ਸੋਸ਼ਲ ਮੀਡੀਆ ਸਟਾਰ ਗੋਪੀ ਸ਼ੋਕਰ ਨੂੰ ਸਦਮਾ, ਮਾਸੜ ਦਾ ਹੋਇਆ ਦਿਹਾਂਤ

ਸੋਸ਼ਲ ਮੀਡੀਆ ਸਟਾਰ ਗੋਪੀ ਸ਼ੋਕਰ ਦੇ ਮਾਸੜ ਜੀ ਦਾ ਦਿਹਾਂਤ ਹੋ ਗਿਆ ਹੈ। ਜਿਸ ਦਾ ਇੱਕ ਵੀਡੀਓ ਵੀ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗੋਪੀ ਸ਼ੋਕਰ ਨੇ ਰੋਣ ਵਾਲਾ ਇਮੋਜੀ ਪੋਸਟ ਕੀਤਾ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗੋਪੀ ਸ਼ੋਕਰ ਦੇ ਮਾਸੜ ਜੀ ਉਸ ਨੂੰ ਪਿਆਰ ਦਿੰਦੇ ਹੋਏ ਨਜ਼ਰ ਆ ਰਹੇ ਹਨ ਅਤੇ ਗੋਪੀ ਉਨ੍ਹਾਂ ਦੇ ਨਾਲ ਬਹਿਸ ਕਰਦਾ ਹੋਇਆ ਨਜ਼ਰ ਆ ਰਿਹਾ ਹੈ।

By  Shaminder Kaur Kaler May 16th 2026 11:12 AM

ਸੋਸ਼ਲ ਮੀਡੀਆ ਸਟਾਰ ਗੋਪੀ ਸ਼ੋਕਰ ਦੇ ਮਾਸੜ ਜੀ ਦਾ ਦਿਹਾਂਤ ਹੋ ਗਿਆ ਹੈ। ਜਿਸ ਦਾ ਇੱਕ ਵੀਡੀਓ ਵੀ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗੋਪੀ ਸ਼ੋਕਰ ਨੇ ਰੋਣ ਵਾਲਾ ਇਮੋਜੀ ਪੋਸਟ ਕੀਤਾ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗੋਪੀ ਸ਼ੋਕਰ ਦੇ ਮਾਸੜ ਜੀ ਉਸ ਨੂੰ ਪਿਆਰ ਦਿੰਦੇ ਹੋਏ ਨਜ਼ਰ ਆ ਰਹੇ ਹਨ ਅਤੇ ਗੋਪੀ ਉਨ੍ਹਾਂ ਦੇ ਨਾਲ ਬਹਿਸ ਕਰਦਾ ਹੋਇਆ ਨਜ਼ਰ ਆ ਰਿਹਾ ਹੈ।

ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਅਤੇ ਸੋਸ਼ਲ ਮੀਡੀਆ ਯੂਜ਼ਰਸ ਵੀ ਇਸ ‘ਤੇ ਪ੍ਰਤੀਕਰਮ ਦਿੰਦੇ ਹੋਏ ਅਫਸੋਸ ਜਤਾ ਰਹੇ ਹਨ। ਦੁੱਖ ਦੀ ਇਸ ਘੜੀ ‘ਚ ਹਰ ਕੋਈ ਉਨ੍ਹਾਂ ਨਾਲ ਹਮਦਰਦੀ ਜਤਾ ਰਿਹਾ ਹੈ। 

ਗੋਪੀ ਸ਼ੋਕਰ ਸੋਸ਼ਲ ਮੀਡੀਆ ‘ਤੇ ਸਰਗਰਮ 

ਗੋਪੀ ਸ਼ੋਕਰ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ ਅਤੇ ਉਹ ਅਕਸਰ ਆਪਣਾ ਕੰਟੈਟ ਪਾ ਕੇ ਸੁਰਖੀਆਂ ਵਟੋਰਦੇ ਹਨ। ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀ ਵੱਡੀ ਫੈਨ ਫਾਲੋਵਿੰਗ ਹੈ। ਹਾਲ ਹੀ ‘ਚ ਉਸ ਦਾ ਵਿਆਹ ਹੋਇਆ ਹੈ ਅਤੇ ਇਸ ਵਿਆਹ ‘ਚ ਕਈ ਲੋਕ ਸ਼ਾਮਿਲ ਹੋਏ ਸਨ। ਵਿਆਹ ਤੋਂ ਬਾਅਦ ਗੋਪੀ ਸ਼ੋਕਰ ਵਿਦੇਸ਼ ਵੀ ਗਿਆ ਸੀ ਅਤੇ ਉੱਥੇ ਕਈ ਦਿਨ ਲਗਾਉਣ ਤੋਂ ਬਾਅਦ ਵਾਪਸ ਪੰਜਾਬ ਪਰਤ ਆਇਆ ਹੈ । 

© Copyright Galactic Television & Communications Pvt. Ltd. 2026. All rights reserved.