ਲਾੜੇ ਨੇ ਲਾੜੀ ਦੇ ਪਰਿਵਾਰ ਤੋਂ ਦਾਜ ‘ਚ ਮੰਗੀ ਸਕਾਰਪੀਓ ਗੱਡੀ ਤਾਂ ਲਾੜੀ ਦੇ ਪਰਿਵਾਰ ਨੇ ਸਿਖਾਇਆ ਇਸ ਤਰ੍ਹਾਂ ਸਬਕ
ਸੋਸ਼ਲ ਮੀਡੀਆ ਤੇ ਆਏ ਦਿਨ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦਾ ਰਹਿੰਦਾ ਹੈ। ਪਰ ਹੁਣ ਇੱਕ ਤਸਵੀਰ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ।ਜਿਸ ਨੂੰ ਵੇਖ ਕੇ ਹਰ ਕੋਈ ਮੁਸਕਰਾ ਰਿਹਾ ਹੈ । ਦਰਅਸਲ ਇਹ ਤਸਵੀਰ ਇੱਕ ਲਾੜੇ ਦੀ ਹੈ। ਜਿਸ ਨੇ ਦਾਜ ‘ਚ ਲਾੜੀ ਦੇ ਪਰਿਵਾਰ ਤੋਂ ਕਾਲੀ ਸਕਾਰਪੀਓ ਮੰਗੀ ਸੀ । ਪਰ ਪਰਿਵਾਰ ਸਕਾਰਪੀਓ ਦੇਣ ‘ਚ ਅਸਮਰਥ ਸੀ।
ਸੋਸ਼ਲ ਮੀਡੀਆ ਤੇ ਆਏ ਦਿਨ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦਾ ਰਹਿੰਦਾ ਹੈ। ਪਰ ਹੁਣ ਇੱਕ ਤਸਵੀਰ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ।ਜਿਸ ਨੂੰ ਵੇਖ ਕੇ ਹਰ ਕੋਈ ਮੁਸਕਰਾ ਰਿਹਾ ਹੈ । ਦਰਅਸਲ ਇਹ ਤਸਵੀਰ ਇੱਕ ਲਾੜੇ ਦੀ ਹੈ। ਜਿਸ ਨੇ ਦਾਜ ‘ਚ ਲਾੜੀ ਦੇ ਪਰਿਵਾਰ ਤੋਂ ਕਾਲੀ ਸਕਾਰਪੀਓ ਮੰਗੀ ਸੀ । ਪਰ ਪਰਿਵਾਰ ਸਕਾਰਪੀਓ ਦੇਣ ‘ਚ ਅਸਮਰਥ ਸੀ। ਇਸ ਲਈ ਲਾੜੇ ਦੀ ਰੀਝ ਪੂਰੀ ਕਰਨੀ ਵੀ ਜ਼ਰੂਰੀ ਸੀ ਤੇ ਉਸ ਨੂੰ ਸਬਕ ਸਿਖਾਉਣਾ ਵੀ ਬੇਹੱਦ ਜ਼ਰੂਰੀ ਸੀ। ਇਸ ਲਈ ਕੁੜੀ ਦੇ ਪਰਿਵਾਰ ਵਾਲਿਆਂ ਨੂੰ ਇੱਕ ਤਰਕੀਬ ਸੁੱਝੀ । ਉਨ੍ਹਾਂ ਨੇ ਕਾਲੇ ਰੰਗ ਦਾ ਸਕਾਰਪੀਓ ਖਿਡੌਣਾ ਲਿਆਂਦਾ ਅਤੇ ਲਾੜੇ ਨੂੰ ਗਿਫਟ ਕੀਤਾ। ਲਾੜੇ ਨੂੰ ਇਹ ਗਿਫਟ ਦਿੰਦੇ ਸਮੇਂ ਇੱਕ ਤਸਵੀਰ ਵੀ ਖਿੱਚੀ ਗਈ। ਜਿਸ ‘ਚ ਲਾੜੇ ਦਾ ਮੂੰਹ ਵੇਖਣ ਵਾਲਾ ਸੀ ।

ਸੋਸ਼ਲ ਮੀਡੀਆ ਯੂਜ਼ਰਸ ਨੇ ਕੀਤੇ ਕਮੈਂਟ
ਇਸ ਤਸਵੀਰ ‘ਤੇ ਸੋਸ਼ਲ ਮੀਡੀਆ ਯੂਜ਼ਰਸ ਨੇ ਵੀ ਤਰ੍ਹਾਂ ਤਰ੍ਹਾਂ ਦੇ ਕਮੈਂਟ ਦਿੱਤੇ ਹਨ। ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ ‘ਇਸ ਦੇ ਨਾਲੋਂ ਤਾਂ ਇਹ ਖਿਡੌਣਾ ਸਕਾਰਪੀਓ ਸੋਹਣੀ ਹੈ’। ਇਸ ਤੋਂ ਇਲਾਵਾ ਇੱਕ ਹੋਰ ਨੇ ਲਿਖਿਆ ‘ਇਨਾਂ ਵਰਗਿਆਂ ਨੂੰ ਧੀ ਹੀ ਕਿਉਂ ਦਿੰਦੇ ਹੋਏ ।ਪਿਤਾ ਲਈ ਸਭ ਤੋਂ ਮਹਿੰਗਾ ਤੋਹਫ਼ਾ ਉਸ ਦੀਆਂ ਧੀਆਂ ਹੁੰਦੀਆਂ ਹਨ’।ਇਸ ਤੋਂ ਇਲਾਵਾ ਸੋਸ਼ਲ ਮੀਡੀਆ ਯੂਜ਼ਰਸ ਨੇ ਹੋਰ ਵੀ ਕਈ ਪ੍ਰਤੀਕ੍ਰਿਆਵਾਂ ਦਿੱਤੀਆਂ ਹਨ।