ਕੁੜੀ ਮਨਾ ਰਹੀ ਸੀ ਆਪਣਾ ਜਨਮ ਦਿਨ, ਜਸ਼ਨ ਤੋਂ ਪਹਿਲਾਂ ਚਲਾਈ ਫਾਇਰ ਗੰਨ, ਫਿਰ ਵੇਖੋ ਕੀ ਹੋਇਆ ਹਾਲ, ਵੀਡੀਓ ਵਾਇਰਲ

ਅੱਜ ਕੱਲ੍ਹ ਦੀ ਵਿਖਾਵੇ ਵਾਲੀ ਤੇ ਬਣਾਉਟੀ ਜ਼ਿੰਦਗੀ ਜਿਉਣ ਦੇ ਚੱਕਰ ‘ਚ ਅਸੀਂ ਆਪਣਾ ਹੀ ਝੁੱਗਾ ਚੌੜ ਕਰ ਲੈਂਦੇ ਹਾਂ। ਕਈ ਵਾਰ ਤਾਂ ਇਸ ਵਿਖਾਵੇ ਕਾਰਨ ਅਸੀਂ ਆਪਣਾ ਆਪ ਵੀ ਗੁਆ ਲੈਂਦੇ ਹਾਂ। ਦਰਅਸਲ ਸਿਮਰਨ ਨਾਂਅ ਦੀ ਕੁੜੀ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ।

By  Shaminder Kaur Kaler May 26th 2026 05:23 PM

ਸੋਸ਼ਲ ਮੀਡੀਆ ‘ਤੇ ਆਏ ਦਿਨ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੈ।ਜੋ ਕਿ ਲੋਕਾਂ ਦੀ ਖਿੱਚ ਦਾ ਕੇਂਦਰ ਬਣ ਜਾਂਦੀ ਹੈ।ਅੱਜ ਅਸੀਂ ਤੁਹਾਨੂੰ ਜਿਹੜਾ ਵੀਡੀਓ ਵਿਖਾਉਣ ਜਾ ਰਹੇ ਹਾਂ ਉਸ ਨੂੰ ਵੇਖ ਕੇ ਤੁਹਾਡੇ ਵੀ ਰੌਂਗਟੇ ਖੜੇ੍ਹ ਹੋ ਜਾਣਗੇ । ਅੱਜ ਕੱਲ੍ਹ ਦੀ ਵਿਖਾਵੇ ਵਾਲੀ ਤੇ ਬਣਾਉਟੀ ਜ਼ਿੰਦਗੀ ਜਿਉਣ ਦੇ ਚੱਕਰ ‘ਚ ਅਸੀਂ ਆਪਣਾ ਹੀ ਝੁੱਗਾ ਚੌੜ ਕਰ ਲੈਂਦੇ ਹਾਂ। ਕਈ ਵਾਰ ਤਾਂ ਇਸ ਵਿਖਾਵੇ ਕਾਰਨ ਅਸੀਂ ਆਪਣਾ ਆਪ ਵੀ ਗੁਆ ਲੈਂਦੇ ਹਾਂ। ਦਰਅਸਲ ਸਿਮਰਨ ਨਾਂਅ ਦੀ ਕੁੜੀ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ।


ਜਿਸ ‘ਚ ਕੁੜੀ ਆਪਣਾ ਜਨਮ ਦਿਨ ਮਨਾਉਂਦੀ ਹੈ ਅਤੇ ਇਸ ਤੋਂ ਪਹਿਲਾਂ ਕਿ ਕੁੜੀ ਆਪਣੇ ਬਰਥਡੇ ਦਾ ਕੇਕ ਕੱਟੇ । ਉਹ ਫਾਇਰ ਗੰਨ ਦੇ ਨਾਲ ਫਾਇਰ ਕਰਦੀ ਹੈ। ਜਿਸ ਤੋਂ ਬਾਅਦ ਫਾਇਰ ਗੰਨ ਚੋਂ ਨਿਕਲੀ ਅੱਗ ਕੁੜੀ ਦੇ ਵਾਲਾਂ ਨੂੰ ਫੜ੍ਹ ਲੈਂਦੀ ਹੈ ਇਸਦੇ ਨਾਲ ਹੀ ਸਰੀਰ ਦੇ ਕੁਝ ਹਿੱਸਾ ਵੀ ਸੜ ਜਾਂਦਾ ਹੈ। ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਅਤੇ ਲੋਕ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ ਅਤੇ ਵਿਖਾਵੇ ਦੀ ਜ਼ਿੰਦਗੀ ਤੋਂ ਦੂਰ ਰਹਿਣ ਦੀ ਸਲਾਹ ਦੇ ਰਹੇ ਹਨ।

ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ “ਸਮੱਸਿਆ ਫਾਇਰ ਗਨ ਨਾਲ ਨਹੀਂ ਹੈ। ਸਮੱਸਿਆ ਇਹ ਹੈ ਕਿ ਅਸੀਂ ਉਸੇ ਤਰ੍ਹਾਂ ਜਸ਼ਨ ਮਨਾਉਣਾ ਚਾਹੁੰਦੇ ਹਾਂ ਜਿਵੇਂ ਮਸ਼ਹੂਰ ਹਸਤੀਆਂ ਮਨਾ ਰਹੀਆਂ ਹਨ ਅਤੇ ਇਹ ਚੀਜ਼ਾਂ ਜੋ ਬਾਜ਼ਾਰ ਵਿੱਚ ਉਪਲਬਧ ਹਨ, ਸੁਰੱਖਿਆ ਮਾਪਦੰਡਾਂ ਅਨੁਸਾਰ ਬਿਲਕੁਲ ਵੀ ਨਹੀਂ ਹਨ, ਇਸ ਲਈ ਕਿਰਪਾ ਕਰਕੇ ਆਪਣਾ ਜਨਮਦਿਨ ਉਸੇ ਤਰ੍ਹਾਂ ਮਨਾਓ ਜਿਵੇਂ ਅਸੀਂ ਪਹਿਲਾਂ ਮਨਾਉਂਦੇ ਸੀ, ਕੇਕ, ਕੱਟਣਾ, ਦੋਸਤ, ਕੰਧ 'ਤੇ ਪਰਿਵਾਰਕ ਗੁਬਾਰੇ ਰਿਬਨ, ਤਾੜੀਆਂ ਵਜਾਉਣਾ”’ । ਇੱੱਕ ਹੋਰ ਨੇ ਲਿਖਿਆ “ਇਹ ਫਾਇਰਗਨ ਸਮੱਸਿਆ ਨਹੀਂ ਹੈ, ਤੁਸੀਂ ਫਾਇਰ ਗਨ ਨਾਲ ਜਸ਼ਨ ਕਿਉਂ ਮਨਾਉਣਾ ਚੁਣਦੇ ਹੋ, ਕਿਉਂਕਿ ਇੰਸਟਾ 'ਤੇ ਕਿਸੇ ਨੇ ਇਸਨੂੰ ਵਰਤਿਆ ਸੀ, ਇਸ ਲਈ ਤੁਸੀਂ ਚੁਣਿਆ। ਕੋਈ ਗੱਲ ਨਹੀਂ, ਤੁਹਾਨੂੰ ਹੁਣ ਇੰਸਟਾ 'ਤੇ ਅਸਲ ਜਸ਼ਨ ਪੋਸਟ ਨਾਲੋਂ ਜ਼ਿਆਦਾ ਪਹੁੰਚ ਮਿਲ ਰਹੀ ਹੈ, ਤੁਹਾਡੇ ਲਈ ਖੁਸ਼ ਹਾਂ”। 

© Copyright Galactic Television & Communications Pvt. Ltd. 2026. All rights reserved.