ਬੱਚਿਆਂ ਨਾਲ ਭਰੀ ਸਕੂਲ ਵੈਨ ਨੂੰ ਵੇਖ ਕੇ ਗੁਰਦਾਸ ਮਾਨ ਨੇ ਕਾਰ ਦੀ ਸਪੀਡ ਘਟਾਈ, ਬੱਚੇ ਵੀ ਗੁਰਦਾਸ ਮਾਨ ਨੂੰ ਵੇਖ ਕੇ ਹੋਏ ਐਕਸਾਈਟਡ

ਗੁਰਦਾਸ ਮਾਨ ਅਜਿਹੇ ਕਲਾਕਾਰ ਹਨ । ਜਿਨ੍ਹਾਂ ‘ਚ ਨਿਮਰਤਾ, ਹਲੀਮੀ, ਅਪਣੱਤ ਜਿਹੇ ਗੁਣ ਭਰੇ ਹੋਏ ਹਨ। ਇਹੀ ਵਜ੍ਹਾ ਹੈ ਕਿ ਉਹ ਪਲਾਂ ‘ਚ ਹੀ ਸੱਤ ਬਿਗਾਨੇ ਨੂੰ ਵੀ ਆਪਣਾ ਬਣਾ ਲੈਂਦੇ ਹਨ । ਛੋਟਿਆਂ ਨੂੰ ਪਿਆਰ, ਵੱਡਿਆਂ ਨੂੰ ਮਾਣ ਸਤਿਕਾਰ ਦੇਣਾ ਉਹ ਭਲੀ ਭਾਂਤ ਜਾਣਦੇ ਹਨ । ਇਸੇ ਤਰ੍ਹਾਂ ਜਦੋਂ ਹਾਈਵੇ ਤੋਂ ਉਹ ਆਪਣੀ ਕਾਰ ‘ਚ ਗੁਜ਼ਰ ਰਹੇ ਸਨ ਤਾਂ ਸਕੂਲ ਵੈਨ ਜੋ ਕਿ ਬੱਚਿਆਂ ਦੇ ਨਾਲ ਭਰੀ ਹੋਈ ਸੀ ਤਾਂ ਬੱਚੇ ਉਨ੍ਹਾਂ ਨੂੰ ਵੇਖ ਕੇ ਐਕਸਾਈਟਡ ਹੋ ਗਏ ।

By  Shaminder Kaur Kaler December 13th 2025 01:20 PM

ਗੁਰਦਾਸ ਮਾਨ (Gurdas Maan) ਅਜਿਹੇ ਕਲਾਕਾਰ ਹਨ । ਜਿਨ੍ਹਾਂ ‘ਚ ਨਿਮਰਤਾ, ਹਲੀਮੀ, ਅਪਣੱਤ ਜਿਹੇ ਗੁਣ ਭਰੇ ਹੋਏ ਹਨ। ਇਹੀ ਵਜ੍ਹਾ ਹੈ ਕਿ ਉਹ ਪਲਾਂ ‘ਚ ਹੀ ਸੱਤ ਬਿਗਾਨੇ ਨੂੰ ਵੀ ਆਪਣਾ ਬਣਾ ਲੈਂਦੇ ਹਨ । ਛੋਟਿਆਂ ਨੂੰ ਪਿਆਰ, ਵੱਡਿਆਂ ਨੂੰ ਮਾਣ ਸਤਿਕਾਰ ਦੇਣਾ ਉਹ ਭਲੀ ਭਾਂਤ ਜਾਣਦੇ ਹਨ । ਇਸੇ ਤਰ੍ਹਾਂ ਜਦੋਂ ਹਾਈਵੇ ਤੋਂ ਉਹ ਆਪਣੀ ਕਾਰ ‘ਚ ਗੁਜ਼ਰ ਰਹੇ ਸਨ ਤਾਂ ਸਕੂਲ ਵੈਨ ਜੋ ਕਿ ਬੱਚਿਆਂ ਦੇ ਨਾਲ ਭਰੀ ਹੋਈ ਸੀ ਤਾਂ ਬੱਚੇ ਉਨ੍ਹਾਂ ਨੂੰ ਵੇਖ ਕੇ ਐਕਸਾਈਟਡ ਹੋ ਗਏ । ਬੱਚਿਆਂ ਨੂੰ ਸ਼ੋਰ ਪਾਉਂਦੇ ਵੇਖ ਕੇ ਗੁਰਦਾਸ ਮਾਨ ਨੇ ਆਪਣੀ ਕਾਰ ਦੀ ਸਪੀਡ ਘਟਾ ਲਈ ਅਤੇ ਬੱਚੇ ਆਟੋਗ੍ਰਾਫ ਲਈ ਕਹਿਣ ਲੱਗ ਪਏ ।


ਗੁਰਦਾਸ ਮਾਨ ਨੇ ਹੱਥ ਹਿਲਾ ਕੇ ਬੱਚਿਆਂ ਨੂੰ ਹੁੰਗਾਰਾ ਭਰਿਆ ਅਤੇ ਕਿਹਾ ਕਿ ਹਾਈਵੇ ਹੈ। ਜਿਸ ਕਾਰਨ ਉਹ ਵਿਚਾਲੇ ਗੱਡੀ ਨਹੀਂ ਰੋਕ ਸਕਦੇ ਦੋ ਮਿੰਟ ਦੇ ਲਈ ਕਾਰ ਦੀ ਸਪੀਡ ਹੌਲੀ ਕਰਕੇ ਉਨ੍ਹਾਂ ਨੇ ਬੱਚਿਆਂ ਨੂੰ ਹਾਈ ਫਾਈ ਕੀਤਾ । ਸੋਸ਼ਲ ਮੀਡੀਆ ਤੇ ਗੁਰਦਾਸ ਮਾਨ ਦੇ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ।


ਗੁਰਦਾਸ ਮਾਨ ਦਾ ਵਰਕ ਫ੍ਰੰਟ 

ਗੁਰਦਾਸ ਮਾਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਉਨ੍ਹਾਂ ਨੇ ਆਪਣੇ ਗੀਤਾਂ ‘ਚ ਵੀ ਹਮੇਸ਼ਾ ਸਰੋਤਿਆਂ ਨੂੰ ਕੋਈ ਨਾ ਕੋਈ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ।ਭਾਵੇਂ ਲੱਖ ਪ੍ਰਦੇਸੀ ਹੋਈਏ ‘ਚ ਦੇਸ਼ ਪ੍ਰਤੀ ਵਫਾਦਾਰ ਰਹਿਣ ਦਾ ਸੁਨੇਹਾ ਹੋਵੇ ਜਾਂ ਫਿਰ ਰੋਟੀ ਹੱਕ ਦੀ ਖਾਈਏ ਜੀ ਵਰਗੇ ਗੀਤ ‘ਚ ਹੱਕ ਹਲਾਲ ਤੇ ਮਿਹਨਤ ਦੀ ਰੋਟੀ ਖਾਣ ਦਾ ਸੁਨੇਹਾ ਹੋਵੇ ਜਾਂ ਫਿਰ ਮੁੜ ਮੁੜ ਯਾਦ ਸਤਾਵੇ ਪਿੰਡ ਦੀਆ ਗਲੀਆਂ ‘ਚ ਪਿੰਡਾਂ ਪ੍ਰਤੀ ਆਪਣੇ ਮੋਹ ਨੂੰ ਦਰਸਾਉਣਾ ਹੋਵੇ । ਹਰ ਗੀਤ ਸਰੋਤਿਆਂ ਨੂੰ ਸਾਰਥਕ ਸੁਨੇਹਾ ਦਿੰਦਾ ਹੈ। ਇਹੀ ਕਾਰਨ ਹੈ ਕਿ ਗੁਰਦਾਸ ਮਾਨ ਸਮਾਜ ਦੇ ਹਰ ਵਰਗ ਦੇ ਚਹੇਤੇ ਕਲਾਕਾਰ ਹਨ ।ਪੰਜਾਬੀ ਗਾਇਕੀ ਦਾ ਬਾਬਾ ਬੋਹੜ ਇਸੇ ਤਰ੍ਹਾਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦਾ ਰਹੇ ।


© Copyright Galactic Television & Communications Pvt. Ltd. 2026. All rights reserved.