੇ । ਜਿਸ ਤੋਂ ਬਾਅਦ ਇਸ ਸ਼ੋਅ ‘ਚ ਮੌਜੂਦ ਸਰੋਤਿਆਂ ਨੇ ਤਾੜੀਆਂ ਵਜਾਈਆਂ ਅਤੇ ਗਾਇਕ ਨੇ ਵੀ ਖੂਬ ਸੁਰਖੀਆਂ ਵਟੋਰੀਆਂ।
ਗਾਇਕ ਗੁਰਮਨ ਮਾਨ (Gurman Maan) ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ‘ਚ ਉਹ ਮਰਹੂਮ ਗਾਇਕ ਰਾਜਵੀਰ ਜਵੰਦਾ ਦਾ ਮਸ਼ਹੂਰ ਗੀਤ ‘ਮੂਨ’ ਗਾ ਕੇ ਸੁਣਾ ਰਹੇ ਹਨ। ਸ਼ੋਅ ‘ਚ ਮੌਜੂਦ ਲੋਕਾਂ ਨੂੰ ਇੱਕ ਵਾਰ ਤਾਂ ਇਹੀ ਭੁਲੇਖਾ ਪਿਆ ਕਿ ਰਾਜਵੀਰ ਜਵੰਦਾ ਹੀ ਜਿਵੇਂ ਗਾ ਰਿਹਾ ਹੋਵੇ । ਜਿਸ ਤੋਂ ਬਾਅਦ ਇਸ ਸ਼ੋਅ ‘ਚ ਮੌਜੂਦ ਸਰੋਤਿਆਂ ਨੇ ਤਾੜੀਆਂ ਵਜਾਈਆਂ ਅਤੇ ਗਾਇਕ ਨੇ ਵੀ ਖੂਬ ਸੁਰਖੀਆਂ ਵਟੋਰੀਆਂ। ਸੋਸ਼ਲ ਮੀਡੀਆ ‘ਤੇ ਗੁਰਮਨ ਮਾਨ ਦਾ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ ।

ਗੁਰਮਨ ਨੇ ਰਾਜਵੀਰ ਜਵੰਦਾ ਦੇ ਸਾਹਮਣੇ ਵੀ ਗਾਇਆ ਸੀ ਗੀਤ
ਗੁਰਮਨ ਮਾਨ ਨੇ ਰਾਜਵੀਰ ਜਵੰਦਾ ਦੇ ਸਾਹਮਣੇ ਵੀ ਉਨ੍ਹਾਂ ਦਾ ਮਸ਼ਹੂਰ ਗੀਤ ਗਾਇਆ ਸੀ ਅਤੇ ਰਾਜਵੀਰ ਜਵੰਦਾ ਨੇ ਵੀ ਉਨ੍ਹਾਂ ਦੇ ਵੱਲੋਂ ਗਾਏ ‘ਕੰਗਣੀ’ ਗੀਤ ਦੀ ਤਾਰੀਫ ਕੀਤੀ ਸੀ । ਇਸ ਤੋਂ ਇਲਾਵਾ ਉਨ੍ਹਾਂ ਦੇ ਕਈ ਗੀਤ ਰਾਜਵੀਰ ਜਵੰਦਾ ਨੇ ਗਾਏ ਹਨ ।

ਰਾਜਵੀਰ ਜਵੰਦਾ ਦਾ ਬੀਤੇ ਸਾਲ ਹੋਇਆ ਸੀ ਦਿਹਾਂਤ
ਰਾਜਵੀਰ ਜਵੰਦਾ ਦਾ ਬੀਤੇ ਸਾਲ ਦਿਹਾਂਤ ਹੋ ਗਿਆ ਸੀ । ਉਹ ਹਿਮਾਚਲ ‘ਚ ਇੱਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਸਨ । ਜਿਸ ਤੋਂ ਬਾਅਦ ਕਈ ਦਿਨਾਂ ਤੱਕ ਉਨ੍ਹਾਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ । ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਸੀ ।