ਗਿੱਪੀ ਗਰੇਵਾਲ ਦੇ ਸਭ ਤੋਂ ਛੋਟੇ ਪੁੱਤਰ ਨੇ ਸਿਰ ਤੇ ਸਜਾਈ ਦਸਤਾਰ, ਲੰਗਰ ਦੀ ਸੇਵਾ ਕਰਦਾ ਆਇਆ ਨਜ਼ਰ

ਗਿੱਪੀ ਗਰੇਵਾਲ ਦੇ ਤਿੰਨਾਂ ਪੁੱਤਰਾਂ ਨੇ ਕੇਸ ਰੱਖੇ ਹੋਏ ਹਨ ਅਤੇ ਹੁਣ ਉਹ ਆਪਣੇ ਛੋਟੇ ਪੁੱਤਰ ਦੇ ਸਿਰ ‘ਤੇ ਵੀ ਪਟਕਾ ਬੰਨਦੇ ਹਨ । ਗੁਰਬਾਜ਼ ਗਰੇਵਾਲ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਜਿਸ ‘ਚ ਉਸ ਦੇ ਸਿਰ ਤੇ ਇੱਕ ਸ਼ਖਸ ਦੇ ਵੱਲੋਂ ਛੋਟੀ ਜਿਹੀ ਦਸਤਾਰ ਸਜਾਈ ਜਾ ਰਹੀ ਹੈ।

By  Shaminder Kaur Kaler November 20th 2025 12:00 PM

ਗਿੱਪੀ ਗਰੇਵਾਲ (Gippy Grewal)  ਦੇ ਤਿੰਨਾਂ ਪੁੱਤਰਾਂ ਨੇ ਕੇਸ ਰੱਖੇ ਹੋਏ ਹਨ ਅਤੇ ਹੁਣ ਉਹ ਆਪਣੇ ਛੋਟੇ ਪੁੱਤਰ ਦੇ ਸਿਰ ‘ਤੇ ਵੀ ਪਟਕਾ ਬੰਨਦੇ ਹਨ । ਗੁਰਬਾਜ਼ ਗਰੇਵਾਲ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਜਿਸ ‘ਚ ਉਸ ਦੇ ਸਿਰ ਤੇ ਇੱਕ ਸ਼ਖਸ ਦੇ ਵੱਲੋਂ ਛੋਟੀ ਜਿਹੀ ਦਸਤਾਰ ਸਜਾਈ ਜਾ ਰਹੀ ਹੈ। ਇਹ ਵੀਡੀਓ ਵਿਦੇਸ਼ ਦਾ ਲੱਗ ਰਿਹਾ ਹੈ ਅਤੇ ਇਸ ਵੀਡੀਓ ‘ਚ ਗੁਰਬਾਜ਼ ਪੱਗ ਬੰਨਣ ਤੋਂ ਬਾਅਦ ਲੰਗਰ ਦੀ ਸੇਵਾ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਅਤੇ ਪਕੌੜੇ ਵੰਡਦਾ ਹੋਇਆ ਦਿਖਾਈ ਦੇ ਰਿਹਾ ਹੈ। ਸੋਸ਼ਲ ਮੀਡੀਆ ਤੇ ਗੁਰਬਾਜ਼ ਗਰੇਵਾਲ ਦਾ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ। 


ਗਿੱਪੀ ਗਰੇਵਾਲ ਦੇ ਹਨ ਤਿੰਨ ਪੁੱਤਰ 

ਗਿੱਪੀ ਗਰੇਵਾਲ ਦੇ ਤਿੰਨ ਬੇਟੇ ਹਨ ਸਭ ਤੋਂ ਵੱਡੇ ਬੇਟੇ ਦਾ ਨਾਂਅ ਏਕਮ ਗਰੇਵਾਲ ਹੈ ਅਤੇ ਦੂਜੇ ਬੇਟੇ ਦਾ ਨਾਂਅ ਸ਼ਿੰਦਾ ਗਰੇਵਾਲ ਹੈ ਜਦੋਂਕਿ ਸਭ ਤੋਂ ਛੋਟੇ ਬੇਟੇ ਦਾ ਨਾਂਅ ਗੁਰਬਾਜ਼ ਗਰੇਵਾਲ ਹੈ। ਗਿੱਪੀ ਗਰੇਵਾਲ ਨੇ ਖੁਦ ਭਾਵੇਂ ਕੇਸ ਨਹੀਂ ਰੱਖੇ ਹਨ, ਪਰ ਉਹਨਾਂ ਦੇ ਤਿੰਨਾਂ ਪੁੱਤਰਾਂ ਨੇ ਕੇਸ ਰੱਖੇ ਹਨ ਅਤੇ ਜੂੜਾ ਕਰਦੇ ਹਨ ।

ਉਨ੍ਹਾਂ ਦਾ ਵੱਡਾ ਪੁੱਤਰ ਏਕਮ ਗਰੇਵਾਲ ਤਾਂ ਡਾਇਰੈਕਸ਼ਨ ਦੇ ਖੇਤਰ ‘ਚ ਕੰਮ ਕਰ ਰਿਹਾ ਹੈ। ਜਦੋਂਕਿ ਸ਼ਿੰਦਾ ਆਪਣੇ ਪਿਤਾ ਦੇ ਨਕਸ਼ੇ ਕਦਮ ਤੇ ਚੱਲਦਾ ਹੋਇਆ ਪੜ੍ਹਾਈ ਦੇ ਨਾਲ-ਨਾਲ ਅਦਾਕਾਰੀ ਵੀ ਕਰ ਰਿਹਾ ਹੈ। ਸ਼ਿੰਦਾ ਹੁਣ ਤੱਕ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕਿਆ ਹੈ।

Related Post

ਸੋਸ਼ਲ ਮੀਡੀਆ ‘ਤੇ ਗਾਈਸ ਵੀਰੇ ਦੇ ਨਾਂਅ ਨਾਲ ਮਸ਼ਹੂਰ ਮੀਨੂ ਸੀਰਾ ਪਰਿਵਾਰ ਸਣੇ ਪਹਾੜੀ ਵਾਦੀਆਂ ‘ਚ ਵੈਕੇਸ਼ਨ ‘ਤੇ ਪਹੁੰਚੀ
ਅਕਾਂਕਸ਼ਾ ਚਮੋਲਾ ਨੇ ਕਿਹਾ ‘ਮੇਰੇ ਕੁੜੀਆਂ ਨਾਲ ਰਹੇ ਹਨ ਸਬੰਧ’, ਬੀਤੇ ਦਿਨੀਂ ਤਲਾਕ ਦਾ ਕੀਤਾ ਸੀ ਐਲਾਨ
ਦ੍ਰਿਸ਼ਟੀ ਗਰੇਵਾਲ ਨੇ ਆਪਣੇ ਨਵ-ਜਨਮੇ ਬੇਟੇ ਦੇ ਨਾਲ ਕਰਵਾਇਆ ਫੋਟੋ-ਸ਼ੂਟ, ਤਸਵੀਰਾਂ ਕੀਤੀਆਂ ਸਾਂਝੀਆਂ
ਪੰਜਾਬ ‘ਚ ਹੋੋਇਆ ਝੋਨਾ ਲਾਉਣ ਦਾ ਮੁਕਾਬਲਾ, ਪਿੰਡ ਮਾਖੇਵਾਲਾ ਰਿਹਾ ਜੇਤੂ, ਡੇਢ ਘੰਟੇ ਤੋਂ ਪਹਿਲਾਂ ਤਿੰਨ ਕਿੱਲਿਆਂ ‘ਚ ਲਗਾਇਆ ਝੋਨਾ
ਹਰਭਜਨ ਮਾਨ ਨੇ ਕਿਹਾ ‘ਬੀਬੀਆਂ ਨੀਂ ਸੂਟਾਂ ਨਾਲ ਨਹੀਂ ਰੱਜਦੀਆਂ ਤੇ ਬੰਦੇ ਕਦੇ ਟਾਈ ਬਦਲ ਲਈ, ਕਦੇ ਸ਼ਰਟ ਬਦਲ ਲਈ’
ਸੁਨੰਦਾ ਸ਼ਰਮਾ ਨੇ ਕਿਹਾ ਹਰ ਵੇਲੇ ਪ੍ਰਮਾਤਮਾ ਦਾ ਕਰਨਾ ਚਾਹੀਦਾ ਹੈ ਸ਼ੁਕਰਾਨਾ, “ਮੈਨੂੰ ਪ੍ਰਮਾਤਮਾ ਨੇ ਉਮੀਦ ਤੋਂ ਕਿਤੇ ਵੱਧ ਦਿੱਤਾ”

© Copyright Galactic Television & Communications Pvt. Ltd. 2026. All rights reserved.