ਗੁਲਾਬ ਸਿੱਧੂ ਨੇ ਹੋਟਲ ਦੇ ਕਮਰੇ ‘ਚ ਕੀਤੀ ਖੂਬ ਮਸਤੀ, ਵੀਡੀਓ ਕੀਤਾ ਸਾਂਝਾ

ਗੁਲਾਬ ਸਿੱਧੂ ਮਸਤ ਮੌਲਾ ਸੁਭਾਅ ਦੇ ਮਾਲਕ ਹਨ ।ਉਹ ਕੋਈ ਵੀ ਮੌਕਾ ਮਸਤੀ ਦਾ ਨਹੀਂ ਗੁਆਉਂਦੇ । ਹੁਣ ਉਨ੍ਹਾਂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ‘ਚ ਗਾਇਕ ਵਿਦੇਸ਼ ‘ਚ ਕਮਰੇ ‘ਚ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ। ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੇ ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ।

By  Shaminder Kaur Kaler May 9th 2026 12:40 PM

  ਗੁਲਾਬ ਸਿੱਧੂ (Gulab Sidhu) ਮਸਤ ਮੌਲਾ ਸੁਭਾਅ ਦੇ ਮਾਲਕ ਹਨ ।ਉਹ ਕੋਈ ਵੀ ਮੌਕਾ ਮਸਤੀ ਦਾ ਨਹੀਂ ਗੁਆਉਂਦੇ । ਹੁਣ ਉਨ੍ਹਾਂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ‘ਚ ਗਾਇਕ ਵਿਦੇਸ਼ ‘ਚ ਕਮਰੇ ‘ਚ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ। ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੇ ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ।ਫੈਨਸ ਨੇ ਗਾਇਕ ਦੇ ਇਸ ਵੀਡੀਓ ‘ਤੇ ਰਿਐਕਸ਼ਨ ਦਿੰਦੇ ਹੋਏ ਹਾਰਟ ਵਾਲੇ ਇਮੋਜੀ ਪੋਸਟ ਕੀਤੇ ਹਨ। 


ਗੁਲਾਬ ਸਿੱਧੂ ਦਾ ਵਰਕ ਫ੍ਰੰਟ 

ਗੁਲਾਬ ਸਿੱਧੂ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਉਨ੍ਹਾਂ ਨੇ ਇੰਡਸਟਰੀ ਨੂੰ ਕਈ ਹਿੱਟ ਗੀਤਾਂ ਦੇ ਨਾਲ ਨਵਾਜ਼ਿਆ ਹੈ। ਜਿਸ ‘ਚ ਚਾਹ, ਸੱਠ ਰਾਊਂਡ, ਫ਼ਿਲਟਰ, ਐਨਕ ਸਣੇ ਕਈ ਹਿੱਟ ਗੀਤ ਗਾਏ ਹਨ। 


ਗੁਲਾਬ ਸਿੱਧੂ ਦੀ ਨਿੱਜੀ ਜ਼ਿੰਦਗੀ 

ਗੁਲਾਬ ਸਿੱਧੂ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਵਿਆਹ ਹੋ ਚੁੱਕਿਆ ਹੈ ਅਤੇ ਉਨ੍ਹਾਂ ਦੇ ਦੋ ਪੁੱਤਰ ਹਨ । ਜਿਨ੍ਹਾਂ ਦੇ ਨਾਲ ਅਕਸਰ ਗਾਇਕ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ ।ਗੁਲਾਬ ਸਿੱਧੂ ਦਾ ਆਪਣੇ ਮਾਪਿਆਂ ਦੇ ਨਾਲ ਵੀ ਬਹੁਤ ਜ਼ਿਆਦਾ ਮੋਹ ਹੈ। ਉਹ ਅਕਸਰ ਆਪਣੇ ਮਾਪਿਆਂ ਦੇ ਨਾਲ ਤਸਵੀਰਾਂ ਤੇ ਵੀਡੀਓਜ਼ ਸਾਂਝੇ ਕਰਦੇ ਰਹਿੰਦੇ ਹਨ।  ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀ ਵੱਡੀ ਫੈਨ ਫਾਲਵਿੰਗ ਹੈ । 

© Copyright Galactic Television & Communications Pvt. Ltd. 2026. All rights reserved.