ਜਦੋਂ ਆਪਣੇ ਹੀ ਵਿਆਹ ‘ਚ ਫੁੱਟ-ਫੁੱਟ ਰੋਇਆ ਲਾੜਾ, ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ
ਸੋਸ਼ਲ ਮੀਡੀਆ ‘ਤੇ ਆਏ ਦਿਨ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦਾ ਰਹਿੰਦਾ ਹੈ। ਜੋ ਦਰਸ਼ਕਾਂ ਦੀ ਖਿੱਚ ਦਾ ਕਾਰਨ ਬਣ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਹੀ ਵੀਡੀਓ ਵਿਖਾਉਣ ਜਾ ਰਹੇ ਹਾਂ। ਜਿਸ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਇਹ ਵੀਡੀਓ ਕਿਸੇ ਵਿਆਹ ਸਮਾਗਮ ਦਾ ਹੈ। ਜਿਸ ‘ਚ ਲਾੜਾ ਰੋਂਦਾ ਹੋਇਆ ਨਜ਼ਰ ਆ ਰਿਹਾ ਹੈ।
ਸੋਸ਼ਲ ਮੀਡੀਆ ‘ਤੇ ਆਏ ਦਿਨ ਕੋਈ ਨਾ ਕੋਈ ਵੀਡੀਓ ਵਾਇਰਲ (Groom Video Viral) ਹੁੰਦਾ ਰਹਿੰਦਾ ਹੈ। ਜੋ ਦਰਸ਼ਕਾਂ ਦੀ ਖਿੱਚ ਦਾ ਕਾਰਨ ਬਣ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਹੀ ਵੀਡੀਓ ਵਿਖਾਉਣ ਜਾ ਰਹੇ ਹਾਂ। ਜਿਸ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਇਹ ਵੀਡੀਓ ਕਿਸੇ ਵਿਆਹ ਸਮਾਗਮ ਦਾ ਹੈ। ਜਿਸ ‘ਚ ਲਾੜਾ ਰੋਂਦਾ ਹੋਇਆ ਨਜ਼ਰ ਆ ਰਿਹਾ ਹੈ। ਇਹ ਲਾੜਾ ਫੁੱਟ ਫੁੱਟ ਰੋ ਰਿਹਾ ਹੈ ਅਤੇ ਵਿਆਹ ‘ਚ ਮੌਜੂਦ ਮੇਲੀ ਉਸ ਨੂੰ ਚੁੱਪ ਕਰਵਾਉਂਦੇ ਹੋਏ ਨਜ਼ਰ ਆ ਰਹੇ ਹਨ। ਲਾੜੇ ਨੂੰ ਵੇਖ ਕੇ ਉਸ ਦੇ ਕਈ ਰਿਸ਼ਤੇਦਾਰ ਤੇ ਉਸ ਦੀ ਸੱਜ ਵਿਆਹੀ ਦੀਆਂ ਅੱਖਾਂ ‘ਚ ਵੀ ਅੱਥਰੂ ਆ ਜਾਂਦੇ ਹਨ।

ਕਿਉਂ ਰੋਇਆ ਲਾੜਾ ?
ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਆਖਿਰਕਾਰ ਇਹ ਲਾੜਾ ਰੋ ਕਿਉਂ ਰਿਹਾ ਹੈ। ਦਰਅਸਲ ਜਦੋਂ ਲਾੜਾ ਆਪਣੀ ਲਾੜੀ ਨੂੰ ਵਿਆਹ ਕੇ ਲਿਆਉਂਦਾ ਹੈ ਤਾਂ ਸਾਰਾ ਖੁਸ਼ੀ ਨਾਲ ਨੱਚ ਗਾ ਰਿਹਾ ਹੁੰਦਾ ਹੈ। ਡੀਜੇ ਦੀਆਂ ਧੁਨਾਂ ‘ਤੇ ਲਾੜਾ ਵੀ ਲਾੜੀ ਦੇ ਨਾਲ ਨੱਚ ਰਿਹਾ ਹੁੰਦਾ ਹੈ। ਪਰ ਕਿਤੇ ਨਾ ਕਿਤੇ ਲਾੜਾ ਆਪਣੇ ਨੂੰ ਮਿਸ ਕਰਦਾ ਹੈ, ਜੋ ਇਸ ਦੁਨੀਆ ‘ਤੇ ਮੌਜੂਦ ਨਹੀਂ ਹੈ ਅਤੇ ਅਜਿਹੇ ਖੁਸ਼ੀ ਦੇ ਮੌਕੇ ‘ਤੇ ਜਦੋਂ ਉਸ ਦਾ ਆਪਣਾ ਵਿਆਹ ਸੀ ਤਾਂ ਆਪਣੇ ਪਿਤਾ ਨੂੰ ਉੱਥੇ ਮੌਜੂਦ ਨਾ ਵੇਖ ਕੇ ਲਾੜਾ ਰੋ ਪੈਂਦਾ ਹੈ ਅਤੇ ਹਰ ਕੋਈ ਇਸ ਪਲ ਨੂੰ ਵੇਖ ਕੇ ਭਾਵੁਕ ਹੋ ਜਾਂਦਾ ਹੈ।